Covid:62 cases reported in Patiala

February 25, 2021 - PatialaPolitics

62 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ526 ਸਿਹਤ ਅਤੇ ਫਰੰਟ ਲਾਈਨ ਵਰਕਰਾਂ ਨੇਂ ਲਗਵਾਇਆ ਕੋਵੀਸ਼ੀਲਡ ਵੈਕਸੀਨ ਦਾ ਟੀਕਾ: ਸਿਵਲ ਸਰਜਨਪਟਿਆਲਾ, 25 ਫਰਵਰੀ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ ਜਿਲੇ ਦੇ ਦਸ ਸਰਕਾਰੀ ਹਸਪਤਾਲਾ ਵਿੱਚ 526 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ ।ਜਿਸ ਵਿੱਚ 86 ਸਿਹਤ ਸਟਾਫ ਅਤੇ 261 ਫਰੰਟ ਲਾਈਨ ਵਰਕਰਾਂ ਤੋਂ ਇਲਾਵਾ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਾ ਟੀਕਾ ਲਗਵਾਉਣ ਵਾਲੇ 179 ਸਿਹਤ ਸਟਾਫ ਵੀ ਸ਼ਾਮਲ ਹਨ। ਇਸ ਤਰਾਂ ਹੁਣ ਤੱਕ ਜਿਲੇ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 10,527 ਹੋ ਗਈ ਹੈ।ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 62 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1537 ਕਰੀਬ ਰਿਪੋਰਟਾਂ ਵਿਚੋਂ 62 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,958 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 24 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,120 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 510 ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 62 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 31, ਰਾਜਪੁਰਾ ਤੋਂ 10, ਨਾਭਾ ਤੋਂ 02,ਬਲਾਕ ਭਾਦਸੋ ਤੋਂ 02, ਬਲਾਕ ਕੌਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 03, ਬਲਾਕ ਹਰਪਾਲਪੁਰ ਤੋਂ 09 ਅਤੇ ਬਲਾਕ ਦੁਧਨਸਾਧਾਂ ਤੋਂ 03 ਕੇਸ ਰਿਪੋਰਟ ਹੋਏ ਹਨ। ਹਨ।ਇਹਨਾਂ ਕੇਸਾਂ ਵਿੱਚੋਂ 22 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 40 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਰਾਘੋ ਮਾਜਰਾ, ਖਾਲਸਾ ਨਗਰ, ਅਰਬਨ ਅਸਟੇਟ ਫੇਜ 2 ਅਤੇ 3, ਡੀ.ਐਮ.ਡਬਲਿਉ, ਪੰਜਾਬੀ ਬਾਗ, ਮਹਾਰਾਜਾ ਯਾਦਵਿੰਦਰਾ ਐਨਕਲੇਵ,ਅਨੰਦ ਨਗਰ ਏ,ਤੇਗ ਕਲੋਨੀ,ਛੋਟੀ ਬਾਰਾਦਰੀ,ਰਾਗੌ ਮਾਜਰਾ,ਫੋਕਲ ਪੁਆਇਮਠ,ਦੀਪ ਨਗਰ,ਅਜੀਤ ਨਗਰ,ਹੀਰਾ ਬਾਗ,ਅਦਾਲਤ ਬਜਾਰ, ਰਣਜੀਤ ਨਗਰ, ਬਾਜਵਾ ਕਲੋਨੀ, ਰਾਜਪੁਰਾ ਤੋਂ ਬਠੇਜਾ ਕਲੋਨੀ, ਗੁਰੂ ਹਰਕ੍ਰਿਸ਼ਨ ਕਲੋਨੀ, ਅਜੀਤ ਕਲੋਨੀ, ਲੱਕੜ ਮੰਡੀ, ਹਰੀ ਨਗਰ, ਪੁਰਾਨਾ ਰਾਜਪੁਰਾ, ਰਾਜਪੁਰਾ ਟਾਉਨ, ਨਾਭਾ ਤੋਂ ਹੀਰਾ ਮੱਹਲ, ਸਿੱਲਵਰ ਸਿਟੀ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਬੀਤੇ ਦਿਨੀ ਨੋਗਾਵਾਂ ਦੇ ਸਕੂਲ ਵਿੱਚ ਪੋਜਟਿਵ ਆਏ ਤਿੰਨ ਅਧਿਆਪਕਾਵਾਂ ਦੀ ਕੰਟੈਨਟ ਟਰੇਸਿੰਗ ਦੋਰਾਣ ਤਿੰਨ ਹੋਰ ਅਧਿਆਪਕ ਅਤੇ ਤਿੰਨ ਬੱਚੇ ਪੋਜਟਿਵ ਪਾਏ ਗਏ ਹਨ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2060 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,54576 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,958 ਕੋਵਿਡ ਪੋਜਟਿਵ, 3,34,725 ਨੈਗੇਟਿਵ ਅਤੇ ਲੱਗਭਗ 2493 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।