88 Coronavirus case 3 deaths in Patiala 2 August area wise details

August 2, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 88 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1916

ਹੁਣ ਤੱਕ 1151 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 2 ਅਗਸਤ ( ) ਜਿਲੇ ਵਿਚ 88 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ ਵਿਚੋ 88 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਜਲੰਧਰ,ਇੱਕ ਦੀ ਮਾਨਸਾ,ਇੱਕ ਦੀ ਫੋਰਟਿਸ ਹਸਪਤਾਲ ਮੁਹਾਲੀ ਅਤੇ ਇੱਕ ਦੀ ਸਬ ਡਵੀਜਨ ਹਸਪਤਾਲ ਡੇਰਾ ਬੱਸੀ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1916 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 46 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1151 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 32 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ,1151 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 733 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 88 ਕੇਸਾਂ ਵਿਚੋ 33 ਪਟਿਆਲਾ ਸ਼ਹਿਰ, 14 ਰਾਜਪੁਰਾ, 14 ਨਾਭਾ, 08 ਸਮਾਣਾ ਅਤੇ 19 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 35 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 52 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇਂ ਇੱਕ ਬਾਹਰੀ ਰਾਜ ਤੋਂ ਆਉਣ ਨਾਲ ਸਬੰਧਤ ਹਨ।ਪਟਿਆਲਾ ਦੇ ਗੁਰੂ ਨਾਨਕ ਨਗਰ ਅਤੇ ਡੀ.ਐਲ.ਐਫ.ਕਲੋਨੀ ਤੋਂ ਤਿੰਨ-ਤਿੰਨ, ਅਰੋੜਾ ਸਟਰੀਟ, ਕੜਾਹ ਵਾਲਾ ਚੋਂਕ, ਸੈਨਚੁਰੀ ਐਨਕਲੇਵ ਤੋਂ ਦੋ-ਦੋ,ਮਾਡਲ ਟਾਉਨ, ਹੀਰਾ ਬਾਗ, ਰੋਜ ਅੇਵੀਨਿਉ, ਗੁਰਬਖਸ਼ ਕਲੋਨੀ, ਨਿਉ ਲਾਲ ਬਾਗ,ਚਿਨਾਰ ਬਾਗ, ਜੋੜੀਆਂ ਭੱਠੀਆਂ, ਆਫੀਸਰ ਕਲੋਨੀ, ਮੁੱਹਲਾ ਜੱਟਾਂ ਵਾਲਾ, ਤ੍ਰਿਪੜੀ, ਏਕਤਾ ਨਗਰ, ਪੁਲਿਸ ਲਾਈਨ, ਖਾਲਸਾ ਮੁੱਹਲਾ, ਜਨਤਾ ਕਲੋਨੀ, ਅਜਾਦ ਨਗਰ, ਮਜੀਠੀਆ ਐਨਕਲੇਵ, ਦੀਪ ਨਗਰ, ਮਾਲਵਾ ਕਲੋਨੀ, ਕੜਾਹ ਵਾਲਾ ਚੋਂਕ, ਅਨੰਦ ਨਗਰ ਬੀ, ਗਰਿਡ ਕਲੋਨੀ, ਨਿਰਭੇ ਕਲੋਨੀ ਤੋਂ ਇੱਕ ਇੱਕ, ਰਾਜਪੂਰਾ ਦੇ ਪਚਰੰਗਾ ਚੋਂਕ ਤੋਂ ਚਾਰ, ਡਾਲੀਮਾ ਵਿਹਾਰ, ਗਨੇਸ਼ ਨਗਰ, ਜਗਦੀਸ਼ ਕਲੋਨੀ, ਸਿੰਗਲਾ ਕੋਲੇ ਦਾ ਡਿਪ ਦੇ ਨਜਦੀਕ , ਜੱਟਾਂ ਵਾਲਾ ਮੁੱਹਲਾ, ਰਾਜਪੁਰਾ, ਗੁਰੁ ਗੋਬਿੰਦ ਸਿੰਘ ਨਗਰ, ਦਸ਼ਮੇਸ਼ ਕਲੋਨੀ, ਗੋਬਿੰਦ ਕਲੋਨੀ ਤੋਂ ਇੱਕ -ਇੱਕ, ਨਾਭਾ ਦੇ ਬਸੰਤ ਪੁਰਾ ਮੁੱਹਲਾ ਤੋਂ ਚਾਰ, ਰਿਪੁਦਮਨ ਪੁਰਾ ਮੁੱਹਲਾ ਤੋਂ ਤਿੰਨ, ਰੋਹਿਤ ਬਸਤਾ ਰੋਡ, ਮੈਹਸ, 9-ਬੀਰ ਨਿਵਾਸ, ਮੋਦੀ ਮਿੱਲ, ਮਹਿਸ ਗੇਟ, ਨਿਉ ਪਟੇਲ ਨਗਰ, ਬਠਿੰਡੀਆ ਮੁੱਹਲਾ ਤੋਂ ਇੱਕ-ਇੱਕ, ਸਮਾਣਾ ਦੇ ਅਗਰਸੈਨ ਕਲੋਨੀ ਤੋਂ ਪੰਜ, ਤੇਜ ਕਲੋਨੀ ਤੋਂ ਦੋ ਅਤੇ ਤਹਿਸੀਲ ਰੋਡ ਤੋਂ ਇੱਕ ਅਤੇ 19 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਜਿਹਨਾਂ ਵਿਚੋ ਪਿੰਡ ਥੁਹੀ ਅਤੇ ਧਾਰੋਂਕੀ ਵਿਚੋ ਚਾਰ ਚਾਰ ਅਤੇ 11 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਵਿਚ ਪੰਜ ਪੁਲਿਸ ਕਰਮੀ, ਦੋ ਸਿਹਤ ਕਰਮੀ ਅਤੇ ਦੋ ਗਰਭਵੱਤੀ ਅੋਰਤਾਂ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਜ਼ਿਲ੍ਹੇ ਵਿੱਚ 3 ਕੋਵਿਡ ਪੋਜ਼ਟਿਵ ਕੇਸਾਂ ਦੀ ਮੌਤ ਹੋਈ ਹੈ। ਜਿਨਾ ਵਿਚ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਅਤੇ ਪਿੰਡ ਢਕਾਂਸੁ ਤਹਿਸੀਲ ਰਾਜਪੁਰਾ ਦੇ ਰਹਿਣ ਵਾਲੇ 53 ਸਾਲਾ ਕੋਵਿਡ ਪੋਜਟਿਵ ਵਿਅਕਤੀ ਜੋ ਕਿ ਹਾਈਪਰਟੈਂਸ਼ਨ ਅਤੇ ਹੋਰ ਬਿਮਾਰੀਆਂ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ, ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੋਤ ਹੋ ਗਈ।ਇਸੇ ਤਰਾਂ ਪਿੰਡ ਹਰਿਆਉ ਖੁਰਦ ਤਹਿਸੀਲ ਪਾਤੜਾਂ ਦੀ ਰਹਿਣ ਵਾਲ਼ੀ 80 ਸਾਲਾ ਬਜੁਰਗ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸਨ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ ਅਤੇ ਕੋਵਿਡ ਪੋਜਟਿਵ ਸੀ, ਦੀ ਵੀ ਅੱਜ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ। ਇਸ ਤਰਾਂ ਜਿਲੇ ਵਿਚ ਕੋਵਿਡ ਪੋਜਟਿਵ ਵਿਅਕਤੀਆਂ ਦੀ ਮੋਤਾਂ ਦੀ ਗਿਣਤੀ 32 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 325 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 45250 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1916 ਕੋਵਿਡ ਪੋਜਟਿਵ, 41684 ਨੈਗਟਿਵ ਅਤੇ 1540 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ