Patiala Politics

Patiala News Politics

Covid vaccination report of Patiala 11 September and Vaccination schedule of Patiala for 12 September

ਮੈਗਾਡਰਾਈਵ ਮੁਹਿੰਮ ਤਹਿਤ 12423 ਨਾਗਰਿਕਾਂ ਨੇਂ ਲਗਵਾਈ ਕੋਵਿਡ ਵੈਕਸੀਨ।

ਕੱਲ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਲੱਗਣਗੇ ਕੋਵਿਡ ਟੀਕਾਕਰਨ ਕੈਂਪ ।

ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।

ਪਹਿਲੀ ਡੋਜ ਦਾ ਸਮਾਂ ਪੁਰਾ ਹੋਣ ਤੇ ਵੈਕਸੀਨ ਦੀ ਦੁਜੀ ਡੋਜ ਜਰੂਰ ਲਗਵਾਓ।

04 ਕੋਵਿਡ ਪੋਜੀਟਿਵ ਕੇਸ ਹੋਏ ਰਿਪੋਰਟ : ਸਿਵਲ ਸਰਜਨ

ਪਟਿਆਲਾ,11 ਸਤੰਬਰ ( ) ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਮੈਗਾ ਡਰਾਈਵ ਕੋਵਿਡ ਟੀਕਾਕਰਨ ਕੈਂਪਾਂ ਵਿੱਚ 12423 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 10,79,325 ਹੋ ਗਈ ਹੈ।ਉਹਨਾਂ ਕਿਹਾ ਕੋਵਿਡ ਤੋ ਪੂਰਨ ਸੁਰੱਖਿਆ ਲਈ ਕੋਵਿਡ ਵੈਕਸੀਨ ਦੀਆਂ ਦੋਨੇ ਡੋਜ਼ਾਂ ਲਗਵਾਉਣੀਆਂ ਜਰੂਰੀ ਹਨ।ਜਿਨ੍ਹਾਂ ਨਾਗਰਿਕਾਂ ਦੇ ਪਹਿਲੀ ਡੋਜ਼ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 84 ਦਿਨਾਂ ਬਾਅਦ ਅਤੇ ਜਿਨ੍ਹਾਂ ਦੇ ਪਹਿਲੀ ਡੋਜ਼ ਕੋਵੈਕਸੀਨ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 28 ਦਿਨਾਂ ਬਾਅਦ ਦੂਜੀ ਡੋਜ ਲਗਵਾਉਣਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ੳੁੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਐਤਵਾਰ ਨੁੰ ਸਿਹਤ ਸੰਸ਼ਥਾਂਵਾ ਵਿੱਚ ਕੋਵਿਡ ਵੈਕਸੀਨ ਦੇ ਦੂਜੀ ਡੋਜ ਵੀ ਲਗਾਉਣ ਦੇ ਆਦੇਸ਼ ਹੋਏ ਹਨ। ਉਹਨਾਂ ਕਿਹਾ ਕਿ ਕੱਲ ਮਿਤੀ 12 ਸਤੰਬਰ ਦਿਨ ਐਤਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ (ਸੈਕਿੰਡ ਡੋਜ) , ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ( ਸੈਕਿੰਡ ਡੋਜ), ਡੀ.ਐਮ.ਡਬਲਯੂ ਰੇਲਵੇ ਹਸਪਤਾਲ ( ਸੈਕਿੰਡ ਡੋਜ), ਸਰਕਾਰੀ ਰਜਿੰਦਰਾ ਹਸਪਤਾਲ, ਰਵਿੰਦਰ ਕਲੀਨਿਕ ਰਣਜੀਤ ਵਿਹਾਰ ਮੈਣ ਰੋਡ, ਗੁਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕ, ਸ਼੍ਰੀ ਸ਼ਿਰਡੀ ਸਾਂਈ ਮੰਦਰ ਗੱਲੀ ਨੰਬਰ 9 ਪੁਰਾਣਾ ਬਿਸ਼ਨ ਨਗਰ, ਸ਼ਿਵ ਮੰਦਰ ਸਫਾਬਾਦੀ ਗੇਟ, ਡਕਾਲਾ ਫਰਟੀਲਾਈਜਰ ਸ਼ਾਪ ਨੰਬਰ 76-77 ਨਿਉ ਅਨਾਜ ਮੰਡੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਕੋਲੀ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਸ਼ੁਤਰਾਣਾ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ (ਸੈਕਿੰਡ ਡੋਜ), ਪ੍ਰਾਇਮਰੀ ਸਿਹਤ ਕੇਂਦਰ ਦੁਧਨਸਾਧਾ (ਸੈਕਿੰਡ ਡੋਜ), ਰਾਜਪੁਰਾ ਦੇ ਅਰਬਨ ਪ੍ਰ੍ਰਾਇਮਰੀ ਸਿਹਤ ਕੇਂਦਰ ( ਸੈਕਿੰਡ ਡੋਜ) ਅਤੇ ਰਾਧਾਸੁਆਮੀ ਸਤਸੰਗ ਘਰ ,ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ ( ਸੈਕਿੰਡ ਡੋਜ), ਕਮਿਉਨਿਟੀ ਸਿਹਤ ਕੇਂਦਰ ਘਨੋਰ ( ਸੈਕਿੰਡ ਡੋਜ), ਸਮਾਣਾ ਦੇ ਅਗਰਵਾਲ ਧਰਮਸ਼ਾਲਾ ਤੋਂ ਇਲਾਵਾ ਰਾਜਪੁਰਾ, ਸੂਲਰ, ਬਖਸ਼ੀਵਾਲਾ, ਡਕਾਲਾ,ਡਰੋਲੀ, ਲੰਗ, ਰੌਣੀ, ਰੀਟਖੇੜੀ, ਤਰੋੜਾ ਕਲਾਂ,ਭਾਦਸੌ, ਬੀਨਾਹੇੜੀ, ਮੰੰਡੋਰ, ਕੁਰਾਲਾ, ਕਾਦਰਾਬਾਦ, ਸ਼ੋਂਧੇਵਾਲ,ਅਜਰਾਵਰ, ਕਪੂਰੀ, ਘੱਗਰਸਰਾਏ, ਮਹਿਮੁਦਪੁਰ, ਬਿੰਜਲ ,ਦੇਵੀਗੜ, ਖੇੜਕੀ, ਮੱਘਰਸਾਹਿਬ, ਪੁਨੀਆ, ਸਨੋਰ, ਮੇਹਰਗੜ, ਢੀਡਸਾਂ, ਜਨਸੁਈ, ਘਨੋਰ ਆਦਿ ਦੇ ਰਾਧਾ ਸੁਆਮੀ ਸਤਸੰਗ ਘਰਾਂ ਤੋਂ ਇਲਾਵਾ ਭਾਦਸੋਂ, ਸ਼ਤਰਾਣਾ, ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 50 ਦੇ ਕਰੀਬ ਤੰਦਰੁਸਤ ਸਿਹਤ ਕੇਂਦਰਾ ਅਤੇ ਮਿੰਨੀ ਪ੍ਰਾਇਮਰੀ ਸਿਹਤ ਕੈਂਦਰਾ ਵਿੱਚ ਵੀ ਕੋਵਿਡ ਵੈਕਸੀਨ ਨਾਲ ਸੈਕਿੰਡ ਡੋਜ ਵੀ ਲਗਾਈ ਜਾਵੇਗੀ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਅਨੈਕਸੀ ਮਾਡਲ ਟਾਉਨ , ਸ਼ਿਵ ਮੰਦਰ ਸੁੰਦਰ ਨਗਰ, ਸੀ.ਐਚ.ਸੀ ਪਾਤੜਾਂ ਅਤੇ ਰਾਜਪੂਰਾ, ਸੂਲਰ, ਲੰਗ,ਬਾਰਨ,ਬਖਸ਼ੀਵਾਲਾ, ਭਾਦਸੌਂ , ਕੁਲਾਂਰਾ, ਦੇਵੀਗੜ,ਬਿੰਜਲ, ਸਨੋਰ,ਕਪੂਰੀ ਆਦਿ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਅੱਜ ਜਿਲੇ ਵਿੱਚ ਪ੍ਰਾਪਤ 2613 ਕੋਵਿਡ ਰਿਪੋਰਟਾਂ ਵਿਚੌਂ ਚਾਰ ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰੀ ਖੇਤਰ ਅਤੇ ਇੱਕ ਬਲਾਕ ਸ਼ੁਤਰਾਣਾ ਨਾਲ ਸਬੰਧਤ ਹੈ। ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48847 ਹੀ ਹੈ ,ਮਿਸ਼ਨ ਫਹਿਤ ਤਹਿਤ ਤਿੰਨ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47466 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 30 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2004 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,22,067 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,847 ਕੋਵਿਡ ਪੋਜਟਿਵ, 9,72,091 ਨੈਗੇਟਿਵ ਅਤੇ ਲਗਭਗ 1129 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਫੋਟੋ ਕੈਪਸ਼ਨ : ਸਿਹਤ ਕੇਂਦਰ ਬਹਾਦਰਗੜ ਵਿਖੇ ਕੋਵਿਡ ਟੀਕਾਕਰਨ ਕਰਦੇ ਸਿਹਤ ਸਟਾਫ ।

Facebook Comments