Blast in Patiala Sanouri Aada Lakkar Mandi

March 19, 2018 - PatialaPolitics

Click Here To See Video

ਪਟਿਆਲਾ ਦੇ ਸਨੌਰੀ ਅੱਡਾ ਇਲਾਕੇ ਵਿਚ ਅੱਜ ਸਵੇਰੇ ਇਕ ਕਬਾੜ ਦੀ ਦੁਕਾਨ ’ਤੇ ਹੋਏ ਧਮਾਕੇ ਵਿਚ ਇਕ ਵਿਅਕਤੀ ਅਤੇ ਇਥ ਬੱਚੇ ਦੀ ਮੌਤ ਹੋ ਜਾਣ ਅਤੇ ਘੱਟੋ ਘੱਟ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਵਿਚ ਬੱਚੇ ਸ਼ਾਮਿਲ ਹਨ। ਘਟਨਾ ਅੱਜ ਸਵੇਰੇ ਲਗਪਗ 8 ਵਜੇ ਭਾਈ ਬੀਰ ਸਿੰਘ ਭਾਈ ਧੀਰ ਸਿੰਘ ਕਲੋਨੀ ਵਿਚਵਾਪਰੀ। ਇੱਥੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਘਰਾਂ ਦੇ ਬਾਹਰ ਹੀ ਕਬਾੜ ਦਾ ਕੰਮ ਕੀਤਾ ਜਾ ਰਿਹਾ ਹੈ। ਧਮਾਕਾ ਉਸ ਵੇਲੇ ਹੋਇਆ ਜਦ ਇਕ ਵਿਅਕਤੀਕਬਾੜ ਵਿਚ ਆਈਆਂ ਚੀਜ਼ਾਂ ਦੀ ਤੋੜ ਭੰਨ ਕਰ ਰਿਹਾ ਸੀ। ਇਸ ਧਮਾਕੇ ਮਗਰੋਂ ਲਗਪਗ 25 ਸਾਲਾ ਇਕ ਵਿਅਕਤੀ ਅਤੇ ਇਕ ਦੋ ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਜ਼ਖ਼ਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਐਸ. ਭੂਪਤੀ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ। ਫ਼ਾਰੈਂਸਿਕ ਟੀਮ ਨੂੰ ਜਾਂਚ ਵਿਚ ਲਗਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਅਨੁਸਾਰ ਜਾਂਚ ਇਸ ਦੁਆਲੇ ਕੇਂਦਰਿਤ ਰਹੇਗੀ ਕਿ ਆਖ਼ਰ ਉਹ ਕੀ ਚੀਜ਼ ਸੀ ਜਿਸ ਨੂੰ ਤੋੜਨ ’ਤੇ ਧਮਾਕਾ ਹੋਇਆ ਅਤੇ ਉਹ ਕਿੱਥੋਂ ਲਿਆਂਦੀ ਗਈ ਸੀ।

ਲੱਕੜ ਮੰਡੀ ਵਿਖੇ ਅਚਾਨਕ ਹੋਏ ਧਮਾਕੇ ‘ਚ ਇੱਕ ਬੱਚੇ ਸਮੇਤ ਦੋ ਮੌਤਾਂ, 4 ਬੱਚੇ ਜਖ਼ਮੀ
-ਮੇਅਰ ਤੇ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ, ਪੀੜਤਾਂ ਨਾਲ ਹਮਦਰਦੀ ਦਾ ਇਜ਼ਹਾਰ
-ਮ੍ਰਿਤਕਾਂ ਨੂੰ ਇੱਕ-ਇੱਕ ਲੱਖ ਰੁਪਏ ਤੇ ਜਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ-ਡੀ.ਸੀ.
-ਐਸ.ਡੀ.ਐਮ. ਪਟਿਆਲਾ ਧਮਾਕੇ ਦੀ ਮੈਜਿਸਟ੍ਰੇਟੀ ਜਾਂਚ ਕਰਨਗੇ-ਕੁਮਾਰ ਅਮਿਤ
ਪਟਿਆਲਾ, 18 ਮਾਰਚ:
ਪਟਿਆਲਾ ਦੀ ਲੱਕੜ ਮੰਡੀ ਦੇ ਪਿਛਲੇ ਪਾਸੇ ਵਸੀ ਬਾਬਾ ਬੀਰ ਸਿੰਘ-ਧੀਰ ਸਿੰਘ ਕਲੋਨੀ ਵਿਖੇ ਕਬਾੜ ਚੁਗਣ ਵਾਲੇ ਪ੍ਰਵਾਸੀ ਮਜਦੂਰਾਂ ਦੀਆਂ ਝੋਪੜੀਆਂ ‘ਚ ਅੱਜ ਸਵੇਰੇ ਅਚਾਨਕ ਹੋਏ ਧਮਾਕੇ ਕਰਕੇ ਇੱਕ ਬੱਚੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ 4 ਬੱਚੇ ਜਖ਼ਮੀ ਹੋਏ ਹਨ। ਇਸ ਧਮਾਕੇ ‘ਚ ਮਰਨ ਵਾਲਿਆਂ ਦੀ ਪਛਾਣ 25 ਸਾਲਾ ਮੁਮਤਿਆਜ ਅਲੀ ਪੁੱਤਰ ਸੂਰਜ ਖਾਨ ਅਤੇ 2 ਸਾਲਾ ਬੱਚਾ ਮੁਹੰਮਦ ਸ਼ਮੀਰ ਪੁੱਤਰ ਇਸਰਾਤ ਖ਼ਾਨ ਵਜੋਂ ਹੋਈ ਹੈ। ਜਦੋਂਕਿ 4 ਜਖ਼ਮੀਆਂ ‘ਚ 8 ਸਾਲਾਂ ਦਾ ਬੱਚਾ ਨੂਰ ਹਸਨ, 8 ਸਾਲਾ ਬੱਬੂ, ਡੇਢ ਸਾਲਾ ਸੱਬੂ ਤੇ 6 ਸਾਲਾ ਬੱਚੀ ਆਫ਼ਰੀਨ ਸ਼ਾਮਲ ਹਨ।
ਹਾਦਸੇ ਵਾਲੀ ਥਾਂ ਦਾ ਦੌਰਾ ਕਰਦਿਆਂ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਐਸ.ਐਸ.ਪੀ. ਪਟਿਆਲਾ ਡਾ. ਐਸ. ਭੂਪਤੀ ਸਮੇਤ ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਸ. ਕੇਸਰ ਸਿੰਘ ਤੇ ਐਸ.ਪੀ. ਜਾਂਚ ਸ. ਹਰਵਿੰਦਰ ਸਿੰਘ ਵਿਰਕ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਮੇਅਰ ਸ੍ਰੀ ਬਿੱਟੂ ਤੇ ਡਿਪਟੀ ਕਮਿਸ਼ਨਰ ਵੱਲੋਂ ਇਸ ਘਟਨਾ ‘ਚ ਜਖ਼ਮੀਆਂ ਦਾ ਹਾਲ-ਚਾਲ ਜਾਨਣ ਲਈ ਸਰਕਾਰੀ ਰਜਿੰਦਰਾ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਤੇ ਜਖ਼ਮੀਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ‘ਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਰਾਸ਼ੀ ਤੇ ਜਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ ਕਰਨਗੇ।
ਇਹ ਧਮਾਕਾ ਹੋਣ ਦੇ ਕੁਝ ਸਮੇਂ ‘ਚ ਹੀ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆ ਗਿਆ ਤੇ ਪੁਲਿਸ ਸਮੇਤ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਤੇ ਜਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ‘ਚ ਲਿਜਾਇਆ ਗਿਆ।
ਇਸ ਮੌਕੇ ਵਾਰਡ ਨੰਬਰ 41 ਦੇ ਕੌਂਸਲਰ ਸ੍ਰੀ ਹਰੀਸ਼ ਕਪੂਰ ਵੀ ਮੌਜੂਦ ਸਨ ਜਦੋਂ ਕਿ ਡੀ.ਐਸ.ਪੀ. ਸਿਟੀ 1 ਸ੍ਰੀ ਸੌਰਵ ਜਿੰਦਲ, ਇੰਸਪੈਕਟਰ ਸ੍ਰੀ ਰਾਹੁਲ ਕੌਸ਼ਲ ਤੇ ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸਪੈਕਟਰ ਡੀ.ਐਸ. ਗਰੇਵਾਲ ਆਦਿ ਸਮੇਤ ਪੁਲਿਸ ਦੀਆਂ ਫਾਰੈਂਸਕ ਟੀਮਾਂ ਨੇ ਆਪਣੀ ਤਫ਼ਤੀਸ਼ ਆਰੰਭ ਦਿੱਤੀ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਮੁਖੀ ਸ੍ਰੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਆਈ.ਪੀ.ਸੀ. ਦੀਆਂ ਧਾਰਾਵਾਂ 304-ਏ ਤੇ 337 ਅਧੀਨ ਐਫ.ਆਈ.ਆਰ. ਨੰਬਰ 66 ਤਹਿਤ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ।

Blast is Patiala Sanouri Aada Lakkar Mandi Patiala,as per reports blast occurred at Baba Dhir Singh Colony Patiala