Covid and vaccination report of Patiala 3 Aug

August 3, 2021 - PatialaPolitics

2124 ਨਾਗਰਿਕਾਂ ਨੇਂ ਲਗਵਾਈ ਕੋਵਿਡ ਵੈਕਸੀਨ

ਕੱਲ ਦਿਨ ਬੁੱਧਵਾਰ ਨੂੰ ਵੀ ਕੋਵਿਡ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ

ਕੋਵੈਕਸਿਨ ਕੋਵਿਡ ਵੈਕਸੀਨ ਨਾਲ ਕੀਤਾ ਜਾਵੇਗਾ ਕੋਵਿਡ ਟੀਕਾਕਰਣ

ਕੋਵਿਡ ਤੋਂ ਪੂਰਨ ਸੁੱਰਖਿਆ ਲਈ ਵੈਕਸੀਨ ਦੀਆਂ ਦੋਵੇ ਡੋਜਾਂ ਜਰੁਰੀ

ਅੱਜ ਲਗਾਤਾਰ ਦੁਜੇ ਦਿਨ ਵੀ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਪੋਜਟਿਵ ਕੇਸ ਨਹੀ ਹੋਇਆ ਰਿਪੋਰਟ : ਸਿਵਲ ਸਰਜਨ

        ਪਟਿਆਲਾ, 3 ਅਗਸਤ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਮੈਗਾ ਡਰਾਈਵ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਲਗਾਏ ਕੋਵਿਡ ਟੀਕਾਕਰਨ ਕੈਂਪਾਂ ਵਿੱਚ 2124 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 6,31,687 ਹੋ ਗਈ ਹੈ।ਉਹਨਾਂ ਕਿਹਾ ਕਿ ਇਹਨਾਂ ਵਿਚੋਂ ਵੈਕਸੀਨ ਦੀ ਪਹਿਲੀ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 5,11,021 ਅਤੇ ਦੂਜੀ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ ਸਿਰਫ 1,20,666 ਹੈ।ਸਿਵਲ ਸਰਜਨ ਡਾ. ਸੋਢੀ ਨੇਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਹੁਣ ਤੱਕ ਕੇਵਲ 20 ਪ੍ਰਤੀਸ਼ਤ ਦੇ ਕਰੀਬ ਲੋਕਾਂ ਵੱਲੋਂ ਹੀ ਦੁਜੀ ਡੋਜ ਲਗਵਾਈ ਗਈ ਹੈ ਜਦ ਕਿ ਕੋਵਿਡ ਤੋਂ ਪੂਰੀ ਸੁੱਰਖਿਆ ਲਈ ਵੈਕਸੀਨ ਦੀਆਂ ਦੋਵੇਂ ਡੋਜਾ ਨਿਰਧਾਰਤ ਸਮੇਂ ਤੇਂ ਲਗਣੀਆਂ ਜਰੂਰੀ ਹਨ।ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਨੇਂ ਪਹਿਲੀ ਡੋਜ ਕੋਵੀਸ਼ੀਲਡ ਕੋਵਿਡ ਵੈਕਸੀਨ ਲਗਵਾਈ ਹੈ, ਉਹ 84 ਦਿਨਾਂ ਬਾਦ ਅਤੇ ਜਿਹਨਾਂ ਦੇ ਪਹਿਲੀ ਡੋਜ ਕੌਵੈਕਸਿਨ ਦੀ ਲੱਗੀ ਹੈ ਉਹ 28 ਦਿਨਾਂ ਬਾਦ ਵੈਕਸੀਨ ਦੀ ਦੂਜੀ ਡੋਜ ਜਰੂਰ ਲਗਵਾਉਣ।

           ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕੱਲ ਮਿਤੀ 4 ਅਗਸਤ ਦਿਨ ਬੁੱਧਵਾਰ ਨੂੰ ਕੋਵੈਕਸਿਨ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਗੁਰੂੁਦੁਆਰਾ ਸਾਹਿਬ ਮੌਤੀ ਬਾਗ, ਰਾਜਪੁਰਾ ਦੇ ਪਟੇਲ ਕਾਲਜ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਆਦਿ ਥਾਵਾਂ ਤੋਂ ਇਲਾਵਾ ਬਲਾਕ ਕੌਲੀ, ਦੁਧਨਸਾਧਾ, ਸ਼ੁਤਰਾਣਾ, ਕਾਲੋਮਾਜਰਾ, ਹਰਪਾਲਪੁਰ ਅਤੇ ਭਾਦਸੋਂ ਦੇ 25 ਦੇ ਕਰੀਬ ਪਿੰਡਾਂ ਵਿੱਚ ਵੀ ਕੌਵੈਕਸਿਨ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਲਗਾਈ ਜਾਵੇਗੀ।

                      ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1987 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆ ਹਨ ਅਤੇ ਅੱਜ ਵੀ ਜ੍ਹਿਲੇ ਵਿੱਚ ਕੋਈ ਵੀ ਕੋਵਿਡ ਪੋਜੀਟਿਵ ਕੇਸ ਨਹੀ ਪਾਇਆ ਗਿਆ।ਉਹਨਾਂ ਕਿਹਾ ਕਿ ਪਿਛਲੇ ਦੱਸ ਦਿਨਾਂ ਦੋਰਾਣ ਇਹ ਤੀਜੀ ਵਾਰੀ ਹੈ ਜਦੋਂ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਕੇਸ ਰਿਪੋਰਟ ਨਹੀ ਹੋਇਆ।ਜੋ ਕਿ ਜਿਲ੍ਹੇ ਲਈ ਰਾਹਤ ਭਰੀ ਖਬਰ ਹੈ।ਜਿਲ੍ਹੇ ਵਿੱਚ  ਇਸ ਸਮੇਂ ਪੋਜਟਿਵ ਕੇਸਾਂ ਦੀ ਗਿਣਤੀ 48719 ਹੀ ਹੈ,ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 02 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47339 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 40 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ

            ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1602 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,35,640 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48719 ਕੋਵਿਡ ਪੋਜਟਿਵ, 7,86,118 ਨੈਗੇਟਿਵ ਅਤੇ ਲਗਭਗ 803 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ