200+ Covid cases 3 deaths reported in Patiala

April 4, 2021 - PatialaPolitics

211 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ,

724 ਸੀਨੀਅਰ ਸਿਟੀਜਨਾਂ ਸਮੇਤ 2059 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

ਪਟਿਆਲਾ, 4 ਅਪ੍ਰੈਲ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ 2059 ਟੀਕੇ ਲਗਾਏ ਗਏ। ਜਿਹਨਾਂ ਵਿੱਚ ਸਿਹਤ ਅਤੇ ਫਰੰਟ ਲਾਈਨ ਵਰਕਰਾਂ, 45 ਸਾਲ ਤੋਂ 60 ਸਾਲ ਦੇ ਵਿਅਕਤੀਆਂ ਤੋਂ ਇਲਾਵਾ 724 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ।ਡਾ. ਵੀਨੁੰ ਗੋਇਲ ਨੇਂ ਦੱਸਿਆਂ ਕਿ ਅੱਜ ਚਰਨ ਬਾਗ, ਵਾਰਡ ਨੰਬਰ 40,ਵਾਰਡ ਨੰਬਰ 14 ਸ਼ਿਵ ਮੰਦਰ, ਫੁੱਲਕੀਅਨ ਐਨਕਲੇਵ ਸਮੇਤ ਜਿਲੇ ਵਿੱਚ 6 ਥਾਂਵਾ ਤੇਂ ਕੋਵਿਡ ਟੀਕਾਕਰਨ ਦੇ ਕਂੈਪ ਲਗਾਏ ਗਏ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਜੀ ਵੱਲੋ ਜਿਲੇ ਦੇ ਸਮੂਹ ਐਸ.ਡੀ.ਐਮ, ਐਸ. ਐਮ.ਓ, ਈ.ਓ. ਅਤੇ ਬੀ.ਡੀਪੀ.ਓ. ਦੀ ਇੱਕ ਮੀਟਿੰਗ ਵੀ ਕੀਤੀ ਗਈ। ਜਿਸ ਵਿੱਚ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਾਹਰਾਂ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕਰੋਨਾ ਦੀ ਸਥਿਤੀ ਹੋਰ ਨਾ ਬਿਗੜੇ, ਉਸ ਨੂੰ ਰੋਕਣ ਲਈ ਤਿੰਨ ਉਪਰਾਲਿਆਂ ਤੇਂ ਸ਼ਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ।ਜਿਸ ਵਿੱਚ ਪੋਜਟਿਵ ਕੇਸਾਂ ਦੀ ਆਈਸੋਲੇਸ਼ਣ ਨੂੰ ਸਥਤਾਈ ਨਾਲ ਬਰਕਰਾਰ ਰੱਖਣਾ, ਕੰਟੈਨਮੈਂਟ ਏਰੀਏ ਨੁੰ ਪ੍ਰਭਾਵਸ਼ਾਲ਼ੀ ਬਣਾਉਣਾ ਅਤੇ ਛੇਤੀ ਤੋਂ ਛੇਤੀ ਹਾਈ ਰਿਸਕ ਅਬਾਦੀ ਜਿਹੜੀ ਕਿ 45 ਸਾਲ ਤੋਂ ਉਪਰ ਹੈ ਉਹਨਾਂ ਦਾ ਕੋਵਿਡ ਟੀਕਾਕਰਨ ਕਰਨਾ। ਇਹਨਾਂ ਉਦੇਸ਼ਾ ਨੰੁ ਮੁੱਖ ਰਖਦੇ ਹੋਏ ਟੀਕਾਕਰਨ ਨੁੰ ਹਰ ਗੱਲੀ, ਮੁੱਹਲੇ , ਪਿੰਡਾ ਤਕ ਪੰਹੁਚਾਉਣ ਦੇ ਯਤਨਾਂ ਦੀ ਪਲਾਨਿੰਗ ਲਈ ਐਸ.ਡੀ.ਐਮ, ਐਸ.ਐਮ.ਓ, ਈ.ਓ ਅਤੇ ਬੀ.ਡੀ.ਪੀ.ਓ ਦੀ ਆਪਸੀ ਤਾਲਮੇਲ ਕਮੇਟੀ ਬਣਾ ਕੇ ਹਰ ਥਾਂ ਤੇਂ ਟੀਕਾਕਰਨ ਦੀ ਸੁਵਿਧਾ ਪੰਹੁਚਾੳਣ ਲਈ ਕਿਹਾ ਗਿਆ।

ਅੱਜ ਜਿਲੇ ਵਿੱਚ 211 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1143 ਦੇ ਕਰੀਬ ਰਿਪੋਰਟਾਂ ਵਿਚੋਂ 211 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 23,251 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 227 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 20136 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2517 ਹੈ। ਤਿੰਨ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 603 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 211 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 138, ਨਾਭਾ ਤੋਂ 20,ਰਾਜਪੁਰਾ ਤੋਂ 08, ਸਮਾਣਾ ਤੋਂ 05, ਬਲਾਕ ਭਾਦਸੋ ਤੋਂ 15, ਬਲਾਕ ਕੌਲੀ ਤੋਂ 12, ਬਲਾਕ ਕਾਲੋਮਾਜਰਾ ਤੋਂ 03, ਬਲਾਕ ਸ਼ੁਤਰਾਣਾਂ ਤੋਂ 01, ਬਲਾਕ ਹਰਪਾਲਪੁਰ ਤੋਂ 03, ਬਲਾਕ ਦੁਧਣ ਸਾਧਾਂ ਤੋਂ 06 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 26 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 185 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਮਹਿੰਦਰਾ ਕੰਪਲੈਕਸ ਗੱਲੀ ਨੰਬਰ 2, ਖੇੜੀ ਗੁਜਰਾਂ ਰੋਡ ਵਿੱਚੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ਦੇ ਐਸ.ਐਸ.ਟੀ. ਨਗਰ ਵਿੱਚੋ 31 ਪੋਜਟਿਵ ਕੇਸ ਆਉਣ ਤੇਂ ਏਰੀਏ ਨੁੰ ਵੱਡੀ ਕੰਟੈਨਮੈਂਟ ਜੌਨ ਐਲਾਨਿਆ ਗਿਆ ਹੈ।ਏਰੀਏ ਵਿੱਚੋਂ ਕੋਈ ਵੀ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਨਾਭਾ ਦੇ ਹੀਰਾ ਐਨਕਲੇਵ ਅਤੇ ਪਟਿਆਲਾ ਦੇ ਵਿਕਾਸ ਕਲੌਨੀ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1906 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,38,865 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 23,251 ਕੋਵਿਡ ਪੋਜਟਿਵ, 4,13,347 ਨੈਗੇਟਿਵ ਅਤੇ ਲਗਭਗ 1867 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।