Patiala Politics

Patiala News Politics

Covid vaccination schedule of Patiala for 26 October

ਕੋਵਿਡ ਟੀਕਾਕਰਣ ਕੈਂਪਾ ਵਿੱਚ 3030 ਨਾਗਰਿਕਾਂ ਨੇਂ ਕਰਵਾਇਆ ਕੋਵਿਡ ਟੀਕਾਕਰਨ
ਕੱਲ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਨ ਲਈ ਲੱਗਣਗੇ ਵਿਸ਼ੇਸ਼ ਮੈਗਾਕੈਂਪ ਕੈਂਪ ।
ਅੱਜ ਜਿਲ੍ਹੇ ਵਿੱਚ ਤਿੰਨ ਕੋਵਿਡ ਪੋਜੀਟਿਵ ਕੇਸ ਹੋਏ ਰਿਪੋਰਟ : ਸਿਵਲ ਸਰਜਨ

ਪਟਿਆਲਾ 25 ਅਕਤੂਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 3030 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 27 ਹਾਜਰ 867 ਹੋ ਗਈ ਹੈ।
ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਕੱਲ ਮਿਤੀ 26 ਅਕਤੂਬਰ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ ਡਬਲਿਉ ਰੇਲਵੇ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮੋਦੀ ਖਾਨਾ ਸਾਹਮਣੇ ਮੋਤੀ ਬਾਗ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਜੁਝਾਰ ਨਗਰ, ਬਿਸ਼ਨ ਨਗਰ, ਸਿਕਲੀਗਰ ਬਸਤੀ, ਸੂਲਰ, ਸਿਟੀ ਬ੍ਰਾਂਚ,ਮੋਦੀਖਾਨਾ ਸਾਹਮਦੇ ਮੋਦੀਬਾਗ ਗੁਰੂਦੁਆਰਾ ਸਾਹਿਬ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ ਅਤੇ ਰਵੀਦਾਸ ਗੁਰੂਦੁਆਰਾ,ਨਾਭਾ ਦੇ ਐਮ.ਪੀ.ਡਬਲਿਉ ਸਕੂਲ,ਸਰਕਾਰੀ ਰਿਪੁਦਮਨ ਕਾਲਜ਼, ਅਰਬਨ ਪ੍ਰਾਈਮਰੀ ਸਿਵਲ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ-2, ਘਨੌਰ ਦੇ ਸਰਕਾਰੀ ਸਕੂਲ, ਕਮਿਉਨਿਟੀ ਸਿਹਤ ਕੇਂਦਰ ਪਾਤੜਾਂ ਤੋਂ ਇਲਾਵਾ ਬਲਾਕ ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ ਅਤੇ ਕੌਲੀ ਦੇ ਤੰਦਰੁਸਤ ਸਿਹਤ ਕੇਂਦਰਾਂ ਸਮੇਤ 60 ਦੇ ਕਰੀਬ ਪਿੰਡਾਂ ਵਿਚ ਕੋਵਿਡ ਟੀਕਾਕਰਨ ਹੋਵੇਗਾ।ਇਸ ਤੋਂ ਇਲਾਵਾ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 804 ਕੋਵਿਡ ਰਿਪੋਰਟਾਂ ਹੋਏ ਹਨ ਜਿਨ੍ਹਾਂ ਵਿਚੋ 3 ਕੇਸ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜੋਕਿ ਤਿੰਨੇ ਹੀ ਪਟਿਆਲਾ ਜਿਲੇ੍ਹ ਨਾਲ ਸਬੰਧਤ ਹਨ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48924 ਹੀ ਹੈ। ਮਿਸ਼ਨ ਫਹਿਤ ਤਹਿਤ ਅੱਜ 3 ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47549 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 17 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਜਿਲ੍ਹੇ ਵਿੱਚ ਅੱਜ ਡੇਂਗੂ ਦੇ 33 ( ਸ਼ਹਿਰੀ ਖੇਤਰ ਵਿਚੋਂ 26 ਅਤੇ ਪੇਂਡੂ ਖੇਤਰ ਵਿਚੋਂ 07 ) ਕੇਸ ਹੋਰ ਰਿਪੋਰਟ ਹੋਣ ਕਾਰਣ ਕੇਸਾਂ ਦੀ ਗਿਣਤੀ 451 ਹੋ ਗਈ ਹੈ।ਉਹਨਾਂ ਕਿਹਾ ਕਿ ਕੱਲ ਪਈ ਬਾਰਸ਼ ਕਾਰਣ ਮੁੜ ਤੋਂ ਮੱਛਰ ਦੀ ਪੈਦਾਇਸ਼ ਦੇ ਸਰੋਤ ਬਣ ਸਕਦੇ ਹਨ।ਜਿਸ ਕਾਰਣ ਡੇਂਗੂ ਦਾ ਖਤਰਾ ਹੋਰ ਵੱਧ ਸਕਦਾ ਹੈ।ਇਸ ਲਈ ਹਰੇਕ ਪਟਿਆਲਾ ਵਾਸੀ ਆਪਣੇ ਆਸ ਪਾਸ ਪਾਣੀ ਦੀ ਖੜੋਤ ਨੂੰ ਹਟਾਵੇ ਅਤੇ ਸਾਵਧਾਨੀਆਂ ਵਰਤੇ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1863 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,90,872 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,924 ਕੋਵਿਡ ਪੋਜਟਿਵ, 9,40,634 ਨੈਗੇਟਿਵ ਅਤੇ ਲਗਭਗ 1314 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।

ਫੋਟੋ ਕੈਪਸ਼ਨ: ਪਿੰਡ ਪਹਿਰਕਲਾਂ ਵਿਖੇ ਕੋਵਿਡ ਟੀਕਾਕਰਨ ਕਰਦੇ ਹੋਏ ਸਿਹਤ ਕਰਮਚਾਰੀ।

Facebook Comments