Join #PatialaHelpline & #PatialaPolitics for latest updates

ਜਿਲੇ ਵਿੱਚ 89 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1828

ਦਫਤਰ ਸਿਵਲ ਸਰਜਨ ਦਾ ਸਰਵੇਲੈਂਸ ਮੈਡੀਕਲ ਅਫਸਰ ਵੀ ਆਇਆ ਕਰੋਨਾ ਪੋਜਟਿਵ

ਦਫਤਰ ਦੀ ਆਈ.ਡੀ.ਐਸ.ਪੀ.ਬ੍ਰਾਂਚ ਵਿੱਚ ਪੰਜ ਦਿਨ ਲਈ ਪਬਲਿਕ ਡੀਲਿੰਗ ਹੋਈ ਬੰਦ,

ਹੁਣ ਤੱਕ 1105 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 1 ਅਗਸਤ ( ) ਜਿਲੇ ਵਿਚ 89 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 500 ਦੇ ਕਰੀਬ ਰਿਪੋਰਟਾਂ ਵਿਚੋ 89 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1828 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 92 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1105 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 29 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ,1105 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 694 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 89 ਕੇਸਾਂ ਵਿਚੋ 56 ਪਟਿਆਲਾ ਸ਼ਹਿਰ, 10 ਰਾਜਪੁਰਾ, 02 ਨਾਭਾ, 01 ਸਮਾਣਾ, 03 ਪਾਤੜਾਂ ਅਤੇ 17 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 41 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 46 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇਂ ਦੋ ਵਿਦੇਸ਼ਾ ਤੋਂ ਆਉਣ ਨਾਲ ਸਬੰਧਤ ਹਨ।ਪਟਿਆਲਾ ਦੇ ਅਜੀਤ ਨਗਰ ਤੋਂ ਚਾਰ, ਗੁਰਬਖਸ਼ ਕਲੋਨੀ, ਏਕਤਾ ਨਗਰ, ਆਦਰਸ਼ ਕਲੋਨੀ, ਤੋਂ ਤਿੰਨ-ਤਿੰਨ, ਸੁਲਰ ਰੋਡ, ਅਰੋੜਾ ਸਟਰੀਟ, ਮੋਤੀ ਬਾਗ, ਐਚ.ਆਰ. ਐਨਕਲੇਵ, ਡਿਫੈਨਸ ਕਲੋਨੀ, ਨਿਉ ਆਫੀਸਰ ਕਲੋਨੀ ਵਿਚੋ ਦੋ- ਦੋ, ਨਿਉ ਪੁਲਿਸ ਲਾਈਨ, ਮਹਾਰਾਜਾ ਸਟਰੀਟ ਹੀਰਾ ਨਗਰ, ਬਚਿੱਤਰ ਨਗਰ, ਪ੍ਰੀਤ ਵਿਹਾਰ, ਦਰਸ਼ਨਾ ਕਲੋਨੀ, ਪਟਿਆਲਾ, ਜੁਝਾਰ ਨਗਰ, ਪ੍ਰੀਤ ਨਗਰ, ਏਕਤਾ ਵਿਹਾਰ, ਅਨੰਦ ਨਗਰ-ਬੀ, ਪੁਰਾਨਾ ਬਿਸ਼ਨ ਨਗਰ, ਅਜਾਦ ਨਗਰ, ਪੰਜਾਬੀ ਬਾਗ, ਦਸ਼ਮੇਸ਼ ਨਗਰ ਅਰਬਨ ਅਸਟੇਟ-2, ਮਹਿੰਦਰਾ ਕਲੋਨੀ, ਤੇਗ ਕਲੋਨੀ, ਕ੍ਰਿਸ਼ਨਾ ਕਲੋਨੀ, ਢਿਲੋ ਕਲੋਨੀ, ਪਾਠਕ ਵਿਹਾਰ, ਮਾਡਲ ਟਾਉਨ, ਅਨਾਰਦਾਨਾ ਚੋਂਕ, ਲਹਿਲ, ਸ਼ੇਰ ਮਾਜਰਾ, ਪਟਿਆਲਾ,ਤ੍ਰਿਪੜੀ, ਵਾਟਰ ਟੈਂਕ ਬੀ, ਚਰਨ ਬਾਗ, ਅਨੰਦ ਨਗਰ ਵਿਚੋਂ ਇੱਕ- ਇੱਕ, ਰਾਜਪੁਰਾ ਦੇ ਢਕਾੰਸੂ ਮਾਜਰਾ, ਨਿਉ ਆਫੀਸਰ ਕਲੋਨੀ, ਰਾਜਪੁਰਾ, ਕੇ.ਐਸ.ਐਮ ਰੋਡ, ਗਾਂਧੀ ਕਲੋਨੀ, ਗੁਰੁ ਨਾਨਕ ਦਰਬਾਰ, ਬਡਵਾਲ ਝੁੰਗੀਆਂ, ਆਰ.ਐਸ.ਐਮ.ਰੋਡ, ਅਨੰਦ ਨਗਰ, ਸੁੰਦਰ ਨਗਰ ਤੋਂ ਇੱਕ ਇੱਕ, ਨਾਭਾ ਦੇ ਤੇਲੀਆਂ ਸਟਰੀਟ, ਕਰਤਾਰਪੁਰਾ ਮੁਹੱਲਾ, ਸਮਾਣਾ ਦੇ ਘੜਾਮਾ ਪੱਤੀ ਤੋਂ ਇੱਕ, ਪਾਤੜਾਂ ਦੇ ਵਾਰਡ ਨੰਬਰ ਅੱਠ ਤੋਂ ਤਿੰਨ ਅਤੇ 17 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਵਿਚ ਪੰਜ ਸਿਹਤ ਕਾਮੇ, ਤਿੰਨ ਗਰਭਵੱਤੀ ਅੋਰਤਾਂ ਅਤੇ ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਮਰੀਜਾਂ ਦੇ ਲਗਾਤਾਰ ਸੰਪਰਕ ਵਿਚ ਆਉਣ ਕਾਰਣ ਕਈ ਸਿਹਤ ਸੰਸ਼ਥਾਂਵਾ ਵਿਚ ਕਰਮਚਾਰੀ ਅਤੇ ਅਧਿਕਾਰੀ ਕੋਵਿਡ ਪੋਜਟਿਵ ਆ ਰਹੇ ਹਨ।ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ ਅਤੇ ਕੋਲੀ ਵਿਖੇ ਵੀ ਸਟਾਫ ਵਿਚ ਪੋਜਟਿਵ ਪਾਏ ਜਾਣ ਤੋਂ ਬਾਦ ਹੋਰਨਾ ਸਟਾਫ ਮੈਬਰਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋੜ ਅਨੁਸਾਰ ਪਬਲਿਕ ਹੈਲਥ ਰਿਸਕ ਨੁੰ ਸਮਝਦੇ ਹੋਏ ਕੁਆਰਨਟੀਨ ਕੀਤਾ ਜਾ ਰਿਹਾ ਹੈ।ਇਸੇ ਦੋਰਾਨ ਸਿਵਲ ਸਰਜਨ ਦਫਤਰ ਦਾ ਸਰਵੇਲੈਂਸ ਮੈਡੀਕਲ ਅਫਸਰ ਡਾ. ਯੁਵਰਾਜ ਨਰੰਗ ਵੀ ਲੱਛਣ ਆਉਣ ਤੇਂ ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਉਹਨਾਂ ਨੂੰ ਆਈਸੋਲੇਟ ਕਰਕੇ ਨੇੜੇ ਸੰਪਰਕ ਵਿਚ ਆਉਣ ਵਾਲੇ ਸਟਾਫ ਮੈਂਬਰਾ ਦੀ ਸੈਪਲਿੰਗ ਕੀਤੀ ਜਾ ਰਹੀ ਹੈ।ਸਬੰਧਤ ਬ੍ਰਾਂਚਾ ਨੂੰ ਸੇਨੇਟਾਈਜ ਕਰ ਦਿੱਤਾ ਗਿਆ ਹੈ ਅਤੇ ਦਫਤਰ ਦੀ ਆਈ.ਡੀ.ਐਸ.ਪੀ.ਬਾਂਾਚ ਵਿਚ ਪਬਲਿਕ ਡੀਲਿੰਗ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਨਾਭਾ ਦੇ ਹਰੀਗੜ ਦੀ ਰਹਿਣ ਵਾਲੀ 28 ਸਾਲਾ ਗਰਭਵੱਤੀ ਔਰਤ ਜੋ ਕਿ ਪੀ.ਜੀ.ਆਈ ਚੰਡੀਗੜ ਵਿਚ ਦਾਖਲ ਸੀ ਅਤੇ ਕੋਵਿਡ ਪੋਜਟਿਵ ਸੀ,ਦੀ ਸਮੇਂ ਤੋਂ ਪਹਿਲਾ (ਪ੍ਰੀ ਮੈਚੁਅਰ) ਡਲਿਵਰੀ ਹੋਣ ਤੇਂ ਬੱਚਾ ਪੈਦਾ ਹੋਇਆ ਸੀ।ਬੱਚੇ ਦੀ ਕੋਵਿਡ ਰਿਪੋਰਟ ਵੀ ਪੋਜਟਿਵ ਪਾਈ ਗਈ ਅਤੇ ਬੱਚੇ ਦੀ ਬੀਤੇ ਦਿਨੀ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ ਇਸ ਤਰਾਂ ਜਿਲੇ ਵਿਚ ਪੋਜਟਿਵ ਕੇਸਾਂ ਨਾਲ ਸਬੰਧਤ ਮੋਤਾਂ ਦੀ ਗਿਣਤੀ 29 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 460 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 44925 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1828 ਕੋਵਿਡ ਪੋਜਟਿਵ, 41498 ਨੈਗਟਿਵ ਅਤੇ 1489 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments