Covid report of Patiala 4 September and vaccination schedule of 5 September

September 4, 2021 - PatialaPolitics

ਮੈਗਾਡਰਾਈਵ ਮੁਹਿੰਮ ਤਹਿਤ 28,697 ਨੇ ਲਗਵਾਈ ਕੋਵਿਡ ਵੈਕਸੀਨ

ਕੱਲ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਲੱਗਣਗੇ ਕੋਵਿਡ ਟੀਕਾਕਰਨ ਕੈਂਪ

ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ

ਪਹਿਲੀ ਡੋਜ ਦਾ ਸਮਾਂ ਪੁਰਾ ਹੋਣ ਤੇ ਵੈਕਸੀਨ ਦੀ ਦੁਜੀ ਡੋਜ ਵੀ ਜਰੂਰ ਲਗਵਾਓ 

07 ਕੋਵਿਡ ਪੋਜੀਟਿਵ ਕੇਸ ਹੋਏ ਰਿਪੋਰਟ : ਸਿਵਲ ਸਰਜਨ

        ਪਟਿਆਲਾ, 4 ਸਿਤੰਬਰ  (       ) )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ  ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ.ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਮੈਗਾ ਡਰਾਈਵ ਕੋਵਿਡ ਟੀਕਾਕਰਨ ਕੈਂਪਾਂ ਵਿੱਚ 28697 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 9,79,797 ਹੋ ਗਈ ਹੈ।ਜਿਸ ਵਿਚੋਂ ਕੇਵਲ 2,39,414 ਨਾਗਰਿਕਾਂ ਵੱਲੋ ਹੀ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਗਵਾਈ ਗਈ ਹੈ, ਜਦ ਕਿ ਕੋਵਿਡ ਤੋ ਪੂਰਨ ਸੁਰੱਖਿਆ ਲਈ ਕੋਵਿਡ ਵੈਕਸੀਨ ਦੀਆਂ ਦੋਨੇ ਡੋਜ਼ਾਂ ਲਗਵਾਉਣੀਆਂ ਜਰੂਰੀ ਹਨ। ਇਸ ਲਈ ਉਹਨਾਂ ਕਿਹਾ ਜਿਨ੍ਹਾਂ ਨਾਗਰਿਕਾਂ ਦੇ ਪਹਿਲੀ ਡੋਜ਼ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 84 ਦਿਨਾਂ ਬਾਅਦ ਅਤੇ ਜਿਨ੍ਹਾਂ ਦੇ ਪਹਿਲੀ ਡੋਜ਼ ਕੋਵੈਕਸੀਨ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 28 ਦਿਨਾਂ ਬਾਅਦ ਦੂਜੀ ਡੋਜ ਲਗਵਾਉਣਾ ਯਕੀਨੀ ਬਣਾਉਣ ।ਸਿਵਲ ਸਰਜਨ ਡਾ. ਸੋਢੀ ਨੇਂ ਕਿਹਾ ਕਿ ੳੁੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਐਤਵਾਰ ਨੂੰ ਸਿਹਤ ਸੰਸਥਾਂਵਾ ਵਿੱਚ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਾਉਣ ਦੇ ਆਦੇਸ਼ਾ ਤਹਿਤ ਕੱਲ ਮਿਤੀ 5 ਸਿਤੰਬਰ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ (ਸੈਕਿੰਡ ਡੋਜ) , ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ (ਸੈਕਿੰਡ ਡੋਜ), ਪੁਲਿਸ ਲਾਈਨ ਹਸਪਤਾਲ (ਸੈਕਿੰਡ ਡੋਜ), ਡੀ.ਐਮ.ਡਬਲਯੂ ਰੇਲਵੇ ਹਸਪਤਾਲ (ਸੈਕਿੰਡ ਡੋਜ), ਮਿਲਟਰੀ ਹਸਪਤਾਲ( ਸੈਕਿੰਡ ਡੋਜ), ਸਰਕਾਰੀ ਰਜਿੰਦਰਾ ਹਸਪਤਾਲ, ਗੁਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕ, ਗੁਰੂਦੁਆਰਾ ਸਾਹਿਬ ਵੱਡਾ ਅਰਾਈਮਾਜਰਾ, ਡਕਾਲਾ ਫਰਟੀਲਾਈਜਰ ਦੁਕਾਨ ਨੰਬਰ 77 ਨਿਉ ਅਨਾਜ ਮੰਡੀ, ਐਸ.ਡੀ ਸਕੂਲ, ਰਾਧਾ ਸੁਆਮੀ ਸਤਸੰਗ ਘਰ, ਸ਼ਿਵ ਮੰਦਰ ਸਫਾਬਾਦੀ ਗੇਟ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ (ਸੈਕਿੰਡ ਡੋਜ) ਅਤੇ ਰਾਧਾਸੁਆਮੀ ਸਤਸੰਗ ਭਵਨ, ਰਾਜਪੁਰਾ ਦੇ ਸਿਵਲ ਹਸਪਤਾਲ (ਸੈਕਿੰਡ ਡੋਜ), ਰਾਧਾਸੂਆਮੀ ਸਤਸੰਗ ਘਰ ਅਤੇ ਆਰਿਆ ਸਮਾਜ ਮੰਦਰ ਰਾਜਪੁਰਾ ਟਾਉਨ, ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ (ਸੈਕਿੰਡ ਡੋਜ), ਕਮਿਉਨਿਟੀ ਸਿਹਤ ਕੇਂਦਰ ਘਨੌਰ (ਸੈਕਿੰਡ ਡੋਜ), ਪਿੰਡ ਬਖਸ਼ੀਵਾਲਾ, ਭੋਰੇ, ਭਾਦਸੋਂ, ਫਤਿਹਪੁਰ, ਕਾਹਨਗੜ, ਕੁਲਾਰਾਂ, ਪਾਤੜਾਂ, ਸ਼ੁਤਰਾਣਾ, ਬਾਦਸ਼ਾਹਪੁਰ, ਮਹਿਮਦਪੁਰ, ਸਨੌਰ, ਦੇਵੀਗੜ, ਘਨੌਰ ਦੇ ਰਾਧਾ ਸੂਆਮੀ ਸਤਸੰਗ ਘਰਾਂ ਤੋਂ ਇਲਾਵਾ ਭਾਦਸੋਂ, ਸ਼ਤਰਾਣਾ, ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 50 ਦੇ ਕਰੀਬ ਤੰਦਰੁਸਤ ਸਿਹਤ ਕੇਂਦਰਾ ਅਤੇ ਮਿਨ੍ਹੀ ਪ੍ਰਾਇਮਰੀ ਸਿਹਤ ਕੇਂਦਰਾ ਵਿੱਚ ਵੀ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਈ ਕੈਂਪ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਸਬ ਡਵੀਜਨ ਹਸਪਤਾਲਾ, ਕਮਿਉਨਿਟੀ ਸਿਹਤ ਕੇਂਦਰ ਅਤੇ ਪ੍ਰਾਇਮਰੀ ਸਿਹਤ ਕੇਂਦਰਾ ਵਿੱਚ ਵੀ ਕੋਵੈਕਸਿਨ ਕੋਵਿਡ ਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

         ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2668 ਕੋਵਿਡ ਰਿਪੋਰਟਾਂ ਵਿਚੋਂ ਸੱਤ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ।ਜਿਨ੍ਹਾਂ ਵਿਚੋਂ ਚਾਰ ਪਟਿਆਲਾ ਸ਼ਹਿਰ, ਇੱਕ ਬਲਾਕ ਹਰਪਾਲਪੁਰ, ਇੱਕ ਬਾਲਕ ਭਾਦਸੌਂ ਅਤੇ ਇੱਕ ਬਲਾਕ ਕੌਲੀ ਨਾਲ ਸਬੰਧਤ ਹੈ ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48823 ਹੋ ਗਈ ਹੈ ,ਮਿਸ਼ਨ ਫਹਿਤ ਤਹਿਤ ਦੋ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47451 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 25 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

 ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਬੀਤੇ ਦਿਨੀ ਸਰਕਾਰੀ ਸਕੂਲ ਘਨੌਰ ਵਿਚੋਂ ਲਏ 65 ਦੇ ਕਰੀਬ ਸੈਂਪਲਾ ਵਿਚੌਂ ਇੱਕ ਸਟਾਫ ਮੈਂਬਰ ਅਤੇ ਇੱਕ ਵਿਦਿਆਰਥੀ ਦੀ ਰਿਪੋਰਟ ਕੋਵਿਡ ਪੋਜਟਿਵ ਆਈ ਹੈ ਜਿਹਨਾਂ ਨੂੰ ਕੁਆਰਟੀਨ ਕੀਤਾ ਗਿਆ ਹੈ।ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਹੋਰ ਸੈਂਪਲ ਲਏ ਜਾਣਗੇ।

                        ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2616 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,07,060 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,823 ਕੋਵਿਡ ਪੋਜਟਿਵ, 8,56,252 ਨੈਗੇਟਿਵ ਅਤੇ ਲਗਭਗ 1985 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।