Covid report of Patiala today and vaccination schedule of Patiala 25 September

September 24, 2021 - PatialaPolitics

ਕੋਵਿਡ ਟੀਕਾਕਰਨ ਦੋਰਾਨ 8152 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਸ਼ਨੀਵਾਰ ਨੂੰ ਮੈਗਾਡਰਾਈਵ ਮਹਿਮ ਤਹਿਤ ਹੋਵੇਗਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਨ
ਜਿਲ੍ਹੇ ਕੋਈ 2 ਕੋਵਿਡ ਪਾਜੇਟਿਵ ਕੇਸ ਹੋਏ ਰਿਪੋਰਟ
ਜਿਲ੍ਹੇ ਵਿਚ ਹੁਣ ਤੱਕ ਡੇਂਗੂ ਦੇ 46 ਕੇਸ ਹੋਏ ਰਿਪੋਰਟ: ਸਿਵਲ ਸਰਜਨ
ਪਟਿਆਲਾ 24 ਸਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 8152 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 12,55,176 ਹੋ ਗਈ ਹੈ।ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 25 ਸਤੰਬਰ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਸਰਕਾਰੀ ਪ੍ਰਾਈਮਰੀ ਮਲਟੀਪਰਪਜ਼ ਸਕੂਲ ਨੇੜੇ ਸਟੇਟ ਕਾਲਜ਼, ਸੈਂਟਰ ਜੇਲ, ਸਰਕਾਰੀ ਕਾਲਜ਼ ਲੜਕੀਆ, ਡਿਸਟਿਕ ਕੋਰਟ, ਥਾਪਰ ਕਾਲਜ਼, ਸਤਨਾਮ ਦੀ ਕੁਟੀਆਂ ਨੇੜੇ 21 ਨੰ: ਫਾਟਕ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੁਰਾਣੀ ਪ੍ਰੈਸ ਰੋਡ, ਕਾਲੀ ਦੇਵੀ ਮੰਦਰ, ਆਰੀਆਂ ਸਕੂਲ ਗੁਰਬਖਸ਼ ਕਲੋਨੀ,ਵੀਰ ਹਕੀਕਤ ਰਾਏ ਸਕੂਲ, ਸ੍ਰੀ ਸਾਂਈ ਬਾਬਾ ਮੰਦਰ ਪੁਰਾਣਾ ਬਿਸ਼ਨ ਨਗਰ, ਐਮ.ਸੀ.ਆਫਿਸ ਨਿਊ ਅਨਾਜ਼ ਮੰਡੀ,ਸਿਟੀ ਸੈਂਟਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਅਤੇ ਅਗਰਵਾਲ ਸਭਾ, ਪਾਤੜਾਂ ਦੇ ਦੁਰਗਾਦਲ ਹਸਪਤਾਲ ,ਭਗਵਾਨ ਹੈਂਲਥ ਕੇਅਰ ਅਤੇ ਭਾਰਤ ਵਿਕਾਸ ਪ੍ਰੀਸ਼ਦ ਹਸਪਤਾਲ, ਘਨੌਰ ਦੇ ਸਰਕਾਰੀ ਸਕੂਲ, ਰਾਜਪੁਰਾ ਪਟੇਲ ਕਾਲਜ਼, ਨਾਮਦੇਵ ਭਵਨ ਆਰੀਆਂ ਸਮਾਜ ਭਵਨ ਬਹਾਵਲਪੁਰ ਭਵਨ,ਵਰਧਾਨੀ ਭਵਨ ਬ੍ਰਹਮਕੁਮਾਰੀ ਆਸ਼ਰਮ, ਗੁਰਦੂਆਰਾ ਪਚਰੰਗਾ ਚੋਕ ਸਮਾਣਾ ਦੇ ਅਗਰਵਾਲ ਧਰਮਸ਼ਾਲਾ,ਮਾਕਿੱਟ ਕਮੇਟੀ, ਅਨਾਥ ਗੋਸ਼ਾਲਾ, ਸਿਵਲ ਹਸਪਤਾਲ, ਸੀਨੀ.ਸਕੈਡਰੀ ਸਕੂਲ (ਲੜਕੇ) ਅਤੇ ਨਗਰ ਕੌਂਸਲ ਤੋ ਇਲਾਵਾ ਬਲਾਕ ਕੌਲੀ, ਦੁਧਨਸਾਧਾਂ, ਹਰਪਾਲਪੁਰ, ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ ਪ੍ਰਾਪਤ 2097 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਅੱਜ ਜਿਲ੍ਹੇ ਵਿਚ 2 ਕੋਵਿਡ ਵਿਡ ਪਾਜੇਟਿਵ ਕੇਸ ਰਿਪੋਰਟ ਹੋਏ।ਜਿਨ੍ਹਾਂ ਵਿਚੋ ਇੱਕ ਕੋਲੀ ਅਤੇ ਇੱਕ ਕਾਲੋਮਾਜਰਾ ਨਾਲ ਸਬੰਧਤ ਹੈ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48873 ਹੀ ਹੈ। ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47505 ਹੀ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 15 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਜਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਕੇਸਾਂ ਵਿਚ ਪਿਛਲੇ ਦੋ ਦਿਨਾਂ ਵਿਚ ਤੇਜੀ ਨਾਲ ਵਾਧਾ ਹੋਣ ਕਾਰਨ ਕੁਲ ਕੇਸਾਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ, ਇਸ ਵਿਚ ਨਵਂੇ ਕੇਸ ਪਟਿਆਲਾ ਸ਼ਹਿਰ, ਰਾਜਪੁਰਾ ਅਤੇ ਕਾਲੋਮਾਜਰਾ ਦੇ ਇਲਾਕਿਆਂ ਵਿਚ ਆਏ ਹਨ।ਸਿਹਤ ਵਿਭਾਗ ਵਲੋਂ ਹਰੇਕ ਪਾਜੇਟਿਵ ਕੇਸ ਦੀ ਪੜਤਾਲ ਅਤੇ ਉਸ ਦੇ ਆਸ-ਪਾਸ ਮੱਛਰਾਂ ਦੇ ਕੰਟਰੋਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਫਰਾਈਡੇਅ ਡਰਾਈਡੇਅ ਤਹਿਤ 26488 ਘਰਾਂ ਦੀ ਨਿਗਰਾਨੀ ਕਰਦੇ ਹੋਏ ਟੀਮਾਂ ਵਲੋਂ 485 ਥਾਂਵਾ ਤੇ ਲਾਰਵੇ ਦੀ ਪਹਿਚਾਣ ਕਰਦੇ ਹੋਏ ਨਸ਼ਟ ਕਰਵਾਇਆ ਗਿਆ ਅਤੇ ਕਾਰਪੋਰੇਸ਼ਨ ਦੀ ਟੀਮ ਵਲੋ 15 ਵਿਅਕਤੀਆਂ ਦੇ ਚਲਾਨ ਕੀਤੇ ਗਏ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2121 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,