Till now 1000 people died due to covid in Patiala

May 15, 2021 - PatialaPolitics

7052 ਨੇਂ ਲਗਵਾਈ ਕੋਵਿਡ ਵੈਕਸੀਨ

510 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਜਿਲੇ੍ਹ ਵਿੱਚ ਕੋਵਿਡ ਸੈਂਪਲਾ ਦਾ ਅੰਕੜਾ ਹੋਇਆ ਛੇਂ ਲੱਖ ਤੋਂ ਪਾਰ

16 ਮਈ ਨੂੰ ਵੀ 18 ਤੋਂ 44 ਸਾਲ ਦੇ ਉਮਰ ਵਰਗ ਦੇ ਖਾਸ ਸ਼੍ਰੇਣੀਆਂ ਦੇ ਨਾਗਰਿਕਾਂ ਦੇ ਹੀ ਲੱਗਣਗੇ ਟੀਕੇ : ਸਿਵਲ ਸਰਜਨ

ਪਟਿਆਲਾ, 15 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 7052 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਵਿੱਚ ਵੈਕਸੀਨ ਦੀ ਪਹਿਲੀ ਡੋਜ ਲਗਵਾਉਣ ਵਾਲੇ 18 ਤੋਂ 44 ਸਾਲ ਤੱਕ ਦੇ 6901 ਨਾਗਰਿਕ ਵੀ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,75,982 ਹੋ ਗਿਆ ਹੈ।ਉਹਨਾਂ ਕਿਹਾ ਕਿ ਸਟੇਟ ਪੱਧਰ ਤੋਂ ਕੇਂਦਰੀ ਪੂਲ ਤਹਿਤ ਵੈਕਸੀਨ ਦੀ ਪ੍ਰਾਪਤੀ ਨਾ ਹੋਣ ਕਾਰਣ ਹੁਣ ਕੱਲ ਮਿਤੀ 16 ਮਈ ਦਿਨ ਐਤਵਾਰ ਨੂੰ ਵੀ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾ ਕਰਣ ਨਹੀ ਹੋਵੇਗਾ।ਜਦਕਿ ਸਟੇਟ ਪੂਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ( ਕੰਸਟਰਕਸ਼ਨ ਵਰਕਰ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਾਂਝਾ ਸਕੂਲ ਤ੍ਰਿਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਮਾਤਾ ਕੁਸ਼ਲਿਆ ਹਸਪਤਾਲ, ਪੁਲਿਸ ਲਾਈਨ ਹਸਪਤਾਲ , ਰਾਜਪੁਰਾ ਦੇ ਸ਼ਿਵ ਮੰਦਰ ਹਾਲ ਨਗਰ ਖੇੜਾ ਪੁਰਾਨਾ ਰਾਜਪੁਰਾ, ਨਾਭਾ ਦੇ ਰਿਪੁਦਮਨ ਕਾਲਜ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਕੰਨਸਟਰਕਸ਼ਨ ਵਰਕਰਾਂ ਦੇ ਗੁਰੂਦੁਆਰਾ ਸਾਹਿਬ ਡਕਾਲਾ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ।ਅੱਜ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋਂ ਨਾਭਾ ਵਿਖੇ ਰਿਪੂਦਮਨ ਕਾਲਜ ਅਤੇ ਰਾਧਾ ਸੁਆਮੀ ਸਤਸੰਗ ਭਵਨ ਵਿੱਚ ਲਗਾਏ ਕੋਵਿਡ ਕੈਂਪਾ ਦਾ ਨਿਰੀਖਣ ਵੀ ਕੀਤਾ।

ਅੱਜ ਜਿਲੇ ਵਿੱਚ 510 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4014 ਦੇ ਕਰੀਬ ਰਿਪੋਰਟਾਂ ਵਿਚੋਂ 510 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 41497 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 594 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 36595 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4352 ਹੈ। ਜਿਲੇ੍ਹ ਵਿੱਚ 19 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1,000 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 510 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 240, ਨਾਭਾ ਤੋਂ 25, ਰਾਜਪੁਰਾ ਤੋਂ 59, ਸਮਾਣਾ ਤੋਂ 08, ਬਲਾਕ ਭਾਦਸਂੋ ਤੋਂ 28, ਬਲਾਕ ਕੌਲੀ ਤੋਂ 45, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾ ਤੋਂ 14, ਬਲਾਕ ਹਰਪਾਲਪੁਰ ਤੋਂ 36, ਬਲਾਕ ਦੁਧਣਸਾਧਾਂ ਤੋਂ 36 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 52 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 458 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲਬੱਧਤਾ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਣ ਸਰਕਾਰ ਨੂੰ ਕੋਵਿਡ-19 ਮਰੀਜਾਂ ਨੂੰ ਇਨ੍ਹਾਂ ਦੀ ਖਰੀਦ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।ਇਸ ਲਈ ਉਹਨਾਂ ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਕੀਤੀ ਅਪੀਲ ਅਨੁਸਾਰ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਕੋਵਿਡ ਪੋਜਟਿਵ ਹੋਣ ਤੇਂ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਅਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਉਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਵਾਪਸ ਭੇਜਣ ਤਾਂ ਜੋ ਸਿਹਤ ਵਿਭਾਗ ਇਹਨਾਂ ਨੂੰ ਸੈਨੀਟਾਈਜ਼ ਕਰਕੇ ਘਰਾਂ ਵਿੱਚ ਇਕਾਂਤਵਾਸ ਕੋਵਿਡ-19 ਪੋਜ਼ੀਟਿਵ ਮਰੀਜਾਂ ਨੂੰ ਉਪਲਬੱਧ ਕਰਵਾ ਸਕੇ।ਉਹਨਾਂ ਕਿਹਾ ਕਿ ਲੋਕ ਦੀ ਇਸ ਮੁਸ਼ਕਿਲ ਦੀ ਘੜੀ ਵਿੱਚ ਅੱਗੇ ਆਉਣ ਤੇ ਸਰਕਾਰ ਦਾ ਸਹਿਯੋਗ ਕਰਨ ਅਤੇ ਕੋਵਿਡ-19 ਨਾਲ ਪ੍ਰਭਾਵਿਤ ਹੋਰ ਨਾਗਰਿਕਾਂ ਦੀ ਮਦਦ ਕਰਕੇ ਇਸ ਲੜਾਈ ਵਿਰੁੱਧ ਸਹਿਯੋਗ ਕਰਨ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆਂ ਪਟਿਆਲਾ ਸ਼ਹਿਰ ਦੇ ਸੁਈਗਰਾਂ ਮੁੱਹਲਾ ਅਤੇ ਬਲਾਕ ਭਾਦਸੋਂ ਦੇ ਪਿੰਡ ਲੌਟ ਵਿੱਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਕੋਵਿਡ ਪ੍ਰਭਾਵਤ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ 2 ਵਿਚੋਂ 15 ਪੋਜਟਿਵ ਕੇਸ ਆਉਣ ਤੇਂ ਅਰਬਨ ਅਸਟੇਟ ਫੇਜ 2 ਵਿਖੇ ਸਥਿਤ ਬੀ.ਐਸ.ਐਨ.ਐਲ.ਦਫਤਰ ਦੇ ਪਿਛੇ ਏਰੀਏ ਵਿੱਚ ਵੱਡੀ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4433 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,02,931 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 41947 ਕੋਵਿਡ ਪੋਜਟਿਵ, 5,57,725 ਨੈਗੇਟਿਵ ਅਤੇ ਲਗਭਗ 2859 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।