Coronavirus:Shops outside Kali Mata Mandir Patiala to remain shut

July 10, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਸ੍ਰੀ ਕਾਲੀ ਮਾਤਾ ਮੰਦਰ ਬਾਹਰ ਪ੍ਰਸ਼ਾਦ ਦੀਆਂ ਦੁਕਾਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਕਾਰਨ ਮੰਦਰ ਵਿੱਚ ਭੋਗ/ਪ੍ਰਸ਼ਾਦ ਚੜਾਉਣਾ ਪਹਿਲਾਂ ਹੀ ਬੰਦ ਸੀ ਪਰ ਇਸ ਦੇ ਬਾਵਜੂਦ ਧਿਆਨ ਵਿੱਚ ਆਇਆ ਹੈ ਕਿ ਮੰਦਰ ਦੇ ਬਾਹਰ ਸਾਰੀਆਂ ਦੁਕਾਨਾਂ ਖੁੱਲਦੀਆਂ ਹਨ ਅਤੇ ਮੰਦਰ ਦਾ ਪ੍ਰਸ਼ਾਦ/ਸਮਾਨ ਆਦਿ ਵੇਚਦੀਆਂ ਹਨ ਇਸ ਲਈ ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ ਇਹਤਿਆਤ ਵਜੋਂ ਮੰਦਰ ਦੇ ਬਾਹਰ ਪ੍ਰਸ਼ਾਦ ਦੀਆਂ ਦੁਕਾਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।