All details of Budget 2019

February 1, 2019 - PatialaPolitics

*ਮੋਦੀ ਸਰਕਾਰ ਦੇ ਅੰਤ੍ਰਿਮ ਬਜਟ 2019–2020 ਦੀਆਂ ਮੁੱਖ ਝਲਕੀਆਂ*

?ਪਿਊਸ਼ ਗੋਇਲ ਨੇ ਕਿਹਾ…..

–ਭਾਰਤੀ ਰੇਲਵੇ ਨੇ ਦੇਸ਼ ਦੇ ਸਾਰੇ ਮਨੁੱਖੀ ਰਹਿਤ ਕ੍ਰਾਸਿੰਗ ਮੁਕਤ ਕੀਤੀ
–ਪੀਐਮ ਕੋਸ਼ਲ ਵਿਕਾਸ ਯੋਜਨਾ ਨਲ ਸਟਾਰਟ ਨੂੰ ਮਦਦ ਮਿਲੀ
–ਗੈਰਸੰਗਠਿਤ ਖੇਤਰ ਲਈ 60 ਤੋਂ ਬਾਅਦ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ, ਜੇਕਰ 18 ਸਾਲ ਤੋਂ ਇਸਨੂੰ ਸ਼ੁਰੂ ਕੀਤਾ ਜਾਵੇਗਾ ਤਾਂ 55 ਰੁਪਏ ਮਹੀਨਾ ਅਦਾ ਕਰਨਗੇ ਹੋਣਗੇ
–ਗੈਰਸੰਗਠਿਤ ਖੇਤਰ ਦੇ ਕਾਮਿਆਂ ਲਈ ਸਰਕਾਰ ਪੈਨਸ਼ਨ ਯੋਜਨਾ ਲਿਆਈ ਹੈ ਜਿਸ ਨਾਲ 10 ਕਰੋੜ ਲੋਕਾਂ ਨੂੰ ਲਾਭ ਮਿਲੇਗਾ
–5 ਸਾਲਾਂ ਚ ਕਾਮਿਆਂ ਦੀ ਤਨਖ਼ਾਹ 42 ਫੀਸਦ ਵਧੀ
–ESI ਦੀ ਮਿਆਦ ਨੂੰ ਵਧਾਇਆ ਗਿਆ ਹੈ, ਬੀਮੇ ਦੀ ਰਕਮ ਨੂੰ 2.5 ਲੱਖ ਤੋਂ ਵਧਾ ਕੇ 6 ਲੱਖ ਕੀਤਾ ਗਿਆ ਹੈ
–ਫਸਲ ਖ਼ਰਾਬ ਹੋਣ ਤੇ ਵਿਆਜ਼ ਚ 5 ਫੀਸਦ ਦੀ ਛੋਟ
–ਮਨਰੇਗਾ ਲਈ ਸਾਲ 2019–20 ਚ 60000 ਕਰੋੜ ਰੁਪਏ ਵੰਡੇ ਜਾਣਗੇ
–ਪਸ਼ੂ ਪਾਲਣ ਨੂੰ ਕਿਸਾਨ ਕ੍ਰੇਡਿਟ ਕਾਰਡ ਦੇ ਦਾਇਰੇ ਚ ਲਿਆਇਆ ਜਾਵੇਗਾ
–ਉਜਵਲਾ ਯੋਜਨਾ 8 ਕਰੋੜ ਗੈਸ ਕਨੇਕਸ਼ਨ ਹੋਰ ਦੇਵੇਗੀ ਸਰਕਾਰ
–ਗੈਜੂਏਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤਾ
–ਪੀਐਮ ਮਿਹਨਤੀ ਯੋਗੀ ਮਾਨ ਧਨ ਨੂੰ ਮਨਜ਼ੂਰੀ ਦਿੱਤੀ
–ਮਿਹਨਤੀਆਂ ਦਾ ਬੋਨਸ ਵਧਾ ਕੇ 7000 ਰੁਪਏ ਕੀਤਾ ਗਿਆ
–ਕਰਮਚਾਰੀ ਦੀ ਮੌਤ ਤੇ ਮਿਲੇਗਾ 6 ਲੱਖ ਰੁਪਏ ਦਾ ਮੁਆਵਜ਼ਾ
–21000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਨੂੰ ਮਿਲੇਗਾ ਬੋਨਸ
–ਕਾਮਧੇਨੂ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ
–ਗਾਵਾਂ ਦੇ ਸਤਿਕਾਰ ਲਈ ਸਰਕਾਰ ਪਿੱਛੇ ਨਹੀਂ ਹਟੇਗੀ
–ਕਿਸਾਨਾਂ ਨੂੰ ਸਾਲ ਚ 6000 ਰੁਪਏ, 2000 ਰੁਪਏ ਦੀਆਂ ਤਿੰਨ ਕਿਸ਼ਤਾਂ ਚ ਮਿਲਣਗੇ, ਜਿਸ ਨਾਲ 12 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ, 1 ਦਸੰਬਰ 2018 ਤੋਂ ਇਹ ਜੋੜ ਕੇ ਕਿਸਾਨਾਂ ਦੇ ਖਾਤੇ ਚ ਪਾਈ ਜਾਵੇਗੀ
–ਛੋਟੇ ਕਿਸਾਨਾਂ ਦੇ ਖਾਤੇ ’ਚ ਹਰੇਕ ਸਾਲ ਆਉਣਗੇ 6000 ਰੁਪਏ
–ਜਿਹੜੇ ਕਿਸਾਨਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ ਉਨ੍ਹਾਂ ਨੂੰ ਮਹੀਨਾਵਾਰ ਆਮਦਨ ਸਰਕਾਰ ਦੇਵੇਗੀ
–ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦੀ ਸ਼ੁਰੂ ਕਰ ਰਹੇ ਹਾਂ
–ਪਹਿਲੀ ਵਾਰ 22 ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ 50 ਫੀਸਦ ਤੋਂ ਜ਼ਿਆਦਾ ਤੈਅ ਕੀਤਾ ਗਿਆ
–ਦੇਸ਼ ਚ 115 ਪਿਛਲੇ ਜ਼ਿਲ੍ਹੇ ਹੁਣ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ
–ਆਯੁਸ਼ਮਾਨ ਭਾਰਤ ਯੋਜਨਾ ਨਾਲ ਕਰੋੜਾਂ ਭਾਰਤੀਆਂ ਨੂੰ ਲਾਭ ਮਿਲ ਰਿਹਾ ਹੈ
–ਲਗਭਗ 5.45 ਲੱਖ ਪਿੰਡ ਖੁਲ੍ਹੇ ਚ ਗੰਦਗੀ ਤੋਂ ਮੁਕਤ ਹੋਏ
–ਪਾਰਦਰਸ਼ੀ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ
–ਸਰਕਾਰੀ ਬੈਂਕਾਂ ਦੀ ਵਿਤੀ ਹਾਲਤ ਮਜ਼ਬੂਤ ਕਰਨ ਲਈ 2.6 ਲੱਖ ਕਰੋੜ ਰੁਪਏ ਨਿਵੇਸ਼ ਕੀਤੇ
–2018–19 ਦੇ ਸੋਧੇ ਅੰਦਾਜ਼ੇ ਚ ਖ਼ਜ਼ਾਨੇ ਦੇ ਘਾਟੇ ਨੂੰ 3.4 ਫੀਸਦ ਤਕ ਲਿਆਏ
–ਦਸਬੰਰ 2018 ਚ ਮਹਿੰਗਾਈ ਸਿਰਫ 2.1 ਫੀਸਦ ਸੀ
–ਗਰੀਬਾਂ ਨੂੰ ਸਸਤਾ ਅਨਾਜ ਮੁਹੱਈਆ ਕਰਾਉਣ ਲਈ ਸਾਲ 2018–19 ਚ 1,70,000 ਕਰੋੜ ਰੁਪਏ ਖਰਚੇ ਗਏ
–ਆਰਥਿਕ ਰਾਖਵਾਂਕਰਨ ਤੋਂ ਮੌਜੂਦਾ ਰਾਖਵਾਂਕਰਨ ਦੀਆਂ ਸੀਟਾਂ ਘੱਟ ਨਹੀਂ ਹੋਣਗੀਆਂ
–2018–19 ਚ ਵਿਤੀ ਘਾਟਾ 3.4 ਫੀਸਦ, ਬੈਕਿੰਗ ਸੁਧਾਰ ਚ ਸਰਕਾਰ ਨੇ ਕਈ ਕਦਮ ਚੁੱਕੇ
–ਚਾਲੂ ਖਾਤੇ ਦਾ ਘਾਟਾ ਕੰਟਰੋਲ ਕੀਤਾ, ਟੈਕਸ ਅਤੇ ਬੈਕਿੰਗ ਸੈਕਟਰ ਚ ਸੁਧਾਰ ਕੀਤਾ
–ਭਾਰਤ ਦੁਬਾਰਾ ਵਿਕਾਸ ਦੀ ਪਟਰੀ ਤੇ ਦੌੜ ਰਿਹਾ ਹੈ
–GST ਲਾਗੂ ਕਰਨਾ ਵੱਡਾ ਕਦਮ ਚੁੱਕਿਆ
–ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾਈ
–3 ਬੈਂਕਾਂ ਤੇ ਕਰਜ਼ ਦੇਣ ਦੀ ਰੋਕ ਹਟਾ ਦਿੱਤੀ ਹੈ
–ਅਸੀਂ ਬੈਕਿੰਗ ਵਿਵਸਥਾ ਚ ਸੁਧਾਰ ਦਾ ਕੰਮ ਸ਼ੁਰੂ ਕੀਤਾ
–ਮਹਿੰਗਾਈ ਦਰ 10 ਫੀਸਦ ਤੋਂ ਘਟਾ ਕੇ 4.6 ਫੀਸਦ ਤੇ ਲਿਆਏ
–5 ਸਾਲਾਂ ਚ ਵਿਦੇਸ਼ੀ ਨਿਵੇਸ਼ ਵਧਿਆ
–ਭਗੌੜਿਆਂ ਦੀ ਜਾਇਦਾਦ ਸਰਕਾਰ ਦੇ ਕਬਜ਼ੇ ਚ ਹੈ
–ਸਰਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਪੈਸ ਲਗਾਏ
–ਐਨਪੀਏ ਘੱਟ ਕਰਨ ਤੇ ਸਾਡੀ ਸਰਕਾਰ ਨੇ ਜ਼ੋਰ ਦਿੱਤਾ
–2022 ਚ ਅਸੀਂ ਨਵਾਂ ਭਾਰਤ ਬਣਾਵਾਂਗੇ, ਸਾਡੀ ਸਰਕਾਰ 2022 ਤੱਕ ਸਭ ਨੂੰ ਘਰ ਦੇਵੇਗੀ

–ਸਾਡੀ ਸਰਕਾਰ ਨੇ ਮਹਿੰਗਾਈ ਤੇ ਰੋਕ ਲਗਾਈ, ਅਸੀਂ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਨ

–ਅਸੀਂ ਕਮਰਤੋੜ ਮਹਿੰਗਾਈ ਦੀ ਕਮਰ ਤੋੜੀ

*ਬਜਟ 2019 ਦੀਆਂ ਵਿਸ਼ੇਸ਼ਤਾਵਾਂ*
February 1, 2019
ਨਵੀਂ ਦਿੱਲੀ, 1 ਫਰਵਰੀ : ਪਿਉਸ਼ ਗੋਇਲ ਨੇ ਮੋਦੀ ਸਰਕਾਰ ਦਾ ਅੰਤਿਮ ਬਜਟ ਪੇਸ਼ ਕਰਦਿਆਂ ਹੇਠ ਲਿਖੇ ਐਲਾਨ ਕੀਤੇ-
– ਮਹਿਲਾਵਾਂ ਨੂੰ ਮਿਲਣਗੇ 8 ਕਰੋੜ ਹੋਰ ਗੈਸ ਕੁਨੈਕਸ਼ਨ
– ਗਰੈਜੁਏਟੀ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ
– ਕਿਰਤੀਆਂ ਦੀ ਮੌਤ ਤੇ ਹੁਣ 6 ਲੱਖ ਮੁਆਵਜਾ ਮਿਲੇਗਾ
– 15 ਹਜਾਰ ਕਮਾਉਣ ਵਾਲਿਆਂ ਨੂੰ ਹੁਣ ਮਿਲੇਗੀ ਪੈਨਸ਼ਨ
– ਕਿਰਤੀਆਂ ਦਾ ਬੋਨਸ ਵਧਾ ਕੇ 7 ਹਜਾਰ ਰੁਪਏ
– 21 ਹਜਾਰ ਰੁਪਏ ਤਕ ਦੇ ਵੇਤਨ ਵਾਲਿਆਂ ਨੂੰ ਮਿਲੇਗਾ ਬੋਨਸ
– ਗਰਭਵਤੀ ਮਹਿਲਾਵਾਂ ਨੂੰ 26 ਹਫਤੇ ਦੀ ਮੈਟਰਨਿਟੀ ਲੀਵ ਮਿਲੇਗੀ.
– 5 ਸਾਲਾਂ ਵਿਚ ਬਣਾਏ ਜਾਣਗੇ 1 ਲੱਖ ਡਿਜੀਟਲ ਪਿੰਡ
– ਟੈਕਸ ਦੇਣ ਵਾਲਿਆਂ ਦੀ ਗਿਣਤੀ 80 ਫੀਸਦੀ ਵਧੀ
– ਨੋਟਬੰਦੀ ਦੁਆਰਾ 50 ਹਜਾਰ ਕਰੋੜ ਰੁਪਏ ਦਾ ਕਾਲਾ ਧਨ ਫੜਿਆ