Covid Vaccination Patiala Schedule 27 May

May 26, 2021 - PatialaPolitics

ਮਿਤੀ 27 ਮਈ ਦਿਨ ਵੀਰਵਾਰ ਨੂੰ ਕੇਂਦਰੀ ਪੁਲ ਦੀ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੇਵਲ ਪਟਿਆਲਾ ਸ਼ਹਿਰ ਦੇ ਮਾਡਲ ਟਾਉਨ ਏਰੀਏ ਵਿੱਚ ਸਥਿਤ ਸਰਕਾਰੀ ਗਰਲਜ ਮਾਡਲ ਸਕੂਲ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਏਗਾ ਜਦਕਿ ਕੋਵੈਕਸੀਨ ਦੀ ਦੂਜੀ ਡੋਜ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡਸਮਾਣਾ ਦੇ ਅਗਰਵਾਲ ਧਰਮਸ਼ਾਲਾਰਾਜਪੁਰਾ ਦੇ ਗੁਰੂਦੁਆਰਾ ਸ਼੍ਰੀ ਨਾਨਕ ਦਰਬਾਰ ਸਾਹਮਣੇ ਸ਼ਾਮ ਪੈਲੇਸ ਵਰਡ ਨੰਬਰ 16 ਕੁਲਦੀਪ ਨਗਰਬਲਾਕ ਕਾਲੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਈ ਜਾਵੇਗੀਉਹਨਾਂ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਦ ਵਿਅਕਤੀ ਵੱਲੋਂ ਖੁਦ ਵੀ ਆਪਣੇ ਮੋਬਾਇਲ ਜਾਂ ਲੈਪਟਾਪ ਤੇਂ ਸਰਟੀਫਿਕੇਟ ਡਾਉਨਲੋਡ ਕਰਕੇ ਉਸ ਦਾ ਪ੍ਰਿੰਟ ਲਿਆ ਜਾ ਸਕਦਾ ਹੈਉਹਨਾਂ ਕਿਹਾ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕ ਵੈਕਸੀਨ ਲਗਵਾਉਣ ਤੋਂ ਬਾਦ ਵੈਬਸਾਈਟ www. Cowin.gov.in ਤੇਂ ਆਪਣੇ ਰਜਿਸ਼ਟਰਡ ਮੋਬਾਇਲ ਨੰਬਰ ਰਾਹੀ ਆਪਣਾ ਸਰਟੀਫਿਕੇਟ ਜਨਰੇਟ ਕਰ ਸਕਦੇ ਹਨਜਦਕਿ 18 ਤੋਂ 44 ਸਾਲ ਵਰਗ ਦੇ ਨਾਗਰਿਕਾਂ ਦਾ ਸਰਟੀਫਿਕੇਟ COVA Punjab ਐਪ ਮੋਬਾਇਲ ਤੇਂ ਡਾਉਨਲੋਡ ਕਰਕੇ ਜਨਰੇਟ ਹੋਵੇਗਾਸਰਟੀਫਿਕੇਟ ਜਨਰੇਟ ਕਰਨ ਲਈ ਵੈਕਸੀਨ ਲਗਵਾਉਣ ਸਮੇਂ ਦਿਤਾ ਮੋਬਾਇਲ ਨੰਬਰ ਹੀ ਭਰਿਆ ਜਾਵੇ ਕਿਓ ਜੋ ਮੋਬਾਇਲ ਨੰਬਰ ਭਰਨ ਤੇਂ ਓ.ਟੀ.ਪੀ. ਜਨਰੇਟ ਹੋਵੇਗਾਜੋ ਕਿ ਸਰਟੀਫਿਕੇਟ ਡਾਉਨਲੋਡ ਕਰਨ ਲਈ ਜਰੂਰੀ ਹੈ