Covid:Near 600 case 13 deaths in Patiala 8 May

May 8, 2021 - PatialaPolitics

8698 ਨੇਂ ਲਗਵਾਈ ਕੋਵਿਡ ਵੈਕਸੀਨ

592 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਐਤਵਾਰ ਨੁੰ ਵੀ ਲਗਣਗੇ ਕੋਵਿਡ ਟੀਕਾਕਰਨ ਕੈਂਪ

ਪ੍ਰਾਈਵੇਟ ਪ੍ਰੈਕਟੀਸ਼ਨਰ ਬੁਖਾਰ ਦੇ ਕੇਸਾਂ ਦੀ ਜਾਣ ਯਕੀਨੀ ਬਣਾਉਣ : ਸਿਵਲ ਸਰਜਨ

ਪਟਿਆਲਾ, 8 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 8698 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,43,825 ਹੋ ਗਿਆ ਹੈ।ਉਹਨਾਂ ਕਿਹਾ ਕਿ ਕੱਲ ਮਿਤੀ 9 ਮਈ ਦਿਨ ਐਤਵਾਰ ਨੁੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਕੋਵਿਡ ਟੀਕਾਕਰਣ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੇਗੀ।ਜਿਲਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਮਿਤੀ 9 ਮਈ ਦਿਨ ਐਤਵਾਰ ਨੁੰ ਵੀ ਜਿਲੇ੍ਹ ਦੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 30 ਸਰਕਾਰੀ ਡਿਸਪੈਂਸਰੀ ਮਥੁਰਾ ਕਲੋਨੀ, ਵਾਰਡ ਨੰਬਰ 37 ਸਾਹਮਣੇ ਮੌਤੀ ਬਾਗ ਗੁਰੂਦੁਆਰਾ ਟੈਗੋਰ ਸਕੂਲ, ਵਾਰਡ ਨੰਬਰ 31 ਮਾਤਾ ਦਾ ਮੰਦਰ ਮਾਰਕਲ ਕਲੋਨੀ, ਵਾਰਡ ਨੰਬਰ 57 ਕੇਸ਼ਵ ਰਾਜ ਧਰਮਸ਼ਾਲਾ ਨਿਉ ਬਸਤੀ ਬੰਡੁਗਰ, ਤੋਪ ਖਾਨਾ ਮੋੜ , ਸਾਂਈ ਮੰਦਰ ਗੱਲੀ ਨੰਬਰ 9 ਪੁਰਾਨਾ ਬਿਸ਼ਨ ਨਗਰ,ਕਸ਼ਮੀਰੀਆਂ ਗੁੁਰੂਦੁਆਰਾ ਮੇਨ ਬਜਾਰ ਤ੍ਰਿਪੜੀ, ਰਾਜਪੁਰਾ ਦੇ ਥਰਮਲ ਪਲ਼ਾਟ, ਬਲਾਕ ਕੌਲੀ ਦੇੇ ਵਿਸ਼ਾਲ ਕੋਰਟੇਜ ਭਾਂਨਰੀ ਅਾਿਦ ਵਿੱਚ ਵੀ ਆਉਟਰੀਚ ਕੈਂਪ ਲਗਾਏ ਜਾਣਗੇ।

 

ਅੱਜ ਜਿਲੇ ਵਿੱਚ 592 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4644 ਦੇ ਕਰੀਬ ਰਿਪੋਰਟਾਂ ਵਿਚੋਂ 592 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 37879 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 478 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 32447 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4549 ਹੈ। ਜਿਲੇ੍ਹ ਵਿੱਚ 13 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 883 ਹੋ ਗਈ ਹੈ।

ਉਹਨਾਂ ਰਜਿਸ਼ਟਰਡ ਅਤੇ ਅਨਰਜਿਸ਼ਟਰਡ ਪ੍ਰਾਈਵੇਟ ਪੈ੍ਰਕਟੀਸ਼ਨਰਾ ਨੁੰ ਹਦਾਇਤ ਕੀਤੀ ਕਿ ਉਹ ਬੁਖਾਰ ਦੇ ਕੇਸਾਂ ਨੁੰ ਆਪਣੇ ਪਧੱਰ ਤੇਂ ਇਲਾਜ ਨਾ ਕਰਨ ਬਲਕਿ ਉਹਨਾਂ ਦੀ ਜਾਂਚ ਲਈ ਨੇੜਲੇ ਸਿਹਤ ਕੇਂਦਰ ਵਿਚ ਭੇਜਣ। ਦੇਖਣ ਵਿੱਚ ਆ ਰਿਹਾ ਹੇ ਕਿ ਕੁਝ ਪ੍ਰਾਈਵੇਟ ਪ੍ਰੈਕਟੀਸ਼ਨਰਾ ਵੱਲੋ ਬੁਖਾਰ ਦੇ ਕੇਸਾਂ ਨੂੰ ਆਪਣੇ ਪੱਧਰ ਤੇਂ ਬਿਨਾ ਜਾਂਚ ਕੀਤੇ ਦਵਾਈਆਂ ਦਿੱਤੀਆ ਜਾ ਰਹੀਆਂ ਹਨ।ਸਹੀ ਇਲਾਜ ਨਾ ਹੋਣ ਕਾਰਣ ਬਹੁਤੇ ਕੇਸ ਖਰਾਬ ਹੋਣ ਕਾਰਣ ਹਸਪਤਾਲਾ ਵਿੱਚ ਲੇਟ ਰਿਪੋਰਟ ਕਰਦੇ ਹਨ।ਹਸਪਤਾਲਾ ਵਿੱਚ ਪੰਹੁਚਣ ਸਮੇਂ ਅਜਿਹੇ ਮਰੀਜਾਂ ਦਾ ਆਕਸੀਜਨ ਲ਼ੈਵਲ ਕਾਫੀ ਘੱਟ ਜਾਂਦਾ ਹੈ ਅਤੇ ਹਸਪਤਾਲਾ ਵਿੱਚ ਅਜਿਹੇ ਮਰੀਜਾਂ ਦਾ ਇਲਾਜ ਕਰਨ ਵਿੱਚ ਵੀ ਮੁਸ਼ਕਿਲ ਹੁੰਦੀ ਹੈ।ਇਸ ਲਈ ਉਹਨਾਂ ਪ੍ਰਾਈਵੇਟ ਪ੍ਰੈੈਕਟੀਸ਼ਨਰਾ ਨੁੰ ਹਦਾਇਤ ਕੀਤੀ ਕਿ ਉਹ ਬੁਖਾਰ ਦੇ ਕੇਸਾਂ ਦੀ ਸਰਕਾਰੀ ਸਿਹਤ ਸੰਸ਼ਥਾਵਾਂ ਵਿੱਚ ਜਾਂਚ ਕਰਵਾਉਣੀ ਯਕੀਨੀ ਬਣਾਉਣ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਅਨੰਦ ਨਗਰ ਬੀ ਗੱਲੀ ਨੰਬਰ 30, ਘੁਮੰਣ ਨਗਰ ਗੱਲੀ ਨੰਬਰ 6 ਅਤੇ ਰਾਜਪੁਰਾ ਦੇ ਗਣੇਸ਼ ਨਗਰ ਦੇ ਇੱਕ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਪ੍ਰਭਾਵਤ ਏਰੀਏ ਵਿਚ ਮਾਈਕਰੋਕੰਟੈਨਮੈਂਟ ਲਗਾ ਦਿਤੀਆਂ ਗਈਆਂ ਹਨ । ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਪਟਿਆਲਾ ਸ਼ਹਿਰ ਦੇ ਪੁਰਾਨਾ ਮੇਹਰ ਸਿੰਘ ਕਲੋਨੀ, ਅਮਨ ਵਿਹਾਰ, ਨਿਉ ਫਰੈਂਡਜ ਐਨਕਲੇਵ, ਮਾਲਵਾ ਐਨਕਲੇਵ ਅਤੇ ਰਾਜਪੁਰਾ ਦੇ ਡਾਲੀਮਾ ਵਿਹਾਰ ਏਰੀਏ ਵਿਚ ਲਗਾਈਆਂ ਗਈਆਂ ਮਾਈਕਰੋ ਕੰਟੈਂਨਮੈਂਟਾ ਹਟਾ ਦਿਤੀਆਂ ਗਈਆਂ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4430 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,73,064 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 37879 ਕੋਵਿਡ ਪੋਜਟਿਵ, 5,32,069 ਨੈਗੇਟਿਵ ਅਤੇ ਲਗਭਗ 3016 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।