Covid and Vaccination report of Patiala 5 Aug

August 5, 2021 - PatialaPolitics

ਕੱਲ ਦਿਨ ਸ਼ੁਕਰਵਾਰ ਨੂੰ ਨਹੀ ਹੋਵੇਗਾ ਕੋਵਿਡ ਟੀਕਾਕਰਣ। 03 ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

ਪਟਿਆਲਾ,05 ਅਗਸਤ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 6 ਅਗਸਤ ਦਿਨ ਸ਼ੁਕਰਵਾਰ ਨੂੰ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਨਹੀ ਹੋਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਨਹੀ ਲਗਾਈ ਜਾਵੇਗੀ।ਉਹਨਾਂ ਕਿਹਾ ਕਿ ਕੇਵਲ ਕੁਸ਼ਟ ਆਸ਼ਰਮ ਵਿੱਚ ਕੁਸ਼ਟ ਰੋਗੀਆਂ ਨੂੰ ਹੀ ਕੋਵੈਕਸਿਨ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2208 ਕੋਵਿਡ ਰਿਪੋਰਟਾਂ ਵਿਚੋਂ 03 ਕੋਵਿਡ ਪੋਜਟਿਵ ਪਾਏ ਗਏ ਹਨ ਜੋਕਿ ਤਿੰਨੇ ਹੀ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48730 ਹੋ ਗਈ ਹੈ ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 07 ਹੋਰ ਮਰੀਜ ਕੋਵਿਡ ਠੀਕ ਕਾਰਣ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47350 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 40 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।

ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਅੱਚਲ ਵਿੱਚ ਲਗਾਈ ਕੰਟੈਨਮੈਂਟ ਦੋਰਾਣ ਪੋਜਟਿਵ ਆਏ ਕੇਸਾਂ ਦੀ ਕੰਟੈਕਟ ਟਰੇਸਿੰਗ ਜਾਰੀ ਹੈ ਅਤੇ ਅੱਜ ਵੀ ਉਥੋਂ ਕੰਟੈਕਟ ਟੇਰਸਿੰਗ ਦੌਰਾਣ 100 ਕੋਵਿਡ ਸੈਂਪਲ ਹੋਰ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2593 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,40,436 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48730 ਕੋਵਿਡ ਪੋਜਟਿਵ,7,89,922 ਨੈਗੇਟਿਵ ਅਤੇ ਲਗਭਗ 1784 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।