Coronavirus:Patiala Sabji Mandis to remain shut

July 13, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਨਵੇਂ ਹੁਕਮ ਜਾਰੀ
ਸਬਜ਼ੀ ਮੰਡੀ ਸਨੌਰ 15 ਜੁਲਾਈ ਤੋਂ ਅਤੇ ਪੁਰਾਣੀ ਸਬਜ਼ੀ ਮੰਡੀ ਰਾਘੋਮਾਜਰਾ 14 ਜੁਲਾਈ ਤੋਂ ਚਾਰ ਦਿਨਾਂ ਲਈ ਬੰਦ
ਪਟਿਆਲਾ, 13 ਜੁਲਾਈ:
ਜ਼ਿਲ੍ਹਾ ਮੈਜਿਸਟਰੇਟ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਬਜ਼ੀ ਮੰਡੀ ਸਨੌਰ ਰੋਡ ਪਟਿਆਲਾ ਮਿਤੀ 15 ਜੁਲਾਈ (ਬੁੱਧਵਾਰ) ਤੋਂ ਅਤੇ ਪੁਰਾਣੀ ਸਬਜ਼ੀ ਮੰਡੀ ਰਾਘੋਮਾਜਰਾ 14 ਜੁਲਾਈ (ਮੰਗਲਵਾਰ) ਤੋਂ ਚਾਰ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।