Covid and Vaccination report of Patiala 8 Aug

August 8, 2021 - PatialaPolitics

ਕੱਲ ਦਿਨ ਸੋਮਵਾਰ ਨੂੰ ਮੈਗਾ ਡਰਾਈਵ ਤਹਿਤ ਕੋਵਿਡ ਟੀਕਾਕਰਣ ਕਰਨ ਲਈ ਲਗਣਗੇ ਕੈਂਪ

ਕੋਵੀਸ਼ੀਲਡ ਵੈਕਸੀਨ ਨਾਲ ਕੀਤਾ ਜਾਵੇਗਾ ਕੋਵਿਡ ਟੀਕਾਕਰਣ

ਯੋਗ ਲਾਭਪਾਤਰੀ ਇਹਨਾਂ ਕੈਂਪਾ ਦਾ ਉਠਾਉਣ ਵੱਧ ਤੋਂ ਵੱਧ ਲਾਭ  

820 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

03 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

        ਪਟਿਆਲਾ, 08 ਅਗਸਤ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 820 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 6,50,013 ਹੋ ਗਈ ਹੈ। ਉਹਨਾਂ ਕਿਹਾ ਕਿ  ਉਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਕੱਲ ਮਿਤੀ 09 ਅਗਸਤ ਦਿਨ ਸੋਮਵਾਰ ਨੂੰ ਜਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਣ ਲਈ ਮੈਗਾ ਡਰਾਈਵ ਮੁਹਿੰਮ ਤਹਿਤ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾਂ, ਗੱਲੀ ਮੁੱਹਲਿਆ ਅਤੇ ਪਿੰਡਾਂ  ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ।ਸਾਰੇ ਯੋਗ ਵਿਅਕਤੀ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਉਠਾਉਣ ਉਹਨਾਂ ਗਰਭਵੱਤੀ ਔਰਤਾਂ ਨੁੰ ਵੀ ਖਾਸ ਅਪੀਲ ਕੀਤੀ ਕਿ ਉਹ ਵੀ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਜੋ ਕਿ ਉਹਨਾਂ ਲਈ ਪੂਰਨ ਸੁੱਰਖਿਅਤ ਹੈ।

        ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 9 ਅਗਸਤ ਦਿਨ ਸੋਮਵਾਰ  ਨੂੰ ਮੈਗਾਡਰਾਈਵ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ,ਸਾਂਝਾ ਸਕੂਲ ਤ੍ਰਿਪੜੀ,ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ,  ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ,ਡੀ.ਐਮ.ਡਬਲਿਉ ਰੇਲਵੇ ਹਸਪਤਾਲ, ਨਿਉ ਡੈਫੋੋਡਿਲਜ ਪਬਲਿਕ ਸਕੂਲ ਗੁਰਬਖਸ਼ ਕਲੋਨੀ, ਗੁਰੂੁਦੁਆਰਾ ਸਾਹਿਬ ਮੌਤੀ ਬਾਗ,ਮੋਦੀ ਕਾਲਜ, ਹਨੁਮਾਨ ਮੰੰਦਰ ਨੇੜੇ ਅਗਰਸੈਨ ਹਸਪਤਾਲ, ਸੈਂਟਰਲ ਜੈਲ, ਸਰਕਾਰੀ ਕਾਲਜ ਲੜਕੀਆਂ,ਏ.ਡੀ.ਆਰ ਸੈਂਟਰ ਗਰਾੳਂੁਡ ਫਲ਼ੋਰ ਜਿਲ੍ਹਾ ਕੋਰਟ ਕੰਪਲੈਕਸ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀ ਗਰ ਬਸਤੀ, ਐਸ.ਡੀ ਸਕੂਲ, ਸ਼ਿਵ ਮੰਦਰ ਸਫਾਬਾਦੀ ਗੇਟ, ਨੈਸ਼ਨਲ ਪਬਲਿਕ ਸਕੂਲ ਮਾਰਿਆਨ ਰੋਡ ਤ੍ਰਿਪੜੀ, ਵਿਰਕ ਕਲੋਨੀ, ਰਾਜਪੁਰਾ ਦੇ ਪਟੇਲ ਕਾਲੇਜ, ਫੋਕਲ ਪੁਆਂਇੰਟ ਅਤੇ ਵਾਰਡ ਨੰਬਰ 14 ਦੇ ਕਾਲਿੰਗੀ ਸਾਹਿਬ ਗੁਰੂਦੁਆਰਾ, ਘੱਗਾ ਦੇ ਨਿੰਰਕਾਰੀ ਭਵਨ, ਨਾਭਾ ਦੇ ਐਮ.ਪੀ.ਡਬਲਿਉ ਸੈਂਟਰ ਅਤੇ ਮੌਤੀ ਪੁਰੀ ਮੰਦਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਆਈ.ਐਮ.ਚੀ.ਆਈਲੈਟ ਸੈਂਟਰ, ਸਨੌਰ ਦੇ ਓਮ ਸ਼ਾਤੀ ਭਵਨ, ਘਨੌਰ ਦੇ ਸਰਕਾਰੀ ਸਕੂਲ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ। ਅੱਜ ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਵੱਲੋਂ ਰੈਡ ਕਰਾਸ ਭਵਨ ਵਿੱਚ ਅਜਾਦੀ ਦਿਵਸ ਅਤੇ ਤੀਆਂ ਦੇ ਤਿਉੁਹਾਰ ਦੇ ਸਬੰਧੀ ਇੱਕ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਸੋਸਾਇਟੀ ਵੱਲੋ ਸਿਵਲ ਸਰਜਨ ਡਾ. . ਪ੍ਰਿੰਸ ਸੋਢੀ, ਡਾ.ਪ੍ਰਨੀਤ ਕੌਰ ਅਤੇ ਡਾ. ਠਾਕੁਰਵੀਰ ਨੁੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।    

                   ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1622  ਕੋਵਿਡ ਰਿਪੋਰਟਾਂ ਵਿਚੋਂ 03 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ ਜਿਹਨਾਂ ਵਿਚੋਂ ਇੱਕ ਬਲਾਕ ਸ਼ੁਤਰਾਣਾ, ਇੱਕ ਸਮਾਣਾ ਅਤੇ ਇੱਕ ਪਟਿਆਲਾ ਨਾਲ ਸਬੰਧਤ ਹੈ।ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48740 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 04 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47373 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 27 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

       ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 862 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,43,550 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,740 ਕੋਵਿਡ ਪੋਜਟਿਵ, 7,94,110  ਨੈਗੇਟਿਵ ਅਤੇ ਲਗਭਗ 500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।Ô