Covid and vaccination report of Patiala 1 Aug

August 1, 2021 - PatialaPolitics

ਮੈਗਾ ਡਰਾਈਵ ਦੋਰਾਣ 12024 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

ਕੱਲ ਦਿਨ ਸੋਮਵਾਰ ਨੂੰ ਵੀ ਮੈਗਾਡਰਾਈਵ  ਤਹਿਤ ਲੱਗਣਗੇ ਕੋਵਿਡ ਟੀਕਾਕਰਣ ਕੈਂਪ

05 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

        ਪਟਿਆਲਾ, 01 ਅਗਸਤ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੈਗਾਡਰਾਈਵ ਮੁਹਿੰਮ ਤਹਿਤ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾਂ, ਗੱਲੀ ਮੁੱਹਲਿਆ ਅਤੇ ਪਿੰਡਾਂ ਵਿੱਚ ਕੋਵਿਡ ਟੀਕਾਕਰਣ ਕੈਂਪਾ ਵਿੱਚ 12024 ਨਾਗਰਿਕਾਂ ਵੱਲੋਂ ਕੋਵਿਡ ਟੀਕਾਕਰਨ ਕਰਵਾਇਆ ਗਿਆ।ਜਦਕਿ ਕੋਵਿਡ ਟੀਕਾਕਰਣ ਦਾ ਟੀਚਾ 11400 ਦਾ ਸੀ।ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 6,25,084 ਹੋ ਗਈ ਹੈ।ਉਹਨਾਂ ਕਿਹਾ ਕਿ ਸਾਰੇ ਯੋਗ ਨਾਗਰਿਕ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣ,ਕਿਓਂ ਜੋ ਟੀਕਾਕਰਨ ਹੀ ਕੋਵਿਡ ਦੀ ਤੀਜੀ ਲਹਿਰ ਨੁੰ ਆਉਣ ਤੋਂ ਰੋਕਣ ਲਈ ਸੁੱਰਖਿਅਤ ਉਪਾਅ ਹੈ।

        ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 02 ਅਗਸਤ ਦਿਨ ਸੋਮਵਾਰ ਨੂੰ ਵੀ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਰਾਜਿੰਦਰਾ ਹਸਪਤਾਲ,ਦਫਤਰ ਜੋੜੀਆਂ ਭੱਟੀਆਂ ਰਾਮਲੀਲਾ ਸਟੇਜ ਅਤੇ ਨਾਭਾ ਦੇ ਮੋਤੀਪੁਰੀ ਮੰਦਰ ਆਦਿ ਵਿਖੇ ਕੋਵਿਡ ਟੀਕਾਕਰਣ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਮੈਗਾਡਰਾਈਵ  ਤਹਿਤ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਨਾਭਾ ਦੇ ਐਮ.ਪੀ.ਡਬਲਿਉ ਸੈਂਟਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਟਿਆਲਾ ਸ਼ਹਿਰ, ਰਾਜਪੁਰਾ, ਨਾਭਾ, ਦੇਵੀਗੜ, ਸਨੌਰ ਅਤੇ ਪਾਤੜਾਂ ਦੇ ਰਾਧਾਸੁਆਮੀ ਸਤਸੰਗ ਘਰ ਤੋਂ ਇਲਾਵਾ ਬਲਾਕ ਕੌਲੀ,ਭਾਦਸੋਂ,ਦੁਧਨਸਾਧਾ ਅਤੇ ਹਰਪਾਲਪੂਰ ਆਦਿ ਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

              ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1656 ਕੋਵਿਡ ਰਿਪੋਰਟਾਂ ਵਿਚੋਂ 05 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਹਨਾਂ ਵਿੱਚ 03 ਕੇਸ ਬਲਾਕ ਭਾਦਸੋਂ ਅਤੇ 02 ਬਲਾਕ ਕਾਲੋਮਾਜਰਾ ਨਾਲ ਸਬੰਧਤ ਹਨ।ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48719 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 04 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47334 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 45 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

          ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 782 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,32,029 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48719 ਕੋਵਿਡ ਪੋਜਟਿਵ, 7,82,839 ਨੈਗੇਟਿਵ ਅਤੇ ਲਗਭਗ 471 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ