Covid vaccination Mega Camp schedule of Patiala for 23 October

ਕੋਵਿਡ ਟੀਕਾਕਰਣ ਕੈਂਪਾਂ ਵਿੱਚ 2 ਹਜਾਰ 403 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
ਕੱਲ ਦਿਨ ਸਨਿਚਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਨ ਲਈ ਲੱਗਣਗੇ ਵਿਸ਼ੇਸ਼ ਮੈਗਾ ਕੈਂਪ।
ਅੱਜ ਜਿਲ੍ਹੇ ਵਿੱਚ 02 ਕੇਸ ਹੋਏ ਰਿਪੋਰਟ : ਸਿਵਲ ਸਰਜਨ

ਪਟਿਆਲਾ 22 ਅਕਤੂਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 2403 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 17 ਹਾਜਰ 945 ਹੋ ਗਈ ਹੈ।ਜਿਸ ਵਿਚ ਕੋਈ ਦੀ ਸੈਕਿੰਡ ਡੋਜ ਲਗਵਾਉਣ ਵਾਲਿਆ ਦੀ ਗਿਣਤੀ 3 ਲੱਖ 85 ਹਜਾਰ 014 ਹੈ।
ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 23 ਅਕਤੂਬਰ ਦਿਨ ਸਨਿਚਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਮੈਗਾਡਰਾਈਵ ਮੁਹਿੰਮ ਤਹਿਤ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ ਡਬਲਿਉ ਰੇਲਵੇ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮੋਦੀਖਾਨਾ ਨੇੜੀ ਮੌਤੀ ਬਾਗ ਗੁਰੂਦੁਆਰਾ ਸਾਹਿਬ,ਅਨਾਜ਼ ਮੰਡੀ ਸ਼ਿਵ ਮੰਦਰ, ਹਨੂੰਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲ, ਧਰਮਸ਼ਾਲਾ ਢੇਹਾ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਸਿਕਲੀਗਰ ਬਸਤੀ, ਸੂਲਰ, ਬਿਸ਼ਨ ਨਗਰ, ਸਿਟੀ ਬਰਾਂਚ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਰਵੀਦਾਸ ਗੁਰੂਦੁਆਰਾ ਅਤੇ ਸਿਵਲ ਹਸਪਤਾਲ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਸੰਤ ਨਗਰ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਪਟੇਲ ਕਾਲਜ਼, ਘਨੌਰ ਦੇ ਸਰਕਾਰੀ ਸਕੂਲ, ਕਮਿਉਨਿਟੀ ਸਿਹਤ ਕੇਂਦਰ ਪਾਤੜਾਂ ਤੋਂ ਇਲਾਵਾ ਬਲਾਕ ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ ਅਤੇ ਕੌਲੀ ਦੇ ਲਗਭਗ 80 ਦੇ ਕਰੀਬ ਪਿੰਡਾਂ ਵਿਚ ਕੋਵਿਡ ਟੀਕਾਕਰਨ ਹੋਵੇਗਾ।fੲਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ ਪ੍ਰਾਪਤ 1755 ਕੋਵਿਡ ਰਿਪੋਰਟਾਂ ਵਿਚੋ 02 ਕੇਸ ਕੋਵਿਡ ਪੋਜਟਿਵ ਪਾਏ ਗਏ, ਜਿਨਾਂ ਵਿਚੋਂ 01 ਪਟਿਆਲਾ ਸ਼ਹਿਰ ਅਤੇ ਦੂਸਰਾ ਬਲਾਕ ਹਰਪਾਲਪੁਰ ਨਾਲ ਸਬੰਧਿਤ ਹੈ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48919 ਹੀ ਹੈ ।ਮਿਸ਼ਨ ਫਹਿਤ ਤਹਿਤ ਅੱਜ 4 ਮਰੀਜ ਦੇ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47543 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 18 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀਂ ਹੋਈ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1711 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,87,024 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,919 ਕੋਵਿਡ ਪੋਜਟਿਵ, 9,37,003 ਨੈਗੇਟਿਵ ਅਤੇ ਲਗਭਗ 1102 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।

Facebook Comments