Patiala Politics

Patiala News Politics

Covid and vaccination report of Patiala 22 July

ਕੌਵਿਡ ਟੀਕਾਕਰਨ ਮੈਗਾ ਡਰਾਈਵ ਵਿੱਚ ਕੀਤੀ ਟੀਚੇ ਤੋਂ ਵੱਧ ਪ੍ਰਾਪਤੀ

11560 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

02 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

        ਪਟਿਆਲਾ, 22 ਜੁਲਾਈ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਮੈਗਾ ਡਰਾਈਵ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਲਗਾਏ 100 ਤੋਂ ਵੱਧ ਕੋਵਿਡ ਟੀਕਾਕਰਨ ਕੈਂਪਾਂ ਵਿੱਚ 11,560 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਦ ਕਿ ਟੀਚਾ 11000 ਟੀਕਾਕਰਨ ਦਾ ਮਿਥਿਆ ਗਿਆ ਸੀ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 5,69,628 ਹੋ ਗਈ ਹੈ।ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇਂ ਕਿਹਾ ਕਿ ਇਸ ਮਹੀਨੇ ਦੋਰਾਣ ਹੁਣ ਤੱਕ ਕੋਵਿਡ ਟੀਕਾਕਰਨ ਸਬੰਧੀ ਮੈਗਾ ਡਰਾਈਵ ਤਹਿਤ ਲਗਾਏ ਕੈਂਪਾ ਵਿੱਚ ਟੀਚਿਆਂ ਤੋਂ ਵੱਧ ਪ੍ਰਾਪਤੀ ਕੀਤੀ ਗਈ ਹੈ।ਅੱਜ ਜਿਲ੍ਹੇ ਵਿੱਚ ਚਲਾਈ ਇਸ ਮੈਗਾ ਡਰਾਈਵ ਦਾ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਅਤੇ ਡਾ. ਠਾਕੁਰਵੀਰ ਵੱਲੋਂ ਵੱਖ ਵੱਖ ਥਾਵਾਂ ਤੇਂ ਜਾ ਕੇ ਕੈਂਪਾ ਦਾ ਨਿਰੀਖਣ ਕੀਤਾ ਗਿਆ।

           ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 23 ਜੁਲਾਈ ਦਿਨ ਸ਼ੁਕਰਵਾਰ ਨੂੰ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਕੇਵਲ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਲਗਾਈ ਜਾਵੇਗੀ।

          ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1863 ਕੋਵਿਡ ਰਿਪੋਰਟਾਂ ਵਿਚੋਂ 02 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜੋਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48668 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 01 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47302 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 29 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

       ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2403 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,13,725 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48668 ਕੋਵਿਡ ਪੋਜਟਿਵ, 7,63,644 ਨੈਗੇਟਿਵ ਅਤੇ ਲਗਭਗ 1413 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments