Covid and vaccination report of Patiala 1 March 2021

March 1, 2021 - PatialaPolitics

ਪਟਿਆਲਾ ਜਿਲੇ ਵਿਚ 36 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 1 ਮਾਰਚ ( ) ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 36 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 748 ਦੇ ਕਰੀਬ ਰਿਪੋਰਟਾਂ ਵਿਚੋਂ 36 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,172 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 32 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,243 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 408 ਹੈ।ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਹੁਣ ਤੱਕ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 516 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 36 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 21, ਰਾਜਪੁਰਾ ਤੋਂ 06, ਨਾਭਾ ਤੋਂ 01, ਸਮਾਣਾ ਤੋਂ 01, ਬਲਾਕ ਕੌਲੀ ਤੋਂ 01, ਬਲਾਕ ਕਾਲੋਮਾਜਰਾ ਤੋਂ 03, ਬਲਾਕ ਦੁਧਨਸਾਧਾਂ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿੱਚੋਂ 05 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 31 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਗਰੀਨ ਕਲੋਨੀ, ਨਿਊ ਆਰਿਆ ਸਮਾਜ,ਫੈਕਟਰੀ ਏਰੀਆਂ, ਸਿਵਲ ਲਾਈਨਜ਼, ਪੰਜਾਬੀ ਬਾਗ,ਅਰਬਲ ਅਸਟੇਟ, ਗੁਰੂ ਨਾਨਕ ਨਗਰ, ਨਿਊ ਆਙੀਸਰ ਕਲੋਨੀ,ਨਿਊ ਲਾਲ ਬਾਗ,ਭੁੰਪਿਦਰਾਂ ਰੋਡ, ਪ੍ਰੋਫੈਸਰ ਕਲੋਨੀ,ਦੀਪ ਨਗਰ,ਰਾਜਪੁਰਾ ਤੋਂ ਗੁਰੂ ਗੋਬਿੰਦ ਕਲੋਨੀ, ਵਿਕਾਸ ਨਗਰ, ਰਾਜਪੁਰਾ ਟਾਊਨ,ਨਾਭਾ ,ਸਮਾਣਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2050 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,59,916 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 17,172 ਕੋਵਿਡ ਪੋਜਟਿਵ, 3,40,424 ਨੈਗੇਟਿਵ ਅਤੇ ਲੱਗਭਗ 1920 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
[01/03, 6:17 pm] Krishan Kumar Civil: ਚੈਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਮੇਤ 53 ਸੀਨੀਅਰ ਸਿਟੀਜਨਾ ਵੱਲੋ ਮੁਹਿੰਮ ਦੇ ਪਹਿਲੇ ਦਿਨ ਲਗਵਾਈ ਕੋਵਿਡ ਵੈਕਸੀਨ

ਸੀਨੀਅਰ ਸਿਟੀਜਨਾ ਦੇ ਕੋਵਿਡ ਟੀਕਾਕਰਨ ਲਈ ਲੋੜੀਂਦੇ ਪ੍ਰਬੰਧ ਮੋਜੁਦ : ਸਿਵਲ ਸਰਜਨ

ਪਟਿਆਲਾ, 1 ਮਾਰਚ ( ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ 60 ਸਾਲ ਤੋਂ ਜਿਆਦਾ ਉਮਰ ਅਤੇ 45 ਸਾਲ ਤੋਂ ਜਿਆਦਾ ਉਮਰ ਦੇ ਸਰਕਾਰ ਵੱਲੋਂ ਘਸ਼ਿਤ 20 ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਦਾ ਟੀਕਾਕਰਨ ਮੁਹਿੰਮ ਤਹਿਤ ਅੱਜ ਮੁਹਿੰਮ ਦੇ ਪਹਿਲੇ ਦਿਨ 53 ਸੀਨੀਅਰ ਸਿਟੀਜਨਾਂ ਵੱਲੋ ਆਪਣਾ ਕੋਵਿਡ ਵੈਕਸੀਨੇਸ਼ਨ ਦਾ ਟੀਕਾ ਲਗਵਾਇਆ।ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇਂ ਦੱਸਿਆਂ ਕਿ ਟੀਕਾਕਰਨ ਮਹਿੰਮ ਤਹਿਤ ਅੱਜ ਜਿਲੇ ਦੇ 9 ਸਰਕਾਰੀ ਸਿਹਤ ਸੰਸ਼ਥਾਵਾ ਵਿੱਚ 537 ਟੀਕੇ ਲਗਾਏ ਗਏ ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 53 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਦੱਸਿਆਂ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਚੋਂ ਸੀਨੀਅਰ ਸਿਟੀਜਨ ਦੀ ਪਹਿਲੀ ਕਤਾਰ ਵਿੱਚ ਟੀਕੇ ਲਗਵਾਉਣ ਵਾਲਿਆਂ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੈਅਰਮੈਨ ਸ੍ਰ. ਸੁਰਿੰਦਰ ਸਿੰਘ, ਡਾ. ਬਲਜੀਤ ਸਿੰਘ ਮਾਨ ਮੈਂਬਰ ਭਾਰਤ ਸਰਕਾਰ ਨੈਸ਼ਨਲ ਕਮਿਸ਼ਨ ਫਾਰ ਮਿਨਿਓਰਟੀ ਐਜੂਕੇਸ਼ਨਲ ਇੰਸਟੀਚਿਉਸ਼ਨ, ਵਿਜੈ ਗੋਇਲ ਪ੍ਰਧਾਨ ਪਟਿਆਲਾ ਸੋਸ਼ਲ਼ ਵੈਲਫੈਅਰ ਸੋਸਾਇਟੀ ਰਿਟਾਰਿਡ ਡਿਪਟੀ ਚੀਫ ਇੰਜੀਨੀਅਰ ਬਿਜਲੀ ਬੋਰਡ ਪੀ.ਕੇ ਜੈਨ ਅਤੇ ਉਹਨਾਂ ਦੀ ਪਤਨੀ ਸਿਤਾਰਾ ਜੈਨ, ਰਿਟਾਰਿਡ ਗਾਇਨੀਕੋਲੋਜਿਸਟ ਡਾ. ਹਰਮਨਪ੍ਰੀਤ ਕੋਰ, ਹਰਕਰਮਪ੍ਰੀਤ ਕੋਰ, ਅਮਰਪ੍ਰੀਤ ਸਿੰਘ ਆਦਿ ਵੀ ਸ਼ਾਮਲ ਸਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਵੈਕਸੀਨ ਲਗਵਾਉਣ ਲਈ ਕੋਈ ਵੀ 60 ਸਾਲ ਤੋਂ ਵੱਧ ਉਮਰ ਦਾ ਸੀਨੀਅਰ ਸਿਟੀਜਨ ਜਾਂ 45 ਸਾਲ ਤੋਂ ਵੱਦ ਉਮਰ ਦੇ ਸਰਕਾਰ ਵੱਲੋਂ ਘੋਸ਼ਿਤ 20 ਬਿਮਾਰੀਆ ਦੇ ਵਿਅਕਤੀ ਕੋਵਿਨ ਐਪ ਡਾਉਨਲੋਡ ਕਰਕੇ ਆਪਣੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਕੋਈ ਵੀ ਪਰਿਵਾਰ ਆਪਣੇ ਵੱਧ ਤੋਂ ਵੱਧ ਚਾਰ ਪਰਿਵਾਰਿਕ ਮੈਬਰਾਂ ਦੀ ਰਜਿਸ਼ਟਰੇਸ਼ਨ ਕਰਵਾ ਸਕੇਗਾ।ਰਜਿਸ਼ਟਰੇਸ਼ਨ ਕਰਨ ਸਮੇਂ ਵਿਅਕਤੀ ਟੀਕਾਕਰਨ ਕਰਵਾਉਣ ਲਈ ਆਪਣੇ ਨੇੜੇ ਦੇ ਟੀਕਾਕਰਨ ਸਥਾਨ ਅਤੇ ਸਮੇਂ ਦੀ ਚੋਣ ਦਿੱਤੇ ਆਪਸ਼ਨਾ ਵਿਚੋਂ ਕਰ ਸਕਦਾ ਹੈ।ਰਜਿਸ਼ਟਰੇਸ਼ਨ ਪੁਰੀ ਹੋਣ ਤੇਂ ਕੁਝ ਸਮੇਂ ਬਾਦ ਲਾਭਪਾਤਰੀ ਨੁੰ ਟੀਕਾ ਲਗਵਾਉਣ ਲਈ ਸਥਾਨ ਅਤੇ ਸਮੇਂ ਸਬੰਧੀ ਮੋਬਾਇਲ ਤੇਂ ਸੰਦੇਸ਼ ਪ੍ਰਾਪਤ ਹੋਵੇਗਾ ਅਤੇ ਇਸ ਤਰਾਂ ਨਿਸ਼ਚਿਤ ਸਮੇਂ ਅਤੇ ਟੀਕਾਕਰਨ ਸਥਾਨ ਤੇ ਪੰਹੁਚ ਕੇ ਲਾਭਪਤਾਰੀ ਆਪਣਾ ਟੀਕਾਕਰਨ ਕਰਵਾ ਸਕਦਾ ਹੈ।45 ਸਾਲ ਤੋਂ ਵੱਧ ਉਮਰ ਦੇ ਕਰੋਨਿਕ ਬਿਮਾਰੀਆਂ ਦੇ ਵਿਅਕਤੀ ਨੁੰ ਰਜਿਸ਼ਟਰਸ਼ਨ ਸਮੇਂ ਆਪਣਾ ਇਲਾਜ ਕਰਵਾ ਰਹੇ ਰਜਿਸ਼ਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਇਲਾਜ ਸਬੰਧੀ ਪਰਚੀ ਨੁੰ ਸਕੈਨ ਕਰਕੇ ਅਟੈਚ ਕਰਨਾ ਜਰੁਰੀ ਹੋਵੇਗਾ।ਇਸ ਤੋਂ ਇਲਾਵਾ ਕੋਈ ਵੀ ਸੀਨੀਅਰ ਸਿਟੀਜਨ ਜਾਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸਿੱਦੇ ਤੋਰ ਤੇਂ ਨੇੜੇ ਦੇ ਵੈਕਸੀਨੇਸ਼ਨ ਸੈਂਟਰ ਤੇਂ ਜਾ ਕੇ ਆਪਣੀ ਜਸ਼ਿਟਰੇੁਸ਼ਨ ਕਰਵਾ ਕੇ ਮੌਕੇ ਤੇਂ ਹੀ ਕੋਵਿਡ ਵੈਕਸੀਨ ਦਾ ਠਕਿਾ ਕਰਨ ਕਰਵਾ ਸਕਦੇ ਹਨ। ਜਿਸ ਲਈ ਲਾਭਪਾਤਰੀ ਕੋਰ ਆਪਣਾ ਆਈ.ਡੀ.ਪਰੂਫ ਅਧਾਰ ਕਾਰਡ/ ਪੈਨ ਕਾਰਡ/ ਵੋਟਰ ਕਾਰਡ /ਡਰਾਈਵਿੰਗ ਲਾਇਸੈਂਸ ਵਿੱਚੋ ਕੋਈ ਵੀ ਇੱਕ ਪਰੂਫ ਹੋਣਾ ਜਰੂਰੀ ਹੈ। ਪਹਿਲੀ ਡੋਜ ਤੋਂ ਬਾਦ ਦੂਜੀ ਡੋਜ 28 ਦਿਨਾ ਬਾਦ ਲਗਾਈ ਜਾਵੇਗੀ।

ਡਾ. ਸਤਿੰਦਰ ਸਿੰਘ ਨੇਂ ਕਿਹਾ ਕੋਵਿਡ ਟੀਕਾਕਰਣ ਜਿਲੇ ਦੇ 13 ਸਰਕਾਰੀ ਹਸਪਤਾਲ ਜਿਹਨਾਂ ਵਿੱਚ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ , ਸਬ ਡਵੀਜਨ ਹਸਪਤਾਲ ਨਾਭਾ , ਸਮਾਣਾ, ਰਾਜਪੁਰਾ ਅਤੇ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਡਲ ਟਾਉਨ, ਕਾਲੋਮਾਜਰਾ, ਦੁਧਨਸਾਧਾ, ਸ਼ੁਤਰਾਣਾ, ਭਾਦਸੌ ਆਦਿ ਸ਼ਾਮਲ ਹਨ, ਵਿੱਚ ਕੀਤਾ ਜਾਵੇਗਾ।ਪ੍ਰਾਇਵੇਟ ਖੇਤਰ ਵਰਧਮਾਨ ਅਤੇ ਨੀਲਮ ਹਸਪਤਾਲ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਪ੍ਰਮਾਨਿਤ ਵੱਡੇ ਹਸਪਤਾਲਾ ਵਿੱਚ ਵੀ ਇਹ ਟੀਕੇ ਲਗਾਏ ਜਾਣਗੇ।ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਹੱਡੀਆਂ ਦੀ ਵਰਕਸ਼ਾਪ ਦੇ ਸਾਹਮਣੇ ਵਾਰਡ ਨੰਬਰ 5 ਵਿੱਚ ਸੀਨੀਅਰ ਸਿਟੀਜਨ ਲਈ ਵੱਖਰਾ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਜਿਥੇ ਇਹ ਟੀਕੇ ਸਰਕਾਰੀ ਖੇਤਰ ਦੇ ਹਸਪਤਲਾ ੱਿਵਚ ਮੁਫਤ ਲਗਾਏ ਜਾਣਗੇ ਉਥੇ ਪ੍ਰਾਈਵੇਟ ਹਸਪਤਲਾ ਵਿੱਚ ਟੀਕਾ ਲਗਵਾਉਣ ਵਾਲਿਆਂ ਤੋਂ ਹਸਪਤਾਲ ਵੱਲੋ 250/ ਪ੍ਰਤੀ ਟੀਕਾ ਦੀ ਰਕਮ ਵਸੂਲ ਕੀਤੀ ਜਾਵੇਗੀ