Covid and vaccination report of Patiala 25 January 2021

January 25, 2021 - PatialaPolitics

ਹੁਣ ਤੱਕ 2735 ਸਿਹਤ ਸਟਾਫ ਨੂੰ ਲੱਗੇ ਕੋਵੀਸ਼ੀਲਡ ਵੈਕਸੀਨ ਦੇ ਟੀਕੇ

ਜਿਲੇ ਵਿੱਚ 14 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

ਪਟਿਆਲਾ, 25 ਜਨਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 481 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ ਗਿਆ।ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆਂ ਕਿ ਕੋਵਿਡ ਟੀਕਾਕਰਣ ਮੁਹਿੰਮ ਤਹਿਤ ਹੁਣ ਤੱਕ ਜਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਵਿੱਚ ਕੰਮ ਕਰਦੇ 2735 ਸਿਹਤ ਮੁਲਾਜਮਾ ਵੱਲੋ ਕੋਵੀਸ਼ੀਲਡ ਵੈਕਸੀਨ ਦੇ ਟੀਕੇ ਲਗਵਾਏ ਜਾ ਚੁੱਕੇ ਹਨ ਅਤੇ ਅੱਜ ਜਿਲੇ ਦੇ 12 ਸਰਕਾਰੀ ਅਤੇ 03 ਪ੍ਰਾਈਵੇਟ ਖੇਤਰ ਦੇ ਹਸਪਤਾਲਾ ਜਿਹਨਾਂ ਵਿੱਚ ਸਰਕਾਰੀ ਖੇਤਰ ਦੇ ਮਾਤਾ ਕੁਸ਼ਲਿਆ ਹਸਪਤਾਲ’ਚ 87, ਰਾਜਿੰਦਰਾ ਹਸਪਤਾਲ 30, ਸਬ ਡਵੀਜਨ ਹਸਪਤਾਲ ਨਾਭਾ 30, ਸਮਾਣਾ 25, ਰਾਜਪੁਰਾ 56, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ 10, ਮਾਡਲ ਟਾਉਨ 18,ਪਾਤੜਾਂ 12, ਭਾਦਸੋਂ 33, ਕਾਲੋਮਾਜਰਾ 08 ,ਦੁਧਨਸਾਧਾ 10, ਸ਼ੁਤਰਾਣਾ 50 ਅਤੇ ਪ੍ਰਾਇਵੇਟ ਖੇਤਰ ਦੇ ਅਮਰ ਹਸਪਤਾਲ’ਚ 48 , ਕੋਲੰਬਿਆ ਹਸਪਤਾਲ 44 ਅਤੇ ਵਰਧਮਾਨ ਹਸਪਤਾਲ’ਚ 20 ਕੁੱਲ 481 ਸਿਹਤ ਸਟਾਫ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾ ਕਿਹਾ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ ਵਿੱਚ ਡਾ. ਧਰਮਵੀਰ ਗਾਂਧੀ, ਡਾ. ਜਨਕ ਰਾਜ ਸਚਦੇਵਾ, ਡਾ. ਆਰ.ਐਸ. ਬੇਦੀ, ਡਾ. ਜਸਬੀਰ ਸਿੰਘ ਤਨੇਜਾ ਵੀ ਸ਼ਾਮਲ ਸਨ।ਉਹਨਾਂ ਕਿਹਾ ਕਿ ਜਿਲੇ ਵਿੱਚ ਟੀਕਾਕਰਣ ਦਾ ਕੰਮ ਮਾਹਰਾ ਦੀ ਦੇਖ ਰੇਖ ਵਿੱਚ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਟਾਫ ਦੇ ਟੀਕਾ ਲੱਗਣ ਤੋਂ ਬਾਦ 30 ਮਿੰਟ ਨਿਰੀਖਣ ਕਮਰਾ ਵਿੱਚ ਰੱਖ ਕੇ ਹੀ ਘਰ ਭੇਜਿਆ ਜਾਂਦਾ ਹੈ ਅਤੇ ਹੁਣ ਤੱਕ ਕਿਸੇ ਨੁੰ ਵੀ ਇਸ ਵੈਕਸੀਨ ਦਾ ਬੁਰਾ ਪ੍ਰਭਾਵ ਦੇਖਣ ਵਿੱਚ ਨਹੀ ਮਿਲਿਆ।ਕਿਉਂਕਿ ਇਹ ਟੀਕਾ ਸੁਰੱਖਿਅਤ ਹੈ, ਇਸ ਲਈ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦਾ ਮਾਹਰ ਡਾਕਟਰਾਂ ਦੇ ਨਾਲ ਨਾਲ ਸਿਹਤ ਸਟਾਫ ਵੱਲੋ ਵੀ ਟੀਕੇ ਲਗਵਾਉਣ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਹੈ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 657 ਦੇ ਕਰੀਬ ਰਿਪੋਰਟਾਂ ਵਿਚੋਂ 14 ਕੋਵਿਡ ਪੋਜੀਟਿਵ ਪਾਏ ਗਏ ਹਨ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,279 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 50 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,616 ਹੋ ਗਈ ਹੈ। ਅੱਜ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 500 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 163 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 14 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 8 , ਨਾਭਾ ਤੋਂ 02, ਬਲਾਕ ਭਾਦਸੋਂ ਤੋਂ 01 , ਬਲਾਕ ਕੋਲੀ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ।ਜੋ ਕਿ ਪਟਿਆਲਾ ਸ਼ਹਿਰ ਦੇ ਸ਼ੀਤਲ ਕਲੋਨੀ,ਵਿਕਾਸ ਕਲੋਨੀ,ਏਕਤਾ ਵਿਹਾਰ,ਮਾਡਲ ਟਾਊਨ,ਦਸ਼ਮੇਸ ਨਗਰ, ਗੁਰੂ ਨਾਨਕ ਨਗਰ, ਪਾਸੀ ਰੋਡ,ਸੈਚੁਰੀ ਇਨਕਲੇਵ,ਬਚਿੱਤਰ ਨਗਰ,ਘੁੰਮਣ ਨਗਰ,ਜੈ ਜਵਾਨ ਕਲੋਨੀ,ਨਾਭਾ ਦੇ ਸੰਤ ਨਗਰ,ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1270 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,16,092 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,279 ਕੋਵਿਡ ਪੋਜਟਿਵ, 2,98,098 ਨੇਗੇਟਿਵ ਅਤੇ ਲੱਗਭਗ 1315 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਫੋਟੋ ਕੈਪਸ਼ਨ: ਡਾ. ਜਨਕ ਰਾਜ ਸਚਦੇਵਾ, ਡਾ. ਆਰ.ਐਸ. ਬੇਦੀ, ਡਾ. ਜਸਬੀਰ ਸਿੰਘ ਤਨੇਜਾ ਅਤੇ ਡਾ. ਧਰਮਵੀਰ ਗਾਂਧੀ ਕੋਵਿਡ ਟੀਕਾ ਲਗਵਾਉਣ ਤੋਂ ਬਾਦ ਫੋਟੋ ਖਿਚਵਾਉਂਦੇ ਹੋਏ ਨਾਲ ਹਨ ਸਿਵਲ ਸਰਜਨ ਡਾ. ਸਤਿੰਦਰ ਸਿੰਘ।