Change in Voter list of ward number 48 and 52 Patiala
ਨਗਰ ਨਿਗਮ ਪਟਿਆਲਾ ਦੀਆਂ 17 ਦਸੰਬਰ 2017 ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਸਬੰਧ ਵਿੱਚ ਵਾਰਡ ਨੰਬਰ 41 ਤੋਂ 50 ਦੇ ਰੀਟਰਨਿੰਗ ਅਫ਼ਸਰ -ਕਮ-ਆਰ.ਟੀ.ਓ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਵਾਰਡ ਨੰ: 48 ਅਤੇ ਵਾਰਡ ਨੰ: 52 ਦੀਆਂ ਵੋਟਰ ਸੂਚੀਆਂ ਵਿੱਚ ਛਪਾਈ ਸਮੇਂ ਕੁਝ ਵੋਟਾਂ ਦੀ ਡਬਲਿੰਗ ਹੋ ਗਈ ਸੀ। ਉਹਨਾਂ ਦੱਸਿਆ ਕਿ ਵਾਰਡ ਨੰ: 48 ਦੇ ਬੂਥ ਨੰਬਰ 3 ਵਿੱਚ ਲੜੀ ਨੰਬਰ 3035 ਤੋਂ 3729 ਦੀਆਂ ਵੋਟਾਂ ਵਾਰਡ ਨੰਬਰ 52 ਦੇ ਲੜੀ ਨੰ: 1718 ਤੋਂ 2412 ਵਿੱਚ ਪੈਅ ਗਈਆਂ ਸਨ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਛਪਾਈ ਸਮੇਂ ਹੋਈ ਇਸ ਗਲਤੀ ਨੂੰ ਸੋਧਦੇ ਹੋਏ ਵਾਰਡ ਨੰਬਰ 52 ਦੇ ਲੜੀ ਨੰਬਰ 1718 ਤੋਂ 2412 ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਵਾਰਡ ਨੰਬਰ 48 ਦੇ ਬੂਥ ਨੰਬਰ 3 ਵਿੱਚ ਬਣੀਆਂ ਲੜੀ ਨੰਬਰ 3035 ਤੋਂ 3729 ਦੀਆਂ ਵੋਟਾਂ ਵਾਲੇ ਵੋਟਰ ਆਪਣੀ ਵੋਟ ਇਸੇ ਬੂਥ ‘ਤੇ ਪਾ ਸਕਣਗੇ।
Facebook Comments