Covid:New orders by Patiala DC 4 May

May 4, 2021 - PatialaPolitics

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦੇ ਹੁਕਮ ਜਾਰੀ
ਪਟਿਆਲਾ, 4 ਮਈ :
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਅੱਜ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਸ਼ਾਮ 5 ਵਜੇ ਤੱਕ (ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਰੀ ਕਰਫਿਊ ਨੂੰ ਛੱਡ ਕੇ) ਛੋਟ ਦਿੱਤੀ ਹੈ।
ਜਾਰੀ ਹੁਕਮਾਂ ਵਿੱਚ ਉਨ੍ਹਾਂ ਖਾਦ, ਬੀਜ, ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਖੇਤੀਬਾੜੀ ਮਸ਼ੀਨਰੀ, ਖੇਤੀਬਾੜੀ/ਬਾਗਬਾਨੀ ਦੇ ਉਪਕਰਣ ਆਦਿ ਤੋਂ ਇਲਾਵਾ ਕਰਿਆਨਾ ਤੇ ਜਨਤਕ ਵੰਡ ਦੀਆਂ ਦੁਕਾਨਾਂ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ (ਪਰ ਅਹਾਤੇ ਨਹੀਂ ਖੁੱਲਣਗੇ), ਉਦਯੋਗਿਕ ਸਮੱਗਰੀ, ਹਾਰਡਵੇਅਰ ਆਈਟਮ, ਉਪਕਰਣ, ਮੋਟਰ, ਪਾਈਪ ਆਦਿ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਨ੍ਹਾਂ ਕੰਮਾਂ ਦੇ ਲਈ ਮਨਜੂਰੀ ਦਿੱਤੀ ਗਈ ਹੈ ਉਸੇ ਕੰਮ ਦੇ ਉਦੇਸ਼ ਦੇ ਲਈ ਪੈਦਲ ਅਤੇ ਸਾਈਕਲ ‘ਤੇ ਵਿਅਕਤੀਆਂ ਦੀ ਆਵਾਜਾਈ ਨੂੰ ਛੋਟ ਹੈ ਜਦਕਿ ਵਾਹਨ ਚਾਲਕਾਂ ਦੇ ਮਾਮਲਿਆਂ ਵਿੱਚ ਵੈਲਿਡ ਪਹਿਚਾਣ ਪੱਤਰ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪਹਿਚਾਣ ਪੱਤਰ ਨਾ ਹੋਣ ‘ਤੇ ਵਾਹਨ ‘ਤੇ ਈ-ਪਾਸ ਜ਼ਰੂਰੀ ਤੌਰ ‘ਤੇ ਡਿਸਪਲੇਅ ਹੋਣਾ ਚਾਹੀਦਾ ਹੈ ਜੋ ਕਿ ਵੈਸਬਾਈਟ (https://pass.pais.net.in) ‘ਤੇ ਅਗੇਤੇ ਤੌਰ ਬਣਾਇਆ ਜਾਵੇ।
ਉਨ੍ਹਾਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ-2005 ਦੀ ਧਾਰਾ 51 ਤੋਂ 60 ਦੇ ਤਹਿਤ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।