9 died due to Covid in Patiala 27 April

April 27, 2021 - PatialaPolitics

3717 ਨੇ ਲਗਵਾਈ ਕੋਵਿਡ ਵੈਕਸੀਨ

ਜਿਲ੍ਹੇ ਵਿਚ ਕੋਵਿਡ ਟੀਕਾਕਰਣ ਦਾ ਅੰਕੜਾ ਹੋਇਆ ਦੋ ਲੱਖ ਤੋਂ ਪਾਰ

479 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

 

ਪਟਿਆਲਾ, 27 ਅਪ੍ਰੈਲ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੀ ਅਤੇ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 3717 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 2,01,016 ਹੋ ਗਈ ਹੈ।ਅੱਜ ਜਿਲ੍ਹਾਂ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਵੱਲੋ ਪਿੰਡ ਕੁਥਾਖੇੜੀ, ਕਾਨਪੁਰ ਗੰਡਿਆਂ ਅਤੇ ਹਰਪਾਲਪੁਰ ਵਿਚ ਕੋਵਿਡ ਟੀਕਾਕਰਨ ਕੈਂਪਾ ਦੀ ਸਮੀਖਿਆ ਕੀਤੀ ਗਈ। ਮਿਤੀ 28 ਅਪ੍ਰੈਲ ਦਿਨ ਬੁੱਧਵਾਰ ਨੂੰ ਜਿਲ੍ਹੇ ਵਿਚ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਮਿਤੀ 28 ਅਪ੍ਰੈਲ ਦਿਨ ਬੁੱਧਵਾਰ ਨੁੰ ਪਟਿਆਲਾ ਸ਼ਹਿਰ ਦੇ ਐਨ.ਆਈ.ਐਸ., ਆਈ.ਸੀ.ਆਈ.ਸੀ ਬੈਂਕ ਲੀਲਾ ਭਵਨ, ਸੈਂਟਰਲ ਜੇਲ, ਨਾਭਾ ਦੇ ਵਾਰਡ ਨੰਬਰ 4 ਰਿਪੂਦਮਨ ਕਾਲਜ , ਵਾਰਡ ਨੰਬਰ 5 ਸ਼ਿਵ ਮੰਦਰ ਹੀਰਾ ਮਹਿਲ, ਸਮਾਣਾ ਦੇ ਵਾਰਡ ਨੰਬਰ 9 ਮਲਕਾਣਾ ਪੱਤੀ, ਰਾਜਪੁਰਾ ਦੇ ਵਾਰਡ ਨੰਬਰ 09 ਸ਼ਾਤੀ ਕੁਟੀਆ,ਵਾਰਡ ਨੰਬਰ 23 ਬ੍ਰਹਮ ਕੁਮਾਰੀ ਆਸ਼ਰਮ,ਘਨੌਰ ਦੇ ਵਾਰਡ ਨੰਬਰ 2 ਨਾਈਟ ਸ਼ੈਲਟਰ, ਪਾਤੜਾਂ ਦੇ ਵਾਰਡ ਨੰਬਰ 13 ਧਰਮਸ਼ਾਲਾ ਵਿਕਾਸ ਕਲੋਨੀ, ਵਾਰਡ ਨੰਬਰ 13 ਟਿੱਬੀ ਬਸਤੀ ਨੇੜੇ ਦੁਰਗਾ ਮੰਦਰ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਚਹਿਲ, ਮੱਲੇਵਾਲ, ਮੈਹਸ, ਵਾਰਡ ਨੰਬਰ 3 ਜਰਨਲ ਧਰਮਸ਼ਾਲਾ ਥਾਣਾ ਰੋਡ, ਸੀ.ਐਚ.ਸੀ ਭਾਦਸੋਂ, ਕੌਲੀ ਦੇ ਕੋਆਪਰੇਟਿਵ ਸੋਸਾਇਟੀ ਗੱਜੂਮਾਜਰਾ, ਬਰਸਟ,ਰਾਧਾ ਸੁਆਮੀ ਸਤਸੰਗ ਭਵਨ ਲੰਗ, ਤਰੋੜਾਂ ਕਲਾਂ, ਦੁਧਨਸਾਧਾ ਦੇੇ ਕੋਆਪਰੇਟਿਵ ਸੋਸਾਇਟੀ ਹੋਰੜ ਜਾਂਹਗੀਰ, ਸਿਵਲ ਡਿਸਪੈਂਸਰੀ ਸਨੋਰ,ਰਾਧਾ ਸੁਆਮੀ ਸਤਸੰਗ ਭਵਨ ਸੋਨਰ, ਹਰਪਾਲਪੁਰ ਦੇ ਕੋਆਪਰੇਟਿਵ ਤਿਪਲਾ, ਕੁੱਥਾਖੇੜੀ, ਅਜਰੋਰ,ਰਾਧਾਸੁਆਮੀ ਭਵਨ ਸਲੇਮਪੁਰ ਜੱਟਾਂ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਸ਼ੇਰਗੜ, ਕੁਲਾਰ, ਖੇੜੀ ਨਾਗੇਨ, ਤਲਵੰਡੀ, ਕੁਤਬਨਪੁਰ, ਵਾਰਡ ਨੰਬਰ 2 ਸਬ ਸਿਡਰੀ ਸਿਹਤ ਕੇਂਦਰ ਘੱਗਾ, ਰਾਧਾ ਸੁਆਮੀ ਸਤਸੰਗ ਭਵਨ ਕਾਹਨਗੜ, ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਗੱਜੂਖੇੜਾ ਆਦਿ ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਇਹ ਟੀਕਾ ਬਿੱਲਕੁਲ ਸੁਰਖਿਅਤ ਹੈ ਉਹਨਾਂ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੁੰ ਅਪੀਲ ਕੀਤੀ ਕਿ ਇਸ ਸਬੰਧੀ ਗਲਤ ਅਫਵਾਹਾਂ ਤੇਂ ਵਿਸ਼ਵਾਸ਼ ਨਾ ਕਰਨ, ਜੇਕਰ ਟੀਕੇ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾ ਨੇੜੇ ਦੀ ਸਿਹਤ ਸੰਸਥਾਂ ਦੇ ਸਟਾਫ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।

ਅੱਜ ਜਿਲੇ ਵਿੱਚ 479 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4460 ਦੇ ਕਰੀਬ ਰਿਪੋਰਟਾਂ ਵਿਚੋਂ 479 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 31412 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 201 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27319 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3349 ਹੈ। ਜਿਲੇ੍ਹ ਵਿੱਚ 09 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 749 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

 

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 479 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 313, ਨਾਭਾ ਤੋਂ 28, ਰਾਜਪੁਰਾ ਤੋਂ 25, ਸਮਾਣਾ ਤੋਂ 22, ਬਲਾਕ ਭਾਦਸੋ ਤੋਂ 23, ਬਲਾਕ ਕੌਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 02, ਬਲਾਕ ਸ਼ੁਤਰਾਣਾ ਤੋਂ 15, ਬਲਾਕ ਹਰਪਾਲਪੁਰ ਤੋਂ 12, ਬਲਾਕ ਦੁਧਣਸਾਧਾਂ ਤੋਂ 17 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 35 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 444 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਹੁਣ ਜਿਲ੍ਹਾ ਪਟਿਆਲਾ ਦੇ ਸਰਕਾਰੀ ਅਤੇ ਪ੍ਰਮਾਣਿਤ ਪ੍ਰਾਈਵੇਟ ਕੋਵਿਡ ਹਸਪਤਾਲਾ ਵਿਚ ਬੈਡਾ ਦੀ ਸਥਿਤਤੀ ਬਾਰੇ ਜਾਣਕਾਰੀ ਵੈਬਸਾਈਟ www.patiala.nic.in ਤੇਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੀ ਡੀ.ਐਮ. ਡਬਲਿਉ ਕਲੋਨੀ ਦੇ ਰਿਹਾਇਸ਼ੀ ਏਰੀਏ ਵਿਚੋਂ ਹੁਣ ਤੱਕ 31 ਪੋਜੋਟਿਵ ਕੇਸ ਪਾਏ ਜਾਣ ਤੇਂ ਕਲੋਨੀ ਦੇ ਰਿਹਾਇਸ਼ੀ ਏਰੀਏ ਟਾਈਪ 2 ਅਤੇ ਟਾਈਪ 3 ਵਿੱਚ ਕੰਟੈਨਮੈਂਟ ਲਗਾ ਦਿਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਗੁਰਬਖਸ਼ ਕਲੋਨੀ ਅਤੇ ਅਨੰਦ ਨਗਰ ਵਿੱਚ ਲਗਾਈਆਂ ਮਾਈਕਰੋ ਕਂਟੈਨਮੈਂਟਾ ਹਟਾ ਦਿਤੀਆ ਗਈਆਂ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4151 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,27,621 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 31412 ਕੋਵਿਡ ਪੋਜਟਿਵ, 4,93,290 ਨੈਗੇਟਿਵ ਅਤੇ ਲਗਭਗ 2519 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।