Covid and vaccination report of Patiala 16 February 2021

February 16, 2021 - PatialaPolitics

191 ਸਿਹਤ ਸਟਾਫ ਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ

17 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 16 ਫਰਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 191 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆ ਕਿ ਅੱਜ ਜਿਲੇ ਦੇ 7 ਸਰਕਾਰੀ ਹਸਪਤਾਲਾਂ ਵਿੱਚ 22 ਸਿਹਤ ਸਟਾਫ ਅਤੇ 134 ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ । ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਾ ਟੀਕਾ 35 ਸਿਹਤ ਸਟਾਫ ਵਲੋਂ ਲਗਵਾਇਆ ਗਿਆ ਹੈ । ਜਿਸ ਨਾਲ ਜਿਲੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆ ਦੀ ਗਿਣਤੀ 6909 ਹੋ ਗਈ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸਿਹਤ ਕਰਮੀਆਂ ਨੂੰ ਪਹਿਲੀ ਡੋਜ ਕੋਵੀਸ਼ੀਲਡ ਵੈਕਸੀਨ ਦੀ ਲੱਗ ਚੁੱਕੀ ਹੈ ਹੁਣ ਉਹਨਾਂ ਨੂੰ 28 ਦਿਨਾਂ ਬਾਦ ਵੈਕਸੀਨ ਦੀ ਦੂਜੀ ਡੋਜ ਲਗਾਈ ਜਾ ਰਹੀ ਹੈ।ਮਾਤਾ ਕੁਸ਼ਲਿਆ ਹਸਪਤਾਲ ਵਿੱਚ ਕੋਵੀਸੀਲਡ ਵੈਕੀਨ ਦੀ ਦੁਜੀ ਡੋਜ ਲਗਵਾਉਣ ਵਾਲਿਆਂ ਵਿੱਚ ਨਾਮੀ ਡਾਕਟਰ ਡਾ. ਕੇ.ਐਲ. ਬਾਤਿਸ਼, ਡਾ. ਐਮ. ਕੇ.ਬਾਤਿਸ਼, ਡਾ. ਸੁਧੀਰ ਸੇਠੀ, ਡਾ. ਡੀ. ਪੀ. ਸਿੰਘ, ਡਾ. ਹਰਮਿੰਦਰ ਸਿੰਘ, ਡਾ. ਵਿਕਾਸ ਗੋਇਲ, ਡਾ. ਜਨਕ ਰਾਜ ਅਰੋੜਾ, ਡਾ. ਬੀ.ਐਸ.ਸਿੱਧੂ, ਡਾ.ਅਰੁਣ ਬਾਂਸਲ, ਡਾ. ਹਰਬੰਸ ਲਾਲ ਬਾਂਸਲ , ਡਾ. ਐਸ. ਪੀ. ਐਸ ਨਰੁਲਾ ਆਦਿ ਦੇ ਨਾਮ ਵੀ ਸ਼ਾਮਲ ਹਨ । ਡਾ.ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਉਹਨਾਂ ਦੀ ਮੋਜੁਦਗੀ ਵਿੱਚ ਡੀ.ਆਈ.ਜੀ ( ਲਾਅ ਐਂਡ ਆਰਡਰ) ਚੰਡੀਗੜ ਸ੍ਰ. ਗੁਰਪ੍ਰੀਤ ਸਿੰਘ ਗਿੱਲ ਵੱਲੋ ਵੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ।

ਜਿਲੇ ਵਿੱਚ 17 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 849 ਦੇ ਕਰੀਬ ਰਿਪੋਰਟਾਂ ਵਿਚੋਂ 17 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,624 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 15 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,986 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 128 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 17 ਕੇਸਾਂ ਵਿਚੋਂ ਪਟਿਆਲਾ ਤੋਂ 13, ਸਮਾਣਾ ਤੋਂ 01, ਰਾਜਪੁਰਾ ਤੋਂ 01 ,ਬਲਾਕ ਸੁਤਰਾਣਾ ਤੋਂ 01 ਅਤੇ ਬਲਾਕ ਕੌਲੀ

ਤੋਂ 01 ਕੇਸ ਰਿਪੋਰਟ ਹੋਏ ਹਨ। ਇਹ ਪੋਜਟਿਵ ਕੇਸ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਮਨ ਕਲੋਨੀ,ਅਰਬਨ ਅਸਟੇਟ, ਬਾਬੂ ਸਿੰਘ ਕਲੋਨੀ ,ਖਾਲਸਾ ਨਗਰ, ਸੰਤ ਹਜ਼ਾਰਾ ਸਿੰਘ ਨਗਰ , ਗੁਰਬਖਸ਼ ਕਲੋਨੀ, ਲਹਿਲ ਕਲੋਨੀ, ਬਹਾਦਰਗੜ, ਹੀਰਾ ਨਗਰ , ਨਿਊਂ ਮੇਹਰ ਸਿੰਘ ਨਗਰ, ਰਾਜਪੁਰਾ ਦੇ ਸੰੰੁਦਰ ਨਗਰ, ਸਮਾਣਾ ਸ਼ਹਿਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1210 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,42,111 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,624 ਕੋਵਿਡ ਪੋਜਟਿਵ, 3,23,696 ਨੈਗੇਟਿਵ ਅਤੇ ਲੱਗਭਗ 1391 ਦੀ ਰਿਪੋਰਟ ਆਉਣੀ ਅਜੇ ਬਾਕੀ ਹਨ।