Covid report of Patiala today and vaccination schedule of Patiala for 29 September

September 28, 2021 - PatialaPolitics

ਕੋਵਿਡ ਟੀਕਾਕਰਨ ਦਾ ਅੰਕੜਾ ਹੋਇਆਂ 13,00,000 (ਤੇਰਾਂ ਲੱਖ) ਤੋ ਪਾਰ।
ਕੋਵਿਡ ਟੀਕਾਕਰਨ ਕੈਂਪਾਂ ਵਿੱਚ 6609 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਬੁੱਧਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ
ਜਿਲ੍ਹੇ ਵਿੱਚ ਅੱਜ ਕੋਈ ਵੀ ਨਹੀ ਹੋਇਆਂ ਕੋਵਿਡ ਪਾਜੇਟਿਵ ਕੇਸ ਰਿਪੋਰਟ :ਸਿਵਲ ਸਰਜਨ
ਪਟਿਆਲਾ 28 ਸਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 6609 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 13,02,690 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਤੋ ਪਤਾ ਲੱਗਦਾ ਹੈ ਕਿ ਪਿਛਲੇ 8 ਦਿਨਾ ਦੋਰਾਨ 1 ਲੱਖ ਤੋ ਵੱਧ ਵਿਅਕਤੀਆਂ ਵਲੋਂ ਕੋਵਿਡ ਟੀਕਾਕਰਨ ਕਰਵਾਇਆਂ ਗਿਆ ਹੈ। ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੀਆਂ ਹਦਾਇਆਂ ਅਨੁਸਾਰ ਅੰਗਹੀਣ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਕਰਨ ਲਈ ਸਿਹਤ ਟੀਮਾ ਵਲੋਂ ਉਨ੍ਹਾਂ ਵਿਅਕਤੀਆਂ ਦੇ ਘਰ ਘਰ ਜਾ ਕੇ ਅੰਗਹੀਣ ਨਾਗਰਿਕਾ ਦਾ ਕੋਵਿਡ ਟੀਕਾਰਨ ਕੀਤਾ ਜਾ ਰਿਹਾ ਹੈ। ਕੱਲ ਮਿਤੀ 29 ਸਤੰਬਰ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਨਾਭਾ ਦੇ ਐਮ.ਪੀ.ਡਬਲਿਉ.ਟ੍ਰੇਨਿੰਗ ਸੈਂਟਰ, ਸਮਾਣਾ ਦੇ ਗੋਪਾਲ ਭਵਨ, ਰਾਜਪੁਰਾ ਦੇ ਪਟੇਲ ਕਾਲਜ, ਅਤੇ ਕਮਿਉਨਿਟੀ ਸਿਹਤ ਕੇਂਦਰ ਦੁਧਨਸਾਧਾ ਦੇ 15 ਦੇ ਕਰੀਬ ਪਿੰਡਾ ਵਿਚ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 1151 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋ ਅੱਜ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਪਾਜੇਟਿਵ ਕੇਸ ਨਹੀ ਰਿਪੋਰਟ ਹੋਇਆ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48,877 ਹੀ ਹੈ। ਮਿਸ਼ਨ ਫਹਿਤ ਤਹਿਤ ਇੱਕ ਹੋਰ ਮਰੀਜ਼ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47,512 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 12 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1856 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,52,353 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48877 ਕੋਵਿਡ ਪੋਜਟਿਵ, 9,02,209 ਨੈਗੇਟਿਵ ਅਤੇ ਲਗਭਗ 1267 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।