Covid vaccination schedule for Patiala 20 October

October 19, 2021 - PatialaPolitics

ਕੋਵਿਡ ਟੀਕਾਕਰਣ ਕੈਂਪਾਂ ਵਿੱਚ 4 ਹਜ਼ਾਰ 557 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ,
ਕੱਲ ਦਿਨ ਬੁੱਧਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਕੋਵਿਡ ਟੀਕਾਕਰਨ ,
ਅੱਜ ਜਿਲ੍ਹੇ ਵਿੱਚ 01 ਕੋਵਿਡ ਪੋਜੀਟਿਵ ਕੇਸ ਹੋਇਆ ਰਿਪੋਰਟ: ਸਿਵਲ ਸਰਜਨ
ਪਟਿਆਲਾ 19 ਅਕਤੂਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 4557 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 08 ਹਜ਼ਾਰ 318 ਹੋ ਗਈ ਹੈ। ਜਿਸ ਵਿਚ ਕੋਈ ਦੀ ਸੈਂਕਿੰਡ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 3 ਲੱਖ 80 ਹਜ਼ਾਰ 439 ਹੈ।
ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 20 ਅਕਤੂਬਰ ਦਿਨ ਬੁੱਧਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ ਡਬਲਿਉ ਰੇਲਵੇ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮੋਦੀਖਾਨਾਂ ਸਾਹਮਣੇ ਮੋਤੀਬਾਗ ਗੁਰਦੁਆਰਾ ਸਾਹਿਬ, ਸਮਾਣਾ ਦੇ ਗੋਪਾਲ ਭਵਨ, ਨਾਭਾ ਦੇ ਐਮ.ਪੀ.ਡਬਲਿਉ ਸਕੂਲ ਅਤੇ ਮਹਾਂਰਿਸ਼ੀ ਵਾਲਮੀਕ ਜੀ ਧਰਮਸ਼ਾਲਾ ਬੌੜਾਂ ਗੇਟ, ਰਾਜਪੁਰਾ ਦੇ ਪਟੇਲ ਕਾਲਜ, ਘਨੌਰ ਦੇ ਸਰਕਾਰੀ ਸਕੂਲ, ਕਮਿਉਨਿਟੀ ਸਿਹਤ ਕੇਂਦਰ ਪਾਤੜਾਂ ਤੋਂ ਇਲਾਵਾ ਬਲਾਕ ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾਂ ਅਤੇ ਕੌਲੀ ਦੇ ਲਗਭਗ 80 ਦੇ ਕਰੀਬ ਪਿੰਡਾਂ ਵਿਚ ਕੋਵਿਡ ਟੀਕਾਕਰਨ ਹੋਵੇਗਾ। ਇਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ ।
ਅੱਜ ਜਿਲੇ ਵਿੱਚ ਪ੍ਰਾਪਤ 1661 ਕੋਵਿਡ ਰਿਪੋਰਟਾਂ ਵਿੱਚੋਂ 01 ਕੇਸ ਕੋਵਿਡ ਪੋਜਟਿਵ ਪਾਇਆ ਗਿਆ, ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48915 ਹੋ ਗਈ ਹੈ। ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47538 ਹੀ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 19 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀਂ ਹੋਈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਅੱਜ 38 ਕੇਸ ਰਿਪੋਰਟ ਹੋਣ ਕਾਰਨ ਡੇਂਗੂ ਕੇਸਾ ਦਾ ਕੁੱਲ ਆਂਕੜਾ 246 ਹੋ ਗਿਆ ਹੈ। ਜਿਸ ਵਿਚੋ 192 ਕੇਸ ਸ਼ਹਿਰੀ ਖੇਤਰ ਦੇ ਅਤੇ 54 ਕੇਸ ਪੇਂਡੂ ਇਲਾਕਿਆਂ ਤੋ ਸਾਹਮਣੇ ਆਏ ਹਨ। ਇਨਾਂ ਵਿੱਚੋਂ ਹੁਣ ਤੱਕ ਸਭ ਤੋਂ ਵੱਧ 147 ਕੇਸ ਪਟਿਆਲਾ ਸ਼ਹਿਰੀ ਖੇਤਰ ਵਿੱਚੋਂ ਆਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1689 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,82,964 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,915 ਕੋਵਿਡ ਪੋਜਟਿਵ, 9,32,751 ਨੈਗੇਟਿਵ ਅਤੇ ਲਗਭਗ 1298 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।