Patiala Politics

Patiala News Politics

Covid and vaccination report of Patiala 24 August

ਜਿਲੇ੍ਹ ਵਿਚ ਕੋਵਿਡ ਟੀਕਾਕਰਣ ਦਾ ਅੰਕੜਾ ਹੋਇਆ 8 ਲੱਖ ਤੋਂ ਪਾਰ ,
23483 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ,
ਕੱਲ ਦਿਨ ਬੁੱਧਵਾਰ ਨੂੰ ਕੋਵੈਕਸੀਨ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਣ,
04 ਕੋਵਿਡ ਪੋਜੀਟਿਵ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ
ਪਟਿਆਲਾ, 24 ਅਗਸਤ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 23483 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਦੋਂ ਕਿ ਅੱਜ 23000 ਟੀਕੇ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ । ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 8,12,644 ਹੋ ਗਈ ਹੈ। ਅੱਜ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ ਦਾ ਦੌਰਾ ਕੀਤਾ ਅਤੇ ਉਥੇ ਕੋਵਿਡ ਟੀਕਾਕਰਨ ਦਾ ਨਿਰੀਖਣ ਕੀਤਾ।ਇਸ ਮੌਕੇ ਉਹਨਾਂ ਸਟਾਫ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਕੈਵਿਡ ਸੈਪਂਲਿੰਗ ਵਧਾਉਣ, ਕੋਵਿਡ ਟੀਕਕਰਨ ਵਿੱਚ ਤੇਜੀ ਲਿਆਉਣ ਦੇ ਨਾਲ ਨਾਲ ਸਾਰੇ ਸਿਹਤ ਪ੍ਰੋਗਰਾਮਾ ਦੇ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ ਬਾਰੇ ਵੀ ਕਿਹਾ।

ਅੱਜ ਜਿਲੇ ਵਿੱਚ ਪ੍ਰਾਪਤ 2245 ਕੋਵਿਡ ਰਿਪੋਰਟਾਂ ਵਿਚੋਂ ਚਾਰ ਕੋਵਿਡ ਪਾਜ਼ਟਿਵ ਕੇਸ ਪਾਏ ਗਏ ਹਨ। ਜਿਨ੍ਹਾਂ ਵਿਚੋਂ ਬਲਾਕ ਕੌਲੀ ਨਾਲ 01, ਬਲਾਕ ਦੁੱਧਣ ਸਾਧਾਂ ਨਾਲ 02 ਅਤੇ ਬਲਾਕ ਸ਼ੁਤਰਾਣਾ ਨਾਲ 01 ਕੇਸ ਸਬੰਧਤ ਹੈ।ਜਿਸ ਨਾਲ ਪੋਜ਼ਟਿਵ ਕੇਸਾਂ ਦੀ ਗਿਣਤੀ 48794 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲ੍ਹੇ ਦੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47415 ਹੋ ਗਈ ਹੈ,ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 35 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਨੋਡਲ ਅਫਸਰ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਰੈਂਡਮ ਸੈਂਪਲਿੰਗ ਤਹਿਤ ਬੀਤੇ ਦਿਨੀ ਸਕੂਲਾਂ ਵਿੱਚੋਂ ਲਏ ਗਏ ਸੈਂਪਲਾਂ ਦੌਰਾਨ ਪਿੰਡ ਹੁਸੈਨਪੁਰ ਜ਼ੌਲਾ ਅਤੇ ਮਵੀ ਸੱਪਾਂ ਦੇ ਸਕੂਲਾਂ ਵਿੱਚ ਇਕ-ਇਕ ਵਿਦਿਆਰਥੀ ਕੋਵਿਡ ਪਾਜੇਟਿਵ ਪਾਇਆ ਗਿਆ ਹੈ।ਜਿਹਨਾਂ ਨੂੰ ਕੁਆਰਨਟੀਨ ਕੀਤਾ ਕਰਕੇ ਕੰਟੈਨਕ ਟਰੇਸਿੰਗ ਜਾਰੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਕੂਲਾਂ ਵਿੱਚੋਂ 6000 ਦੇ ਕਰੀਬ ਕੋਵਿਡ ਸੈਂਪਲ ਲਏ ਜਾ ਚੁੱਕੇ ਹਨ ਤੇਂ ਜਿਹਨਾਂ ਵਿਚੋਂ ਹੁਣ ਤੱਕ 6 ਵਿਦਿਆਰਥੀ ਕੋਵਿਡ ਪੋਜਟਿਵ ਪਾਏ ਗਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2644 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,79,069 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,794 ਕੋਵਿਡ ਪੋਜਟਿਵ, 8,28,211 ਨੈਗੇਟਿਵ ਅਤੇ ਲਗਭਗ 2064 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਫੋਟੋ ਕੈਪਸ਼ਨ: ਪਿੰਡ ਮੂੰਡਖੇੜਾ ਵਿਖੇ 103 ਸਾਲਾ ਬਜ਼ੁਰਗ ਬਾਬੂ ਸਿੰਘ ਟੀਕਾ ਲਗਵਾਉਂਦੇ ਹੋਏ ।

Facebook Comments