Lockdown:New orders by Patiala DC 7 May

May 7, 2021 - PatialaPolitics

 

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਹੁਕਮ ਜਾਰੀ
-ਜਰੂਰੀ ਵਸਤਾਂ ਦੀਆਂ ਦੁਕਾਨਾਂ/ਅਦਾਰਿਆਂ ਨੂੰ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੀ ਛੋਟ
-ਗ਼ੈਰ ਜਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ, ਕੇਵਲ ਸੋਮਵਾਰ ਅਤੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ
-ਕਿਸਾਨ ਜੱਥੇਬੰਦੀਆਂ ਤੇ ਧਾਰਮਿਕ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਤੋਂ ਗੁਰੇਜ਼ ਕਰਨ ਦੀ ਅਪੀਲ
-ਰਾਤ ਦਾ ਕਰਫਿਊ ਦੌਰਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਆਵਾਜਾਈ ‘ਤੇ ਪਾਬੰਦੀ
ਪਟਿਆਲਾ, 7 ਮਈ:
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਹੁਣ ਨਵੇਂ ਹੁਕਮ ਜਾਰੀ ਕੀਤੇ ਹਨ। 10 ਮਈ 2021 ਤੋਂ ਲਾਗੂ ਹੋਣ ਵਾਲੇ ਇਨ੍ਹਾਂ ਹੁਕਮਾਂ ਮੁਤਾਬਕ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਅਤੇ ਹਫ਼ਤਾਵਾਰੀ ਕਰਫਿਊ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ, ਇਸ ਦੌਰਾਨ ਕੇਵਲ ਮੈਡੀਕਲ ਮੰਤਵ ਤੋਂ ਇਲਾਵਾ ਬਾਕੀ ਆਵਾਜਾਈ ਬੰਦ ਰਹੇਗੀ। ਕਿਸੇ ਹੋਰ ਸੂਬੇ ਤੋਂ ਜ਼ਿਲ੍ਹੇ ‘ਚ ਆਉਣ ਵਾਲੇ ਵਿਅਕਤੀਆਂ ਨੂੰ 72 ਘੰਟੇ ਪਹਿਲਾਂ ਦੀ ਕੋਵਿਡ ਨੈਗੇਟਿਵ ਰਿਪੋਰਟ ਜਾਂ 2 ਹਫ਼ਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ।
ਸਾਰੇ ਰੈਸਟੋਰੈਂਟਾਂ , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟ ਲੈਟ, ਢਾਬਿਆਂ, ਮਠਿਆਈ ਦੁਕਾਨਾਂ, ਬੇਕਰੀ ਬੰਦ ਅੰਦਰ ਬੈਠਕੇ ਖਾਣ ਲਈ ਬੰਦ ਰਹੇਗੀ ਤੇ ਉਹ ਰਾਤ 9 ਵਜੇ ਤੱਕ ਹੋਮ ਡਿਲਵਰੀ ਕਰ ਸਕਦੇ ਹਨਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਪੂਰੀ ਤਰ੍ਹਾਂ ਬੰਦ ਰਹਿਣਗੇਸਾਰੇ ਮਨੋਰੰਜਨ ਪਾਰਕ ਬੰਦ ਰਹਿਣਗੇ। ਹਫ਼ਤਾਵਾਰੀ ਮੰਡੀ (ਅਪਣੀ ਮੰਡੀ ਵਾਂਗ) ਬੰਦ ਰਹਿਣਗੀਆਂ, ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਹਨ ਪਰ ਕੋਵਿਡ ਦੀ ਰੋਕਥਾਮ ਸਬੰਧੀ ਭਰਤੀ ਪਰੀਖਿਆ ਉਪਰ ਰੋਕ ਨਹੀਂ ਹੋਵੇਗੀ। ਧਾਰਮਿਕ ਅਸਥਾਨ ਸ਼ਾਮ 6 ਵਜੇ ਰੋਜ਼ਾਨਾ ਬੰਦ ਹੋਣ ਹੋਣਗੇ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਤੇ ਗਿਰਜ਼ਾਘਰਾਂ ‘ਚ ਇਕੱਠ ਦੀ ਮਨਾਹੀ ਹੈ।
ਜਰੂਰੀ ਵਸਤਾਂ ਦੀਆਂ ਦੁਕਾਨਾਂ/ਅਦਾਰਿਆਂ ਨੂੰ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੀ ਛੋਟ ਹੈ। ਇਨ੍ਹਾਂ ‘ਚ ਕਰਿਆਣਾ, ਗਰੋਸਰੀ, ਰਾਸ਼ਨ ਦੀਆਂ ਦੁਕਾਨਾਂ, ਦੁੱਧ ਡੇਅਰੀ, ਬ੍ਰੈਡ, ਸਬਜੀਆਂ, ਫਲ, ਪੋਲਟਰੀ, ਆਂਡੇ, ਮੀਟ, ਮੁਬਾਇਲ ਮੁਰੰਮਤ, ਫਰਟੀਲਾਈਜਰ, ਬੀਜਾਂ, ਕੀਟ ਨਾਸ਼ਕ ਦਵਾਈਆਂ, ਖੇਤੀਬਾੜੀ ਤੇ ਬਾਗਬਾਨੀ ਮਸ਼ੀਨਰੀ, ਰਿਟੇਲ ਤੇ ਹੋਲਸੇਲ ਸ਼ਰਾਬ ਦੇ ਠੇਕੇ ਖੁਲ੍ਹਣਗੇ (ਪਰ ਅਹਾਤੇ ਨਹੀਂ)। ਉਦਯੋਗਿਕ ਸਾਜੋਸਮਾਨ, ਹਾਰਡਵੇਅਰ, ਮਸ਼ੀਨਰੀ, ਮੋਟਰਾਂ ਪਾਈਪਸ, ਆਟੋਮੋਬਾਇਲ ਸਮਾਨ, ਆਟੋਮੋਬਾਇਲ ਰਿਪੇਅਰ, ਉਦਯੋਗਾਂ ਦਾ ਕੱਚਾ ਸਮਾਨ, ਨਿਰਯਾਤ-ਆਯਾਤ ਦੇ ਅਦਾਰੇ, ਫ਼ਿਸ਼ਰੀਜ, ਐਨਕਾਂ ਦੀਆਂ ਦੁਕਾਨਾਂ ਆਦਿ ਨੂੰ ਖੋਲ੍ਹਣ ਦੀ ਪ੍ਰਵਾਨਗੀ ਹੈ।
ਗ਼ੈਰ ਜਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ, ਉਪਰੋਕਤ ਪਹਿਲੇ ਪੈਰ੍ਹੇ ‘ਚ ਦਰਜ ਨੂੰ ਛੱਡਕੇ ਕੇਵਲ ਸੋਮਵਾਰ ਅਤੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਛੋਟਾਂ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਦਿਆਂ ਹਸਪਤਾਲਾਂ, ਨਰਸਿੰਗ ਹੋਮਜ, ਵੈਟਰਨਰੀ ਹਸਪਤਾਲ, ਲੈਬਾਰਟਰੀਜ, ਮੈਡੀਕਲ ਅਦਾਰੇ ਤੇ ਸਾਰੇ ਨਿਜੀ ਤੇ ਸਰਕਾਰੀ ਖੇਤਰ ਦੇ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਦੇ ਅਦਾਰੇ ਤੇ ਇਨ੍ਹਾਂ ਨਾਲ ਸਬੰਧਤ ਆਵਾਜਾਈ ਨੂੰ ਲੋੜੀਂਦੇ ਦਸਤਾਵੇਜ ਦਿਖਾ ਕੇ ਚਲਣ ਦੀ ਛੋਟ ਹੈ। ਈ ਕਮਾਰਸ, ਵਸਤਾਂ ਦੀ ਢੋਆ-ਢੋਆਈ, ਪਿੰਡਾਂ ਤੇ ਸ਼ਹਿਰਾਂ ‘ਚ ਉਸਾਰੀ ਗਤੀਵਿਧੀਆਂ, ਰੇਲ, ਹਵਾਈ ਤੇ ਬੱਸਾਂ ਰਾਹੀਂ ਯਾਤਰੀਆਂ ਦੀ ਆਵਾਜਾਈ ਲੋੜੀਦੇ ਦਸਤਾਵੇਜ ਦਿਖਾ ਕੇ ਹੋ ਸਕੇਗੀ।
ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਛੋਟ ਰਹੇਗੀ, ਵੈਕਸੀਨੇਸ਼ਨ ਕੈਂਪ ਲੱਗਣਗੇ। ਉਤਪਾਦਨ ਉਦਯੋਗ ਤੇ ਸੇਵਾ ਖੇਤਰ ਦੀ ਇੰਡਸਟਰੀ ਤੇ ਇਨ੍ਹਾਂ ਨਾਲ ਸਬੰਧਤ ਮੁਲਾਜਮਾਂ ਦੀ ਆਵਾਜਾਈ ਨੂੰ ਵੀ ਛੋਟ ਹੈ, ਪੈਟਰੋਲ ਪੰਪਾਂ, ਗੈਸ ਸਟੇਸ਼ਨਾਂ, ਆਈ.ਟੀ. ਟੈਲੀਕਮਿਉਨੀਕੇਸ਼ਨ, ਇੰਟਰਨੈਟ ਬਰਾਡਕਾਸਟਿਕ ਤੇ ਕੇਬਲ ਸੇਵਾਵਾਂ, ਬਿਜਲੀ ਨਾਂਲ ਸਬੰਧਤ, ਕੋਲਡ ਤੇ ਵੇਅਰਹਾਊਸ ਸੇਵਾਵਾਂ, ਬੈਂਕਾਂ, ਏ.ਟੀ.ਐਮ. ਕੈੇਸ਼ ਵੈਨਾਂ ਆਦਿ ਨੂੰ ਵੀ ਛੋਟ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਅੱਗੇ ਕਿਹਾ ਕਿ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਸਿਆਸੀ, ਸਮਾਜਿਕ, ਸੱਭਿਆਚਾਰਕ , ਖੇਡਾਂ ਤੇ ਹੋਰਨਾਂ ਸਬੰਧਿਤ ਸਮਾਗਮਾਂ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿਸ ਵਿਚ ਪ੍ਰਬੰਧਕ, ਭਾਗ ਲੈਣ ਵਾਲੇ , ਸਥਾਨ ਦੇ ਮਾਲਕ , ਟੈਂਟ ਹਾਊਸ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਵਿਆਹਾਂ, ਅੰਤਿਮ ਰਸਮਾਂ ‘ਤੇ 10 ਵਿਅਕਤੀਆਂ ਤੋਂ ਵਧੇਰੇ ਦੇ ਇਕੱਠ ‘ਤੇ ਪਾਬੰਦੀ ਹੈ, ਵਿਆਹਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜਮੀ ਹੈ। ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਦੇ ਕਿਸੇ ਵੀ ਵੱਧ ਇਕੱਠਾਂ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ 5 ਦਿਨ ਦੇ ਹੋਮ ਕੁਆਰਨਟਾਇਨ ਕੀਤਾ ਜਾਵੇਗਾ
ਸ੍ਰੀ ਕੁਮਾਰ ਅਮਿਤ ਨੇ ਕਿਸਾਨ ਜੱਥੇਬੰਦੀਆਂ ਅਤੇ ਧਾਰਮਿਕ ਆਗੂਆਂ, ਸ਼ਖ਼ਸੀਅਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਤੋਂ ਗੁਰੇਜ਼ ਕਰਨ, ਖਾਸ ਕਰਕੇ ਟੋਲ ਪਲਾਜਿਆਂ, ਮਾਲਜ ਤੇ ਪੈਟਰੋਲ ਪੰਪਾਂ ‘ਤੇ ਇਕੱਠ ਨਾ ਕੀਤੇ ਜਾਣ।
ਦਫ਼ਤਰਾਂ ਦੀ ਗੱਲ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਹੁਕਮਾਂ ‘ਚ ਕਿਹਾ ਹੈ ਕਿ ਸਾਰੇ ਸਰਕਾਰੀ ਦਫ਼ਤਰ 50 ਫੀਸਦੀ ਅਮਲੇ ਨਾਲ ਕੰਮ ਕਰਨਗੇ, ਇਨ੍ਹਾਂ ‘ਚ ਕੋਵਿਡ ਮੈਨੇਜਮੈਂਟ ‘ਚ ਲੱਗੇ ਦਫ਼ਤਰ ਸ਼ਾਮਲ ਨਹੀਂ ਹਨ। ਜਦਿਕ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ , ਸੀ.ਏ. , ਬੀਮਾ ਕੰਪਨੀਆਂ ਦੇ ਦਫਤਰਾਂ ਨੂੰ ਕੇਵਲ ‘ਵਰਕ ਫਰਾਮ ਹੋਮ ‘ ਦੀ ਇਜ਼ਾਜ਼ਤ ਹੈਇਸ ਤੋਂ ਬਿਨ੍ਹਾਂ ਸਰਕਾਰੀ ਦਫ਼ਤਰਾਂ ‘ਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਮੁਲਾਜਮ ਵੈਕਸੀਨੇਸ਼ਨ ਕਰਵਾਉਣਗੇ ਅਤੇ ਟੀਕਾ ਨਾ ਲਗਾਉਣ ਵਾਲੇ ਨੂੰ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜਮੀ ਹੋਵੇਗੀ। ਜਦਕਿ ਦਫ਼ਤਰਾਂ ‘ਚ ਸ਼ਿਕਾਇਤ ਨਿਵਾਰਨ ਦੇ ਕੰਮਾਂ ਨੂੰ ਆਨਲਾਈਨ ਕਰਨ ਨੂੰ ਉਤਸ਼ਾਹਤ ਕੀਤਾ ਜਾਵੇ ਅਤੇ ਅਤੇ ਮਾਲ ਵਿਭਾਗ ਵੱਲੋਂ ਵੀ ਜਾਇਦਾਦ ਦੀ ਖਰੀਦ-ਵੇਚ ਦੇ ਮਾਮਲਿਆਂ ‘ਚ ਲੋਕਾਂ ਨੂੰ ਸਮਾਂ ਦੇਣ ਦੀ ਸੀਮਾ ਤੈਅ ਕੀਤੀ ਜਾਵੇ।
ਜਨਤਕ ਆਵਾਜਾਈ ਸੇਵਾ (ਬੱਸ, ਟੈਕਸੀ, ਆਟੋ) 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੇ ਸਾਰੇ 4 ਪਹੀਆ ਵਾਹਨਾਂ ਜਿਵੇਂ ਕਿ ਕਾਰ, ਟੈਕਸੀ ਵਿਚ 2 ਤੋਂ ਜਿਆਦਾ ਲੋਕਾਂ ਦੇ ਜਾਣ-ਆਉਣ ਦੀ ਆਗਿਆ ਨਹੀਂ ਹੈ ਪਰ ਮਰੀਜ਼ ਨੂੰ ਹਸਪਤਾਲ ਲਿਜਾਣ-ਲਿਆਉਣ ਵੇਲੇ ਛੋਟ ਰਹੇਗੀ ਮੋਟਰਸਾਈਕਲ ਜਾਂ ਸਕੂਟਰ ‘ਤੇ ਇਕ ਤੋਂ ਵੱਧ ਵਿਅਕਤੀ ਸਫਰ ਨਹੀਂ ਕਰ ਸਕੇਗਾ ਪਰ ਜੇਕਰ ਦੋਵੇਂ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਿਤ ਹਨ ਤੇ ਇਕੋ ਘਰ ਵਿਚ ਰਹਿੰਦੇ ਹਨ ਤਾਂ ਉਸ ਕੇਸ ਵਿਚ ਇਹ ਬੰਦਿਸ਼ ਲਾਗੂ ਨਹੀਂ
ਸਾਰੇ ਵਿਦਿਅਕ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ 50 ਫੀਸਦੀ ਸਮਰੱਥਾ ਨਾਲ ਹਾਜ਼ਰ ਰਹੇਗਾ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਪਿੰਡਾਂ ਅੰਦਰ ਰਾਤ ਵੇਲੇ ਦੇ ਕਰਫਿਊ ਤੇ ਹਫਤਾਵਾਰੀ ਕਰਫਿਊ ਲਈ ਠੀਕਰੀ ਪਹਿਰੇ ਲੱਗਣਗੇ। ਸਬਜੀ ਮੰਡੀ ‘ਚ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ ਅਤੇ ਇਹ ਕੇਵਲ ਹੋਲਸੇਲ ਫਲਾਂ ਤੇ ਸਬਜੀਆਂ ਦੀ ਖਰੀਦੋ-ਫਰੋਖਤ ਦੀ ਆਗਿਆ ਹੋਵੇਗੀ। ਦੁਕਾਨਦਾਰ ਆਪਣੇ ਅਦਾਰੇ ‘ਚ ਇਕ ਸਮੇਂ 3 ਤੋਂ ਵਧੇਰੇ ਗਾਹਕਾਂ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਦੇਣਗੇ ਤੇ ਕੋਵਿਡ ਤੋਂ ਬਚਾਅ ਰੱਖਿਆ ਜਾਵੇ। ਇਸ ਤੋਂ ਬਿਨ੍ਹਾਂ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਜਾਯੋਗ ਅਪਰਾਧ ਹੋਵੇਗੀ ਅਤੇ ਦੋਸ਼ੀਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 61 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
*******