Corona Blast in Patiala:366 case on January 4

January 4, 2022 - PatialaPolitics

Corona Blast in Patiala:366 case on January 4

 

ਪਟਿਆਲਾ 04 ਜਨਵਰੀ ( ) ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪ੍ਰਾਪਤ 2266 ਕੋਵਿਡ ਰਿਪੋਰਟਾਂ ਵਿਚੋਂ 366 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 330, ਸਮਾਣਾ 03, ਰਾਜਪੁਰਾ 03, ਬਲਾਕ ਭਾਦਸੋਂ ਤੋਂ 02,ਬਲਾਕ ਕੋਲੀ 16 ਬਲਾਕ ਕਾਲੋਮਾਜਰਾ 01 ਬਲਾਕ ਹਰਪਾਲਪੁਰ 03, ਬਲਾਕ ਸ਼ੁਤਰਾਣਾਂ 01 ਅਤੇ ਬਲਾਕ ਦੁਧਨਸਾਧਾਂ ਨਾਲ 07 ਕੇਸ ਸਬੰਧਤ ਹਨ। 15 ਕੇਸ ਦੁਸਰੇ ਰਾਜਾਂ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49875 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 02 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47671 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 839 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1365 ਹੋ ਗਈ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਆਦਾਤਰ ਪੋਜਟਿਵ ਕੇਸ ਅਨੰਦ ਨਗਰ ਬੀ, ਨਿਉ ਲਾਲ ਬਾਗ, ਮਜੀਠੀਆਂ ਅੇਨਕਲੇਵ, ਐਸ.ਐਸ.ਟੀ. ਨਗਰ, ਸਰਕਾਰੀ ਮੈਡੀਕਲ ਕਾਲਜ, ਲੈਹਿਲ ,ਮਾਡਲਟਾਊਂਨ, ਆਦਿ ਏਰੀਏ ਵਿਚੋਂ ਪਾਏ ਗਏ ਹਨ।
ਉਹਨਾਂ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੀ ਨਾਈਟ ਕਰਫਿਉ ਅਤੇ ਸਕੂਲ /ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਲੋਕ ਜੇਕਰ ਹੁਣ ਵੀ ਨਾ ਸੰਭਲੇ ਤਾਂ ਸਥਿਤੀ ਹੋਰ ਜਿਆਦਾ ਗੰਭੀਰ ਹੋ ਸਕਦੀ ਹੈ।ਉਹਨਾਂ ਕਿਹਾ ਕਿ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਕੋਵਿਡ ਟੀਕਾਕਰਨ ਕਰਾਵਉਣ ਵਾਲੇ ਨਾਗਰਿਕਾ ਦੀ ਜਿਆਦਾ ਭੀੜ ਨੁੰ ਦੇਖਦੇ ਹੋਏ ਹੁਣ ਟੀਕਾਕਰਨ ਦਾ ਸਥਾਨ ਮਾਤਾ ਕੁਸ਼ਲਿਆ ਹਸਪਤਾਲ ਦੇ ਸਾਹਮਣੇ ਸਰਕਾਰੀ ਨਰਸਿੰਗ ਸਕੂਲ ਵਿਖੇ ਕਰ ਦਿੱਤਾ ਗਿਆ ਹੈ ਜਿਥੇ ਕਿ ਕੋਵੀਸ਼ਿੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਨ ਹੋਵੇਗਾ ਜਦ ਕਿ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੌਵੈਕਸਿਨ ਨਾਲ 15 ਤੋਂ 18 ਸਾਲ ਤੱਕ ਬੱਚਿਆਂ ਦਾ ਕੋਵਿਡ ਟਕਿਾਕਰਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹੁਣ ਕੋਵਿਡ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਕੋਵਿਡ ਟੀਕਾਕਰਨ ਵਿੱਚ ਵੀ ਕਾਫੀ ਤੇਜੀ ਦੇਖਣ ਨੁੰ ਮਿਲ ਰਹੀ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਨਿਊ ਲਾਲ ਬਾਗ ਅਤੇ ਭਰਪੂਰ ਗਾਰਡਨ ਦੇ ਏਰੀਏ ਵਿੱਚ ਜ਼ਿਆਦਾ ਕੇਸ ਪਾਜੇਟਿਵ ਆਉਣ ਕਾਰਨ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2956 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,92,887 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,875 ਕੋਵਿਡ ਪੋਜਟਿਵ,10,40,739 ਨੈਗੇਟਿਵ ਅਤੇ ਲਗਭਗ 2273 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।