Covid report of Patiala today and vaccination schedule of Patiala 18 September

September 17, 2021 - PatialaPolitics

10,066 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ।

ਕੱਲ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਹੋਵੇਗਾ ਕੋਵਿਡ ਟੀਕਾਕਰਨ

ਜਿਲ੍ਹੇ ਵਿੱਚ ਅੱਜ ਨਹੀ ਹੋਇਆ ਕੋਈ ਕੋਵਿਡ ਪਾਜੇਟਿਵ ਕੇਸ ਰਿਪੋਰਟ : ਸਿਵਲ ਸਰਜਨ

ਪਟਿਆਲਾ, 17 ਸਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 10066 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 11,65,574 ਹੋ ਗਈ ਹੈ।ਜਿਸ ਵਿੱਚ ਸੈਕਿੰਡ ਡੋਜ ਲਗਵਾਉਣ ਵਾਲੇ 2,91,736 ਨਾਗਰਿਕ ਵੀ ਸ਼ਾਮਲ ਹਨ।ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਪੁਰਨ ਸੁੱਰਖਿਆ ਲਈ ਸਮਾਂ ਪੁਰਾ ਹੋਣ ਤੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਐਤਵਾਰ ਨੂੰ ਸਿਹਤ ਸੰਸਥਾਂਵਾ ਵਿੱਚ ਵੈਕਸੀਨ ਦੀ ਦੁਜੀ ਡੋਜ ਲਗਾਉਣ ਲਈ ਲਗਾਏ ਸਪੈਸ਼ਲ ਕੈਂਪਾ ਵਿੱਚ ਪੰਹੁਚ ਕੇ ਕੋਵਿਡ ਵੈਕਸੀਨ ਦੀ ਦੁਜੀ ਡੋਜ ਜਰੂਰ ਲਗਵਾਉਣ ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਮਿਤੀ 18 ਸਤੰਬਰ ਦਿਨ ਸ਼ਨੀਵਾਰ
ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ.ਡਬਲਿਉ ਰੇਲਵੇ ਹਸਪਤਾਲ,ਪੁਲਿਸ ਲਾਈਨ,ਮਿਲਟਰੀ ਹਸਪਤਾਲ,ਸਰਕਾਰੀ ਰਜਿੰਦਰਾ ਹਸਪਤਾਲ,ਮੋਦੀਖਾਨਾ ਸਾਹਮਣੇ ਮੌਤੀ ਬਾਗ ਗੁਰੂਦੁਆਰਾ, ਐਮ.ਸੀ.ਆਫਿਸ ਨਿਊ ਅਨਾਜ਼ ਮੰਡੀ ਵਾਰਡ ਨੰ: 14, ਫਾਸਟਵੇਅ ਆਫਿਸ ਛੋਟੀ ਬਾਂਰਾਦਰੀ, ਹਨੁਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਕਰੀਵੀ ਮੈਡੀਕਲ ਸਟੋਰ ਅਨਾਜ ਮੰਡੀ ਨਾਭਾ ਗੇਟ , ਏ.ਸੀ.ਮਾਰਕਿਟ ਪਹਿਲੀ ਮੰਜਲ, ਪ੍ਰੀਸ਼ਦ ਭਵਨ ਸਨੋਰੀ ਅੱਡਾ, ਇੰਡਸਟਰੀਅਲ ਅਸਟੇਟ ਸਰਹੰਦ ਰੋੜ, ਵੀਰ ਹਕੀਕਤ ਰਾਏ ਸਕੂਲ, ਰਾਧਾਸੁਆਮੀ ਸਤਸੰਗ ਘਰ, ਕਾਲੀ ਮਾਤਾ ਮੰਦਰ, ਧਰਮਸ਼ਾਲਾ ਬਡੁੰਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਾਭਾ ਦੇ ਐਮ.ਪੀ.ਡਬਲਿਊ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ, ਮੌਤੀ ਪੂਰਾ ਮੰਦਰ, ਮੋਬਾਇਲ ਟੀਮ,ਰਾਧਾ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ਼,ਆਰਿਆ ਸਮਾਜ ਮੰਦਰ, ਇੰਡਸਟਰੀਅਲ ਅਸਟੇਟ, ਰਾਧਾ ਸੁਆਮੀ ਸਤਸੰਗ ਘਰ , ਸਮਾਣਾ ਦੇ ਗੋਪਾਲ ਭਵਨ ਅਤੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਦੁਰਗਾ ਦਲ ਹਸਪਤਾਲ, ਘਨੌਰ ਦੇ ਸਰਕਾਰੀ ਸਕੂਲ,ਪਿੰਡ ਸਨੌਰ, ਲੰਗ, ਬਾਰਨ, ਡਕਾਲਾ, ਖੇੜੀ ਜਟਾਂ, ਅਗੋਲ , ਭਾਦਸੋਂ , ਫਤਿਹਪੁਰ, ਕਾਦਰਾਬਾਦ, ਘੱਗਾ, ਕੁਲਾਰਾਂ, ਦੇਵੀਗੜ,ਪੁੰਨੀਆ, ਖੇੜਕੀ, ਜਨਸੁਈ, ਖੇੜਾ ਮਾਣਕਪੁਰ ਆਦਿ ਦੇ ਰਾਧਾ-ਸੁਆਮੀ ਸਤਸੰਗ ਘਰਾਂ ਤੋ ਇਲਾਵਾ ਬਲਾਕ ਭਾਦਸੋਂ, ਸ਼ੂਤਰਾਨਾ, ਕੋਲੀ, ਕਾਲੋਮਾਜਰਾ, ਹਰਪਾਲਪੁਰ ਅਤੇ ਦੁਧਨਸਾਧਾ ਦੇ 100 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਮੋਦੀਖਾਨਾ ਸਾਹਮਣੇ ਮੋਤੀ ਬਾਗ ਗੁਰੂਦੁਆਰਾ, ਟਰੇਨਿੰਗ ਅਨੈਕਸੀ ਮਾਡਲ ਟਾਉਨ, ਨਾਭਾ ਦੇ ਮਲਟੀਪਰਪਜ ਸਕੂਲ, ਦੇਵੀਗੜ, ਸਨੋਰ, ਪਾਤੜਾਂ, ਕੁਲਾਰਾ, ਫਤਿਹਪੁਰ ਤੇਂ ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2212 ਕੋਵਿਡ ਰਿਪੋਰਟਾਂ ਵਿਚੋਂ ਕੋਈ ਵੀ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ ਜੋ ਕਿ ਜਿਲ੍ਹੇ ਲਈ ਰਾਹਤ ਭਰੀ ਖਬਰ ਹੈ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48861 ਹੀ ਹੈ।ਮਿਸ਼ਨ ਫਹਿਤ ਤਹਿਤ ਕੋਵਿਡ ਤੋ ਸੱਤ ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47483 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 24 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2351 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,34,569 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,861 ਕੋਵਿਡ ਪੋਜਟਿਵ,8,84,110 ਨੈਗੇਟਿਵ ਅਤੇ ਲਗਭਗ 1598 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਫੋਟੋ ਕੈਪਸ਼ਨ: 1.ਪਿੰਡ ਖਰਾਜਪੁਰ ਵਿਖੇ ਕੋਵਿਡ ਟੀਕਾਕਰਨ ਕਰਦੇ ਸਿਹਤ ਟੀਮ।