Covid report of Patiala 19 January 2021

January 19, 2021 - PatialaPolitics

ਤੀਜੇ ਦਿਨ ਵੀ 238 ਸਿਹਤ ਸਟਾਫ ਨੇ ਕਰਵਾਇਆ ਕੋਵਿਡ ਟੀਕਾਕਰਣ।

ਜਿਲੇ ਵਿੱਚ 24 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 19 ਜਨਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੇ ਤੀਜੇ ਦਿਨ 238 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ ਗਿਆ।ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕੋਵਿਡ ਟੀਕਾਕਰਣ ਮੁਹਿੰਮ ਦੇ ਤੀਜੇ ਦਿਨ ਜਿਲੇ ਦੇ ਚਾਰ ਥਾਵਾਂ ਤੇਂ ਸਿਹਤ ਕਰਮੀਆਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਉਣ ਦਾ ਕੰਮ ਜਾਰੀ ਰਿਹਾ ਅਤੇ ਅੱਜ ਜਿਲੇ ਵਿੱਚ 238 ਸਿਹਤ ਕਰਮੀਆਂ ਵੱਲੋ ਆਪਣਾ ਟੀਕਾਕਰਨ ਕਰਵਾਇਆ।ਜਿਹਨਾਂ ਵਿੱੱਚੋ ਮਾਤਾ ਕੂਸ਼ਲਿਆਂ ਹਸਪਤਾਲ ਤੋਂ 97, ਰਾਜਿੰਦਰਾ ਹਸਪਤਾਲ ਤੋਂ 23, ਨੀਲਮ ਹਸਪਤਾਲ ਰਾਜਪੁਰਾ ਤੋਂ 73 ਅਤੇ ਮਿਲਟਰੀ ਹਸਪਤਾਲ ਤੋਂ 45 ਸਿਹਤ ਸਟਾਫ ਨੇਂ ਟੀਕੇ ਲਗਵਾਏ।ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਟੀਕੇ ਲਗਵਾਉਣ ਵਾਲਿਆਂ ਵਿੱਚ ਜਿਲਾ ਟੀਕਾਕਰਣ ਅਧਿਕਾਰੀ ਡਾ. ਵੀਨੂ ਗੋਇਲ ,ਡਾ. ਪ੍ਰਨੀਤ ਕੋਰ, ਡਾ. ਅਨਿਲ ਵਿੱਜ, ਡਾ. ਜਨਕ ਰਾਜ ਅਰੋੜਾ, ਡਾ. ਵਰਿੰਦਰ ਗਰਗ, ਡਾ. ਕਰਮਜੀਤ ਕੋਰ, ਡਾ. ਨਵੀਨ ਸਾਰੋਂਵਾਲ, ਡਾ. ਕਵਿਤਾ ਸਾਰੋਂਵਾਲ, ਡਾ. ਸੁਨੰਦਾ ਆਦਿ ਸ਼ਾਮਲ ਸਨ।ਖਬਰ ਲਿਖੇ ਜਾਣ ਤੱਕ ਟੀਕੇ ਲਗਵਾਉਣ ਵਾਲੇ ਸਾਰੇ ਲਾਭਪਾਤਰੀ ਠੀਕ ਠਾਕ ਸਨ ਅਤੇ ਕਿਸੇ ਨੂੰ ਵੀ ਇਸ ਵੈਕਸੀਨ ਦਾ ਕੋਈ ਵੀ ਬੁਰਾ ਅਸਰ ਹੋਣ ਦੀ ਰਿਪੋਰਟ ਪ੍ਰਾਪਤ ਨਹੀ ਹੋਈ ।ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਇਹ ਵੈਕਸੀਨ ਬਿੱਲਕੁਲ ਸੁਰੱਖਿਅਤ ਹੈ।ਹੁਣ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੱਲ ਨੁੰ ਸਦਭਾਵਨਾ ਹਸਪਤਾਲ ਅਤੇ ਵੀਰਵਾਰ ਨੂੰ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ ਤੋਂ ਇਲਾਵਾ ਸਿਵਲ ਹਸਪਤਾਲ ਨਾਭਾ, ਪਟਿਆਲਾ ਦੇ ਕੋਲੰਬੀਆ ਏਸ਼ੀਆ ਅਤੇ ਰਾਜਪੁਰਾ ਦੇ ਨੀਲਮ ਹਸਪਤਾਲ ਵਿੱਚ ਵੀ ਟੀਕੇ ਲਗਾਏ ਜਾਣਗੇ।

ਉਹਨਾਂ ਦਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 720 ਦੇ ਕਰੀਬ ਰਿਪੋਰਟਾਂ ਵਿਚੋਂ 24 ਕੋਵਿਡ ਪੋਜੀਟਿਵ ਪਾਏ ਗਏ ਹਨ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,174 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 28 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,440 ਹੋ ਗਈ ਹੈ। ਅੱਜ ਜਿਲੇ ਵਿੱਚ ਦੋ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 496 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 238 ਹੈ।

ਪੋਜਟਿਵ ਆਏ 24 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 18, ਭਾਦਸੋ ਤੋਂ 01, ਨਾਭਾ ਤੋਂ 01, ਬਲਾਕ ਦੁੱਧਣ ਸਾਧਾਂ ਤੋਂ 02, ਬਲਾਕ ਸੁਤਰਾਣਾ ਤੋਂ 01 ਅਤੇ ਬਲਾਕ ਕੌਲੀ ਤੋਂ 01, ਕੇਸ ਰਿਪੋਰਟ ਹੋਏ ਹਨ। ਇਹ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ।ਪੋਜਟਿਵ ਆਏ ਇਹ ਕੇਸ ਪਟਿਆਲਾ ਸ਼ਹਿਰ ਦੇ ਡੀ.ਐਮ.ਡਬਲਿਊ. ਕਲੋਨੀ, ਅਬਚਲ ਨਗਰ,ਯਾਦਵਿੰਦਰਾਂ ਇਨਕਲੇਵ, ਅਰਬਨ ਅਸਟੇਟ ਫੇਜ ਇੱਕ,ਰਤਨ ਨਗਰ,ਗੁਰਬਖਸ਼ ਕਲੋਨੀ,ਕਰਤਾਰ ਕਲੋਨੀ,ਘੁੰਮਣ ਨਗਰ,ਜ਼ੋਰਾ ਬਸਤੀ,ਗਾਰਡਨ ਹਾਈਟਸ ਅਤੇ ਭਾਦਸੋ,ਨਾਭਾ ਤੋਂ ਮੋਦੀਆ ਵਾਲਾ ਵੇਹੜਾ ਆਦਿ ਥਾਵਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿਚ 02 ਕੋਵਿਡ ਪੋਜਟਿਵ ਮਰੀਜਾਂ ਮੌਤ ਹੋਈ ਹੈ ਜੋ ਕਿ ਪਹਿਲੀ ਪਟਿਆਲੇ ਦੇ ਗੋਬਿੰਦ ਬਾਗ ਦੇ ਰਹਿਣ ਵਾਲੇ 55 ਸਾਲਾ ਪੁਰਸ਼ ਸੀ,ਜ਼ੋ ਕਿ ਹਾਈਪਰਟੈਨਸ਼ਨ ਦਾ ਮਰੀਜ ਸੀ ਜਿਸ ਦੀ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। ਦੂਸਰੀ ਪਟਿਆਲੇ ਦੇ ਰਣਜੀਤ ਨਗਰ ਦੇੇ ਰਹਿਣ ਵਾਲੇ 66 ਸਾਲਾ ਪੁਰਸ਼ ਸੀ ਜੋ ਕਿ ਹਾਈਪਰਟੈਸ਼ਨ ਅਤੇ ਬਲੱਡ ਪ੍ਰੈਸ਼ਰ ਦਾ ਮਰੀਜ ਸੀ,ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 496 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1410 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,09,397 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,174 ਕੋਵਿਡ ਪੋਜਟਿਵ, 2,90,873 ਨੇਗੇਟਿਵ ਅਤੇ ਲੱਗਭਗ 1950 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।