Covid Case:Highest single day hike in Patiala

April 16, 2021 - PatialaPolitics

5819 ਨੇ ਲਗਵਾਈ ਕੋਵਿਡ ਵੈਕਸੀਨ

367 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਕੋਰੋਨਾ ਸਾਵਧਾਨੀਆਂ ਨਾ ਅਪਣਾਉਣ ਤੇਂ ਬਿਮਾਰੀ ਦੀ ਸਥਿਤੀ ਹੋ ਸਕਦੀ ਹੈ ਗੰਭੀਰ:

ਸਿਵਲ ਸਰਜਨ

ਪਟਿਆਲਾ, 16 ਅਪ੍ਰੈਲ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ 5819 ਟੀਕੇ ਲਗਾਏ ਗਏ। ਜਿਹਨਾਂ ਵਿੱਚ 45 ਸਾਲ ਤੋਂ 60 ਸਾਲ ਦੇ 2922 ਵਿਅਕਤੀ ਅਤੇ 1795 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ।ਅੱਜ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੁੰ ਗੋਇਲ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਲਗਾਏ ਕੋਵਿਡ ਟੀਕਾਕਰਣ ਕੈਂਪ ਦਾ ਨਿਰੀਖਣ ਵੀ ਕੀਤਾ ਗਿਆ।ਜਿਲ੍ਹਾ ਪਟਿਆਲਾ ਵਿੱਚ ਮਿਤੀ 17 ਅਪ੍ਰੈਲ ਦਿਨ ਸ਼ਨੀਵਾਰ ਨੁੰ ਲੱਗਣ ਵਾਲੇ 23 ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 58 ਧਰਮਸ਼ਾਲਾ ਪ੍ਰਤਾਪ ਨਗਰ, ਵਾਰਡ ਨੰਬਰ 23 ਬਾਜਵਾ ਹਾਉਸ ਨੰਬਰ 286 ਬਾਜਵਾ ਕਲੋਨੀ, ਵਾਰਡ ਨੰਬਰ 49 ਜੌੜੀਆਂ ਭੱਠੀਆਂ ਨੇੜੇ ਰਾਮਲੀਲਾ ਸਟੇਜ ਕਾਂਉਂਸਲਰ ਦਫਤਰ,ਚੇਤਨਾ ਕੇਂਦਰ ਸਾਂਝ ਕਾਰਿਆਲਯ ਆਰਿਆ ਸਮਾਜ ਸਾਹਮਣੇ ਸਤਿਆ ਨਰਾਇਣ ਮੰੰਦਰ, ਅਰਬਨ ਅਸਟੇਟ ਫੇਜ ਇੱਕ ਸ਼ਿਵ ਮੰਦਰ ਫੇਜ 1, ਅਰਬਨ ਅਸਟੇਟ ਰਾਧੇ ਸ਼ਿਆਮ ਮੰਦਰ ਫੇਜ 2, ਮਨਚੰਦਾ ਸਵੀਟਸ ਨਾਭਾ ਗੇਟ, ਪੀ.ਆਰ.ਟੀ.ਸੀ.ਵਰਕਸ਼ਾਪ, ਰਾਜਪੁਰਾ ਦੇ ਵਾਰਡ ਨੰਬਰ 5 ਠਾਕੁਰ ਦਵਾਰ ਧਰਮਸ਼ਾਲਾ, ਵਾਰਡ ਨੰਬਰ 25 ਗੁਰਦੁਆਰਾ ਸਾਹਿਬ ਗੋਬਿੰਦ ਕਲੋਨੀ, ਵਾਰਡ ਨੰਬਰ 30 ਗੁਰਦੁਆਰਾ ਸਾਹਿਬ , ਡੇਰਾ ਬਾਬਾ ਦੁਧਾਧਾਰੀ ਪੁਰਾਨਾ ਰਾਜਪੁਰਾ,ਸਮਾਣਾ ਦੇ ਵਾਰਡ ਨੰਬਰ 5 ਸ਼ਿਵ ਮੰਦਰ, ਨਾਭਾ ਦੇ ਵਾਰਡ ਨੰਬਰ 14 ਗੁਰਦੁਆਰਾ ਸਾਹਿਬ ਬੋੜਾਂ ਗੇਟ ,ਵਰਡ ਨੰਬਰ 17 ਗੁਰਦੁਅਰਾ ਸਾਹਿਬ ਬੋੜਾਂ ਗੇਟ, ਵਾਰਡ ਨੰਬਰ 23 ਸ਼ਿਸ਼ੁ ਨਿਕੇਤਨ ਪਬਲਿਕ ਸਕੂਲ ਦੁਲਦੀ ਗੇਟ, ਪਾਤੜਾਂ ਦੇ ਵਾਰਡ 14 ਨਿਰੰਨਕਾਰੀ ਭਵਨ , ਵਾਰਡ ਨੰਬਰ 17 ਸਰਕਾਰੀ ਹਸਪਤਾਲ , ਬਲਾਕ ਭਾਦਸੋਂ ਦੇ ਵਾਰਡ ਨੰਬਰ 3 ਦੁਰਗਾ ਮੰਦਰ, ਸ਼ੁਤਰਾਣਾ ਵਾਰਡ ਨੰਬਰ 2 ਸਬਸਿਡਰੀ ਸਿਹਤ ਕੇਂਦਰ ਘੱਗਾ,ਘਨੋਰ ਵਾਰਡ ਨੰਬਰ 3 ਸਿੰਘ ਸਾਹਿਬ ਗੁਰਦੁਆਰਾ, ਦੁਧਨਸਾਧਾ ਵਾਰਡ ਨੰਬਰ 3,4 ਸਿਵਲ ਡਿਸਪੈਂਸਰੀ ਸਨੋਰ, ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

 

ਅੱਜ ਜਿਲੇ ਵਿੱਚ 367 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3989 ਦੇ ਕਰੀਬ ਰਿਪੋਰਟਾਂ ਵਿਚੋਂ 367 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 26,706 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 327 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 23393 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2658 ਹੈ , ਤਿੰਨ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 660 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ.

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 367 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 248, ਨਾਭਾ ਤੋਂ 30, ਰਾਜਪੁਰਾ ਤੋਂ 13, ਸਮਾਣਾ ਤੋਂ 06, ਬਲਾਕ ਭਾਦਸੋ ਤੋਂ 19, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 02, ਬਲਾਕ ਸ਼ੁਤਰਾਣਾਂ ਤੋਂ 07, ਬਲਾਕ ਹਰਪਾਲਪੁਰ ਤੋਂ 05, ਬਲਾਕ ਦੁਧਣ ਸਾਧਾਂ ਤੋਂ 17 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 26 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 341 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਦੁਜੇ ਰਾਜਾਂ ਅਤੇ ਜਿਲਿਆਂ ਦੀ ਸਥਿਤੀ ਨੁੰ ਦੇਖਦੇ ਹੋਏ ਲੋਕਾਂ ਨੰੁ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਅਜੇ ਵੀ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3807 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ. ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,82,088 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 26,706 ਕੋਵਿਡ ਪੋਜਟਿਵ, 4,52,210 ਨੈਗੇਟਿਵ ਅਤੇ ਲਗਭਗ 2772 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।