Covid and vaccination report of Patiala June 16

June 16, 2021 - PatialaPolitics

ਪੜਾਈ/ ਨੋਕਰੀ ਪੇਸ਼ਾ ਲਈ ਵਿਦੇਸ਼ ਜਾ ਰਹੇ ਸਟੇਟ ਪੁਲ ਤਹਿਤ ਵੈਕਸੀਨ ਦੀ ਪਹਿਲੀ ਡੋਜ ਲਗਵਾ ਚੁੱਕੇ ਨਾਗਰਿਕ ਵੀ ਹੁਣ 28 ਦਿਨਾਂ ਬਾਅਦ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ।

6710 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

17 ਜੂਨ ਨੂੰ ਵੀ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਹੋਵੇਗਾ ਕੋਵਿਡ ਟੀਕਾਕਰਣ

69 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

ਪਟਿਆਲਾ ,16 ਜੂਨ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 6710 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 1297 ਅਤੇ 18 ਤੋਂ 44 ਸਾਲ ਦੇ 5413 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,92,473 ਹੋ ਗਿਆ ਹੈ।ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 17 ਜੂਨ ਦੇ ਕੋਵਿਡ ਟੀਕਾਕਰਨ ਕਂੈਂਪਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਕੱਲ ਮਿਤੀ 17 ਜੂਨ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਵੈਕਸੀਨ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ, ਕਾਲੀ ਮਾਤਾ ਮੰਦਿਰ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਐਸ.ਆਈ.ਈ.ਐਲ ਕੈਮੀਕਲ ਫੈਕਟਰੀ, ਬਲਾਕ ਕੌਲੀ ਦੇ ਪਿੰਡ ਕੌਲੀ ਦੇ ਗੁਰੂਦੁਆਰਾ ਸਾਹਿਬ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂੁਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ,ਆਗਣਵਾੜੀ ਸੈਟਰ ਸਿਰਕੱਪੜਾ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਅਤੇ ਰਾਧਾ ਸੁਆਮੀ ਸਤਸੰਗ ਘਰ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦੋਂ ਕਿ 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਵੈਕਸੀਨ ਟੀਕਾਕਰਨ ਪਟਿਆਲਾ ਸ਼ਹਿਰ ਦੇ ਰਾਮ ਲੀਲਾ ਗਰਾਉਡ,ਮਹਾਰਾਣੀ ਕਲੱਬ,ਰੋਟਰੀ ਭਵਨ,ਐਸ.ਐਸ.ਟੀ ਨਗਰ,ਵੇਦ ਮੰਦਿਰ ਆਰੀਆ ਸਮਾਜ ਚੌਕ,ਫਰੀ ਮੈਸਨਜ਼ ਹਾਲ ਫੁਆਰਾ ਚੌਕ,ਥਾਪਰ ਕਾਜਲ, ਆਗਣਵਾੜੀ ਸੈਟਰ ਵਿਕਾਸ ਨਗਰ,ਰਾਧਾ ਕ੍ਰਿਸ਼ਨ ਮੰਦਿਰ ਅਰਬਨ ਅਸਟੇਟ-2, ਨਿਊ ਆਫੀਸਰ ਕਲੋਨੀ,ਯੂ.ਪੀ.ਐਚ.ਸੀ ਸਿਕਲੀਗਰ ਬਸਤੀ,ਲਾਇਨਜ਼ ਕਲੱਬ ਨਾਭਾ, ਬਲਾਕ ਹਰਪਾਲਪੁਰ ਦੇ ਪਿੰਡ ਲਾਛੜੂ ਕਲਾਂ,ਚਤਰ ਨਗਰ,ਸੰਭੂ ਕਲਾਂ ਅਤੇ ਨਰੜੂ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਚੱਕ ਕਲਾਂ,ਖਰੋਲਾਂ ਅਤੇ ਉਰਦਾਂ , ਬਲਾਕ ਕੌਲੀ ਦੇ ਗੁਰੂਦੁਆਰਾ ਸਾਹਿਬ ਕਲਿਆਣ,ਧਰਮਸ਼ਾਲਾ ਝਿੱਲ,ਸਰਕਾਰੀ ਸਕੂਲ ਬਰਸਟ ਅਤੇ ਜਲਾਲਪੁਰ, ਭਾਦਸੋਂ ਦੇ ਨਿਰੰਕਾਰੀ ਭਵਨ ਜਾਤੀਵਾਲ, ਸ਼ੁਤਰਾਣਾ ਦੇ ਗੁਰਦੁਆਰਾ ਸਾਹਿਬ ਅਰਨੋ,ਗੁਲਾੜ,ਧਨੇਠਾ ਅਤੇ ਮਾਜਰੀ ਜੱਟਾਂ ਵਿਖੇ ਹੋਵੇਗਾ।

ਉਹਨਾਂ ਕਿਹਾ ਕਿ ਪੜਾਈ/ ਨੋਕਰੀ ਪੇਸ਼ਾ/ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਵਿਦੇਸ਼ਾ ਵਿੱਚ ਜਾ ਰਹੇ ਨਾਗਰਿਕਾਂ ਨੁੰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਾਉਣ ਦੇ ਦਿੱਤੇ ਆਦੇਸ਼ਾ ਤਹਿਤ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨਾਗਰਿਕਾਂ ਨੂੰ ਕੋਵੀਸੀਲਡ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਵਿੱਚ ਮੁਸ਼ਕਿਲ ਆ ਰਹੀ ਸੀ ਜਿਹਨਾਂ ਨਾਗਰਿਕਾਂ ਨੇਂ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਡੋਜ ਸਟੇਟ ਪੁਲ ਤਹਿਤ ਲਗਵਾਈ ਸੀ ਅਤੇ ਇਹਨਾਂ ਦੀ ਐਂਟਰੀ ਕੋਵਾ ਐਪ ਵਿੱਚ ਦਰਜ ਸੀ। ਅਜਿਹੇ ਨਾਗਰਿਕਾਂ ਦੀ ਦੁਜੀ ਡੋਜ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਨਾ ਹੋਣ ਕਾਰਣ ਦੁਜੀ ਡੋਜ ਨਹੀ ਲਗਾਈ ਜਾ ਰਹੀ ਸੀ ਪ੍ਰੰਤੁ ਹੁਣ ਸਰਕਾਰ ਦੇ ਤਾਜਾ ਦਿਸ਼ਾ ਨਿਰਦੇਸ਼ਾ ਅਨੁਸਾਰ ਸਟੇਟ ਪੁਲ ਤਹਿਤ ਕੋਵੀਸੀਲਡ ਵੈਕਸੀਨ ਦੀ ਪਹਿਲੀ ਡੋਜ ਲਗਵਾ ਚੁੱਕੇ ਅਜਿਹੇ ਨਾਗਰਿਕਾਂ ਦੀ ਸੱਮਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਹੁਣ ਅਜਿਹੇ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਣੀ ਸ਼ੁਰੂ ਕਰ ਹੋ ਗਈ ਹੈ,ਜਿਸ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਕੀਤੀ ਜਾਵੇਗੀ ਅਤੇ ਅਜਿਹੇ ਨਾਗਰਿਕ ਵੀ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆ ਕੇ ਬਣਾਏ ਕੋਵਿਡ ਵੈਕਸੀਨੇਸ਼ਨ ਸੈਂਟਰ ਤੇਂ ਆ ਕੇ 28 ਦਿਨਾਂ ਬਾਅਦ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਵਾ ਸਕਦੇ ਹਨ।

ਅੱਜ ਜਿਲੇ ਵਿੱਚ 69 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3732 ਦੇ ਕਰੀਬ ਰਿਪੋਰਟਾਂ ਵਿਚੋਂ 69 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 48151 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 90 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46211 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 623 ਹੈ ਜਿਲੇ੍ਹ ਵਿੱਚ 02 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1317 ਹੋ ਗਈ ਹੈ

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 69 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 31,ਨਾਭਾ ਤੋਂ 03, ਰਾਜਪੁਰਾ ਤੋਂ 06, ਬਲਾਕ ਭਾਦਸਂੋ ਤੋਂ 01, ਬਲਾਕ ਕੌਲੀ ਤੋਂ 04, ਬਲਾਕ ਕਾਲੌਮਾਜਰਾ ਤੋਂ 06, ਬਲਾਕ ਹਰਪਾਲਪੁਰ ਤੋਂ 07, ਬਲਾਕ ਸ਼ੁਤਰਾਣਾ ਤੋਂ 05 ਅਤੇ ਬਲਾਕ ਦੁਧਣਸਾਧਾਂ ਤੋਂ 05 ਕੋਵਿਡ ਕੇਸ ਰਿਪੋਰਟ ਹੋਏ ਹਨ ,ਇਹਨਾਂ ਕੇਸਾਂ ਵਿੱਚੋਂ 10 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 59 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3783 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,22,423 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48151 ਕੋਵਿਡ ਪੋਜਟਿਵ, 6,72,598 ਨੈਗੇਟਿਵ ਅਤੇ ਲਗਭਗ 1674 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ