Covid and Vaccination report of Patiala 10 Aug

August 10, 2021 - PatialaPolitics

1104 ਨਾਗਰਿਕਾਂ ਨੇ ਕਰਵਾਇਆਂ ਕੋਵਿਡ ਟੀਕਾਕਰਣ ਅੱਜ ਜਿਲੇ ਵਿਚ ਪੰਜ (5) ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ: ਸਿਵਲ ਸਰਜਨ 10 ਅਗਸਤ ਪਟਿਆਲਾ,

) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 1104 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਨਾਲ ਕੋਵਿਡ ਟੀਕਾਕਰਣ ਦੀ ਤੀ 6,64,702 ਹੋ ਗਈ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੁੱਲ ਮਿਤੀ 11 ਅਗਸਤ ਦਿਨ ਬੁੱਧਵਾਰ ਨੂੰ ਕੇਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉ ਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਤਾਰਾਪੋਰ ਇਨਕਲੇਵ ਅਤੇ ਭਗਵਾਨ ਦਾ ਸ ਐਂਡ ਸੰਨਜ਼ ਪੈਟਰੋਲ ਪੰਪ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ਟ੍ਰੈਵਲਰ ਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2665 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ ਵਿਚ ਪੰਜ ਕੇਵਿਡ ਪਾਜਟਿਵ ਕੇਸ ਪਾਏ ਗਏ ਹਨ ਜਿਨ੍ਹਾਂ ਵਿਚੋਂ ਦੋ ਪਟਿਆਲਾ ਸ਼ਹਿਰ, ਇਕ ਬਲਾਕ ਭਾਦਸੋਂ, ਇਕ ਬਲਾਕ ਕਾਲੋਮਾਜਰਾ ਅਤੇ ਇਕ ਨਾਭਾ ਨਾਲ ਸ ਬੰਧਤ ਹੈ। ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48745 ਹੀ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 01 ਹੋਰ ਮਰੀਜ ਕੋਵਿਡ ਤੋਂ ਠੀਕ ‘ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47377 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕ ਟਿਵ ਕੇਸਾਂ ਦੀ ਗਿਣਤੀ 27 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਹੋਈ ਹੈ।ਜਿਸ ਨਾਲ ਕੁੱਲ ਕੋਵਿਡ ਪੋਜਟਿਵ

ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 1341 ਹੋ ਗਈ ਹੈ। ਨੋਡਲ ਅਫਸਰ ਡਾ:ਸੁਮੀਤ ਸਿੰਘ ਨੇ ਦੱਸਿਆ ਕਿ ਸਮਾਂ ਪੂਰਾ ਹੋਣ ਅਤੇ ਕੋਈ ਨਵਾਂ ਕੋਵਿਡ ਪਾਜਟਿਵ ਕੇਸ ਨਾ ਆਉਣ ਤੇ ਪਿੰਡ ਇਛੇਵਾਲ ਬਲਾ ਕ ਭਾਦਸੋ ਵਿਖੇ ਲਗਾਏ ਗਈ ਮਾਇਕਰੋ ਕਨਟੇਨਮੈਂਟ ਜ਼ੋਨ ਹਟਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਸਕੂਲਾਂ ਦੇ ਬੱਚਿਆਂ ਅਤੇ ਸਟਾਫ ਦੇ ਰੈਨਡਮ ਸੈਂਪਲਿੰਗ ਕਰਨ ਲਈ ਹਰ ਇਕ ਬਲਾਕ ਵਿਚ ਟੀਮਾ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾ ਵਲੋ ਹਰ ਇਕ ਬਲਾਕ ਵਿਚ ਹਰ ਰੋਜ਼ ਟੀਮ ਵਲੋਂ ਪੰਜ ਤੋਂ ਛੇ ਸਕੂਲ ਕਵਰ ਕਰਕੇ ਤਕਰੀਬਨ ਕੁਲ 800 ਦੇ ਕਰੀਬ ਸੈਂਪਲ ਇੱਕਤਰ ਕੀ ਤੇ ਜਾਣਗੇ।ਇਸ ਤੋ ਇਲਾਵਾ ਸਕੂਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਬਣਾਏ ਗਏ ਨੋਡਲ ਅਫਸਰ ਵਲੋ ਬੱਚਿਆਂ ਵਿਚ ਬੁਖਾਰ ਦੀ ਜਾਂਚ

ਕੀਤੀ ਜਾਵੇ ਅਤੇ ਜੇਕਰ ਕਿਸੇ ਬੱਚੇ ਵਿਚ ਬੁਖਾਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਉਸ ਦੀ ਤੁਰੰਤ ਸੂਚਨਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਕੋਵਿਡ ਸੈਂਪਲਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ ਅੱਜ 2620 ਦੇ ਕਰੀਬ ਕੈਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਕੋਵਿਡ ਜਾਂਚ ਸਬੰਧੀ 8,48,685 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋਂ ਜਿਲਾ ਪਟਿਆਲਾ ਦੇ 48,745 ਕੋਵਿਡ ਪੋਜਟਿਵ, 7,98,262 ਨੈਗੇਟਿਵ ਅਤੇ ਲਗਭਗ 1678 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।