Covid And vaccination report of Patiala 8 February 2021

February 8, 2021 - PatialaPolitics

ਹੁਣ ਤੱਕ 5376 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ

4 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 8 ਫਰਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 423 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆਂ ਕਿ ਅੱਜ ਜਿਲੇ ਦੇ 11 ਸਰਕਾਰੀ ਹਸਪਤਾਲਾਂ ਵਿੱਚ 39 ਸਿਹਤ ਸਟਾਫ ਅਤੇ 384 ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆ ਦੀ ਗਿਣਤੀ 5376 ਹੋ ਗਈ ਹੈ। ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਚੋਂ ਮਿਉਸੀਪਲ ਕਾਰਪੋਰੇਸ਼ਨ ਦਫਤਰ ਤੋਂ ਕਮਿਸ਼ਨਰ ਮਿਉਂਸੀਪਲ ਕਾਰਪੋਰੇਸ਼ਨ ਸ੍ਰੀਮਤੀ ਪੂਨਮਦੀਪ ਕੋਰ, ਜੁਆਇੰਟ ਕਮਿਸ਼ਨਰ ਅਵਿਕੇਸ਼ ਗੁਪਤਾ ਅਤੇ ਲਾਲ ਵਿਸ਼ਵਾਸ਼, ਐਸ.ਈ. ਸ਼ਾਮ ਲਾਲ, ਐਕਸ਼ੀਅਨ ਨਰਾਇਣ ਦਾਸ ਅਤੇ ਮੋਹਨ ਲਾਲ, ਐਸ.ਡੀ.ਓ ਕੁਲਜਿ਼ੰਦਰ ਸਿੰਘ, ਜੇ.ਈ ਹਰਭਜਨ ਸਿੰਘ, ਪੀ.ਏ. ਕਰਿਸ਼ਨ ਕੁਮਾਰ, ਅਮਿਤ ਮਿੱਤਲ ਆਦਿ ਵੱਲੋ ਸਿਵਲ ਸਰਜਨ ਡਾ. ਸਤਿੰਦਰ ਸਿੰਘ ਦੀ ਮੋਜੁਦਗੀ ਵਿੱਚ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।

ਜਿਲੇ ਵਿੱਚ 4 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 578 ਦੇ ਕਰੀਬ ਰਿਪੋਰਟਾਂ ਵਿਚੋਂ 04 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,495 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 25 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,855 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 133 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 4 ਕੇਸਾਂ ਵਿਚੋਂ ਨਾਭਾ ਤੋ 02 ਬਲਾਕ ਕੋਲੀ ਤੋਂ 01 ਅਤੇ ਬਲਾਕ ਸੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾ ਵਿਚੋਂ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਨਾਭਾ ਦੇ ਪੁਰਾਣੀ ਨਾਭੀ,ਬੈਕ ਸਟਰੀਟ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1270 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,29,258 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,495 ਕੋਵਿਡ ਪੋਜਟਿਵ, 3,11,199 ਨੈਗੇਟਿਵ ਅਤੇ ਲੱਗਭਗ 1164 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।