Covid Vaccination:Free OLA cab for Patiala Senior Citizens

May 1, 2021 - PatialaPolitics

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਜਨਮਦਿਨ ਨੂੰ ਸਮਰਪਿਤ, ਪਟਿਆਲਾ ਪੁਲਿਸ ਸੀਨੀਅਰ ਸਿਟੀਜ਼ਨ (60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ) ਦੇ ਟੀਕਾਕਰਨ ਦੇ ਉਦੇਸ਼ ਨਾਲ ਮੁਫ਼ਤ ਕੈਬ ਸੇਵਾ ਸ਼ੁਰੂ ਕਰਨ ਜਾ ਰਹੀ ਹੈ।

ਐਸ.ਐਸ.ਪੀ ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਸੇਵਾ ਵਿੱਚ ਪਟਿਆਲਾ ਪੁਲਿਸ OLA ਕੈਬ ਕੰਪਨੀ ਦੇ ਸਹਿਯੋਗ ਨਾਲ ਉਹਨਾਂ ਦੀ ਰਿਹਾਇਸ਼ ਤੋਂ ਪੁਲਿਸ ਹਸਪਤਾਲ, ਪੁਲਿਸ ਲਾਇਨਜ਼ ਪਟਿਆਲਾ ਤੱਕ ਮੁਫਤ Pick & Drop ਸੇਵਾ ਪ੍ਰਦਾਨ ਕਰੇਗੀ ਅਤੇ ਵਾਪਸ ਉਨ੍ਹਾਂ ਨੂੰ ਰਿਹਾਇਸ਼ ਤੱਕ ਛੱਡਣ ਜਾਵੇਗੀ। ਸ਼ੁਰੂ ਵਿਚ ਸੀਨੀਅਰ ਸਿਟੀਜਨ, ਜੋ ਕਿ ਪਟਿਆਲਾ ਸ਼ਹਿਰ ਖੇਤਰ ਵਿਚ ਰਹਿੰਦੇ ਹਨ ਨੂੰ ਕਵਰ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਸੇਵਾ ਨੂੰ ਜ਼ਿਲ੍ਹਾ ਪਟਿਆਲਾ ਦੀਆਂ ਹੋਰ ਸਬ-ਡਵੀਜਨਾਂ ਵਿਚ ਵੀ ਵਧਾਇਆ ਜਾਵੇਗਾ।

ਇਕ ਬੁਕਿੰਗ ਦੌਰਾਨ ਸੀਨੀਅਰ ਸਿਟੀਜ਼ਨ ਜੋੜਾ ਖੁਦ ਇਕੱਠੇ ਸਵਾਰੀ ਕਰ ਸਕਦਾ ਹੈ ਅਤੇ ਜੇਕਰ ਸੀਨੀਅਰ ਸਿਟੀਜ਼ਨ ਇਕੱਲਾ ਹੈ, ਤਾਂ ਉਸਦਾ ਇਕ ਸੇਵਾਦਾਰ / ਦੇਖਭਾਲ ਕਰਨ ਵਾਲਾ ਵੀ ਕੈਬ ਵਿਚ ਨਾਲ ਸਫ਼ਰ ਕਰ ਸੱਕਦਾ ਹੈ, ਇਹ ਸੇਵਾ ਸੋਮਵਾਰ ਤੋਂ ਸ਼ਨੀਵਾਰ, ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤਕ ਮੁਹੱਈਆ ਕਰਵਾਈ ਜਾਏਗੀ.
ਸੀਨੀਅਰ ਸਿਟੀਜ਼ਨ ਇਨ੍ਹਾਂ ਮੋਬਾਈਲ ਨੰਬਰਾਂ- 9592912500, 9876432100 ‘ਤੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਪਟਿਆਲਾ ਪੁਲਿਸ ਕੰਟਰੋਲ ਰੂਮ ਵਿਖੇ ਕਾਲ ਕਰ ਸਕਦੇ ਹਨ।

ਸੀਨੀਅਰ ਸਿਟੀਜ਼ਨ ਵਿਚ ਕੋਈ ਵੀ ਆਮ ਨਾਗਰਿਕ/ ਸੇਵਾਮੁਕਤ ਪੁਲਿਸ ਅਧਿਕਾਰੀ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ, ਅਪਾਹਜ ਅਤੇ ਹੋਰਾਂ ਤੇ ਨਿਰਭਰ ਲੋਕ ਸ਼ਾਮਲ ਹੁੰਦੇ ਹਨ, ਜੋ ਟੀਕਾਕਰਨ ਕਰਵਾਉਣ ਵਿਚ ਅਸਮਰੱਥ ਹਨ। ਟੀਕਾਕਰਨ ਦੀ ਮਿਤੀ ਤੋਂ ਦੋ ਮਹੀਨਿਆਂ ਦੀ ਮਿਆਦ ਦੇ ਅੰਦਰ ਕੋਈ ਵੀ ਸੀਨੀਅਰ ਸਿਟੀਜ਼ਨ ਕੋਵਿਡ ਨਾਲ ਸੰਕਰਮਿਤ ਨਹੀਂ ਹੋਣਾ ਚਾਹੀਦਾ।

ਪਟਿਆਲਾ ਪੁਲਿਸ ਕੰਟਰੋਲ ਰੂਮ ਟੀਕਾਕਰਣ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰੇਗਾ, ਸੀਨੀਅਰ ਸਿਟੀਜ਼ਨ ਨੂੰ ਟੀਕਾਕਰਨ ਲਈ ਸਿਹਤ ਵਿਭਾਗ ਨਾਲ ਰਜਿਸਟਰ ਕਰੇਗਾ ਅਤੇ ਨਿਵਾਸ ਸਥਾਨ ਤੋਂ ਟੀਕਾਕਰਨ ਕੇਂਦਰ ਤੱਕ ਪਹੁੰਚਾਉਣ ਅਤੇ ਆਉਣ-ਜਾਣ ਲਈ OLA ਕੈਬ ਨਾਲ ਤਾਲਮੇਲ ਕਰੇਗਾ।

ਇਸ ਸੇਵਾ ਦਾ ਲਾਭ ਲੈਣ ਲਈ ਮਾਸਕ ਪਹਿਨਣਾ, ਆਪਣਾ ਆਧਾਰ ਕਾਰਡ ਨਾਲ ਰੱਖਣਾ ਅਤੇ ਸੈਨਿਟਾਇਜ਼ਰ ਰੱਖਣਾ ਲਾਜ਼ਮੀ ਹੋਵੇਗਾ। OLA ਕੈਬ ਡਰਾਈਵਰ ਸਹੀ ਢੰਗ ਨਾਲ ਸੈਨਿਟਾਇਜ਼ ਕੀਤਾ ਹੋਇਆ ਵਾਹਨ ਮੁਹੱਈਆ ਕਰਵਾਏਗਾ ਅਤੇ COVID ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੇਗਾ।

OLA ਕੈਬ ਇਹ ਸੁਨਿਸ਼ਚਿਤ ਕਰੇਗਾ ਕਿ ਸਫ਼ਰ ਦੇ ਦੌਰਾਨ COVID ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਵੇ।