Covid vaccination schedule and Dengue report of Patiala 17 November

November 17, 2021 - PatialaPolitics

ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਮਹਿਤ 2836 ਨਾਗਰਿਕਾਂ ਨੇ ਲਗਵਾਏ ਟੀਕੇ।
ਕੱਲ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਕੋਵਿਡ ਵੈਕਸੀਨ ਨਾਲ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ।
ਅੱਜ ਵੀ ਜਿਲ੍ਹੇ ਵਿੱਚ 2 ਕੋਵਿਡ ਕੇਸ ਅਤੇ 6 ਡੇਂਗੂ ਦੇ ਕੇਸ ਹੋਏ ਰਿਪੋਰਟ : ਸਿਵਲ ਸਰਜਨ ਡਾ. ਪ੍ਰਿੰਸ ਸੋਢੀ
ਪਟਿਆਲਾ 17 ਨਵੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 2836 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 90 ਹਜਾਰ 902 ਹੋ ਗਈ ਹੈ। ਉਹਨਾਂ ਕਿਹਾ ਕਿ ਘਰ-ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾ ਵਲੋਂ 2001 ਘਰਾਂ ਦਾ ਦੋਰਾ ਕੀਤਾ ਜਿਸ ਦੋਰਾਨ 748 ਯੋਗ ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਵਿਡ ਦਾ ਕੋਈ ਵੀ ਟੀਕਾ ਨਹੀ ਲੱਗਿਆ ਹੋਇਆ ਸੀ, ਇਨ੍ਹਾਂ ਵਿਚੋ 437 ਨਾਗਰਿਕਾਂ ਦੇ ਮੌਕੇ ਤੇ ਹੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 1039 ਅਜਿਹੇ ਨਾਗਰਿਕ ਸਨ ਜਿਨ੍ਹਾਂ ਦੇ ਪਹਿਲੀ ਵੈਕਸੀਨ ਲੱਗੇ ਦਾ ਸਮਾਂ ਪੂਰਾ ਹੋ ਗਿਆ ਸੀ, ਵਿਚੋ 641 ਨਾਗਰਿਕਾਂ ਨੂੰ ਮੌਕੇ ਤੇ ਹੀ ਦੂਜੀ ਖੁਰਾਕ ਦਿੱਤੀ ਗਈ। ਇਸ ਤਰ੍ਹਾਂ ਘਰ ਘਰ ਦਸਤਕ ਮੁਹਿੰਮ ਤਹਿਤ 1078 ਯੋਗ ਵਿਅਕਤੀਆਂ ਦੇ ਟੀਕੇ ਲਗਾਏ ਗਏ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 18 ਨਵੰਬਰ ਦਿਨ ਵੀਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ,ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨੰਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ, ਡੀ.ਐਮ. ਡਬਲਿਉ ਰੇਲਵੇ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ ਅਤੇ ਮਲਕਾਨਾਪੱਤੀ, ਨਾਭਾ ਦੇ ਸ਼ਿਵਪੁਰੀ ਕਲੋਨੀ ਅਤੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਸਬ ਡਵੀਜਨ ਹਸਪਤਾਲ ਅਤੇ ਵਿਕਰਮ ਕਲੋਨੀ , ਪਾਤੜਾਂ ਦੇ ਕਮਿਉਨਿਟੀ ਹੈਲਥ ਸੈਂਟਰ, ਘਨੋਰ ਦੇ ਸਰਕਾਰੀ ਸਕੂਲ, ਬਲਾਕ ਭਾਦਸੋਂ, ਹਰਪਾਲਪੁਰ, ਸ਼ਤਰਾਣਾ, ਦੁੱਧਨਸਾਧਾ, ਕੋਲੀ, ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 1302 ਕੋਵਿਡ ਰਿਪੋਰਟਾਂ ਵਿਚੋਂ 2 ਕੋਵਿਡ ਪਾਜੇਟਿਵ ਕੇਸ ਪਾਏ ਗਏ ਹਨ ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48943 ਹੀ ਹੈ ਅਤੇ ਮਿਸ਼ਨ ਫਹਿਤ ਤਹਿਤ ਇੱਕ ਹੋਰ ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਕੋਵਿਡ ਮਰੀਜ਼ਾ ਦੀ ਗਿਣਤੀ 47575 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 10 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਜਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਡੇਂਗੂ ਦੇ 6 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋ 4 ਸ਼ਹਿਰੀ ਖੇਤਰ ਅਤੇ 2 ਪੇਂਡੂ ਖੇਤਰ ਨਾਲ ਸਬੰਧਤ ਹਨ।ਜਿਸ ਨਾਲ ਹੁਣ ਤੱਕ ਜਿਲ੍ਹੇ ਦੇ ਡੇਂਗੂ ਕੇਸਾ ਦੀ ਗਿਣਤੀ 885 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1366 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,28,033 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48943 ਕੋਵਿਡ ਪੋਜਟਿਵ,9,78,136 ਨੈਗੇਟਿਵ ਅਤੇ ਲਗਭਗ 954 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।