Declare National Holiday on Martyrs’ Day of Shaheed Bhagat Singh: Chandumajra

March 22, 2018 - PatialaPolitics

ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿ॥ਰਵ ਕਰਕੇ ਉਹਨਾਂ ਵੱਲੋਂ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੀ ਜਾਵੇ-ਪ੍ਰੋ.ਚੰਦੂਮਾਜਰਾ

ਨਵੀਂ ਦਿੱਲੀ, 22 ਮਾਰਚ: ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ
ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿ॥ਰਵ ਕਰਕੇ ਉਹਨਾਂ ਦੁਆਰਾ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੇ ਜਾਣ ਦੀ ਮੰਗ ਕੀਤੀ ਹੈ।
ਪ੍ਰੋ. ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਇਹ ਮਸਲਾ ॥ੋਰਦਾਰ ਉਠਾਉਣ ਦਾ ਯਤਨ ਕਰਦਿਆ ਕਿਹਾ ਕਿ ਸ਼ਹੀਦ-ਏ-ਆ॥ਮ ਸ੍ਰ. ਭਗਤ ਸਿੰਘ ਤੇ ਬੀ.ਕੇ.ਦੱਤ ਵੱਲੋਂ ਜਿਨ੍ਹਾਂ ਕੁਰਸੀਆਂ ‘ਤੇ ਬੈਠ ਕੇ ਪਾਰਲੀਮੈਂਟ ਅੰਦਰ ਬੰਬ ਸੁੱਟਿਆ ਸੀ, ਉਸ ਜਗ੍ਹਾ ‘ਤੇ ਕੁਰਸੀਆਂ ਈਅਰ-ਮਾਰਕ ਕਰਕੇ ਪਲੇਟ ਲਗਾਈ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਸੰਨੁਹਾ ਲੈ ਸਕੇ ਕਿ ਕਿੰਨਾ ॥ੋਖ਼ਮ ਉਠਾ ਕੇ, ਜਾਨ ਤੱਲੀ ਤੇ ਰੱਖ ਕੇ ਸਾਡੇ ਆ॥ਾਦੀ ਕੁਲਾਟੀਆਂ ਨੇ ਆ॥ਾਦੀ ਹਾਸਲ ਕਰਨ ਲਈ ਕੁਰਬਾਨੀਆਂ ਦਿੱਤੀਆਂ।
ਪ੍ਰੋ.ਚੰਦੂਮਾਜਰਾ ਨੇ ਮੈਡਮ ਸਪੀਕਰ ਤੋਂ ਹਾਊਸ ਵਿੱਚ ਇਹ ਵੀ ਮੰਗ ਕੀਤੀ ਕਿ 23 ਮਾਰਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਪਾਰਲੀਮੈਂਟ ਨੂੰ ਛੁੱੱਟੀ ਹੋਵੇ ਤੇ ਹਰ ਮੈਂਬਰ ਪਾਰਲੀਮੈਂਟ ਨੂੰ ਸ਼ਹੀਦ ਦੇ ਯੱਦੀ ਪਿੰਡ ਖਟਕੜ ਕਲ੍ਹਾਂ ਵਿਖੇ ਸ਼ਰਧਾਂਜਲੀ ਦੇਣ ਦੀ ਸਲਾਹ ਦੇ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉ_ਥੇ ਰੱਖੀ ਸ਼ਹੀਦੀ ਕਾਨਫ੍ਰਰੰਸ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾਵੇ। ਉਹਨਾ ਕਿਹਾ ਕਿ ਸ਼ਹੀਦੀ ਦਿਨ ਤੇ ਸ਼ਹੀਦ ਦੇ ਪਿੰਡ ਜਾ ਕੇ ਸ਼ਰਧਾਂਜਲੀ ਦੇਣ ਨਾਲ ਪਾਰਲੀਮੈਂਟ ਅੰਦਰ ਵਿਘਣ ਪਾਉਣ ਵਾਲਿਆਂ ਨੂੰ ॥ਰੂਰ ਸ਼ਰਮਸ਼ਾਰ ਹੋਣਾ ਪਵੇਗਾ।
ਪਾਰਲੀਮੈਂਟ ਅੰਦਰ ਮਾਹੌਲ ਠੀਕ ਨਾ ਹੋਣ ਕਾਰਣ ਆਪਣੀ ਗਲ-ਬਾਤ ਲਈ ਪ੍ਰੋ.ਚੰਦੂਮਾਜਰਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਸਾਂਸਦ ਤਰਲੋਚਨ ਸਿੰਘ ਨੂੰ ਲੈ ਕੇ ਮਾਨਯੋਗ ਸਪੀਕਰ ਨੂੰ ਮਿਲੇ ਤੇ 15 ਮਿੰਟ ਹੋਈ ਗਲ-ਬਾਤ ਸਮੇਂ ਮੈਡਮ ਸਪੀਕਰ ਨੇ ਇਨ੍ਹਾਂ ਨੇਤਾਵਾਂ ਤੇ ਸਾਂਸਦਾਂ ਵੱਲੋਂ ਰੱਖੀ ਇਸ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਵਿਸ਼ਵਾਸ਼ ਦਿੱਤਾ।
ਪ੍ਰੋ.ਚੰਦੂਮਾਜਰਾ ਨੇ ਦ_ਸਿਆ ਕਿ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਅ॥ਾਇਬਘਰ ਦਾ ਖਟਕੜ ਕਲਾਂ ਵਿਖੇ ਉਦਘਾਟਨ ਕਰਨਗੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉ_ਥੇ ਰੱਖੀ ਸ਼ਹੀਦੀ ਕਾਨਫੰਰਸ ਨੂੰ ਸੰਬੋਧਨ ਵੀ ਕਰਨਗੇ। ਇਸ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਵਿਜੇ ਸਾਂਪਲਾ ਵੀ ਮੁਖਾਤਿਬ ਹੋਣਗੇ।