Patiala Politics

Patiala News Politics

Developing Nabha:94 villages get 6 crore

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਪਿਛਲੇ 10 ਸਾਲਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਲੀਹੋਂ ਲੱਥ ਚੁੱਕੀ ਅਰਥ ਵਿਵਸਥਾ ਨੂੰ ਠੀਕ ਕਰਨ ਦਾ ਬੀੜਾ ਉਠਾਇਆ ਹੈ ਤੇ ਇਸ ‘ਚ ਸੁਧਾਰ ਆਉਣਾ ਸ਼ੁਰੂ ਵੀ ਹੋ ਗਿਆ ਹੈ। ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਨਾਭਾ ਹਲਕੇ ਦੇ 94 ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ 6 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਤਕਸੀਮ ਕਰਨ ਲਈ ਕਰਵਾਏ ਇਕ ਵਿਸ਼ਾਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਦਾ ਕੁਝ ਸਮਾਂ ਹੋਰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰੇਗੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਪੋਲ ਖੋਲ੍ਹ ਰੈਲੀਆਂ ਕਰਨ ਵਾਲਿਆਂ ਦੀ ਦੀ ਪੋਲ ਤਾਂ ਪੰਜਾਬ ਵਾਸੀਆਂ ਨੇ 2017 ‘ਚ ਹੀ ਖੋਲ੍ਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦਾ ਇਕਸਾਰ ਵਿਕਾਸ ਕਰਵਾਇਆ ਜਾਵੇਗਾ, ਇਹੋ ਸੂਬੇ ਦੀ ਕਾਂਗਰਸ ਸਰਕਾਰ ਦਾ ਇਕੋ-ਇੱਕ ਟੀਚਾ ਹੈ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਲਕਾ ਨਾਭਾ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਨਾ ਆਉਣ ਦਾ ਭਰੋਸਾ ਦਿੰਦਿਆਂ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ, ਜਿਸ ਲਈ ਹਲਕੇ ‘ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਪਈ ਹੈ। ਉਨ੍ਹਾਂ ਨੇ ਕਿਹਾ ਕਿ ਭਾਦਸੋਂ ਵਿਖੇ ਕਾਲਜ ਖੋਲ੍ਹਣ ਲਈ ਮੁੱਖ ਮੰਤਰੀ ਕੋਲੋਂ ਪ੍ਰਵਾਨਗੀ ਵੀ ਮੰਗੀ ਗਈ ਹੈ।
ਸ. ਧਰਮਸੋਤ ਨੇ ਹਲਕੇ ‘ਚ ਸ਼ੁਰੂ ਹੋਏ ਦਰਜਨਾਂ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ 6 ਕਰੋੜ ਰੁਪਏ ਦਿਹਾਤੀ ਖੇਤਰਾਂ ਲਈ ਵੰਡੇ ਗਏ ਹਨ ਜਦੋਂਕਿ ਜਲਦੀ ਹੀ 7 ਕਰੋੜ ਰੁਪਏ ਸ਼ਹਿਰੀ ਖੇਤਰ ਲਈ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਿਆਸਤੀ ਸ਼ਹਿਰ ਨਾਭਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ 120 ਕਰੋੜ ਰੁਪਏ ਖਰਚਣ ਦੀ ਤਜਵੀਜ ਹੈ। ਉਨ੍ਹਾਂ ਨੇ ਦੁਹਰਾਇਆ ਕਿ ਕੈਪਟਨ ਸਰਕਾਰ ਦੀ ਸਮੁਚੀ ਕੈਬਨਿਟ ਇਨਸਾਫ਼ ਦੇਣ ਵਾਲੀ ਪਾਕ ਤੇ ਸਾਫ਼ ਸੁਥਰੇ ਅਕਸ਼ ਵਾਲੀ ਕੈਬਨਿਟ ਹੈ ਤੇ ਸਰਕਾਰ ‘ਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।
ਸਮਾਗਮ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਮਹੰਤ ਹਰਵਿੰਦਰ ਸਿੰਘ ਖਨੌੜਾ, ਗੁਰਪ੍ਰੀਤ ਸਿੰਘ ਧਰਮਸੋਤ, ਤੇਜਪਾਲ ਸਿੰਘ ਗੋਗੀ ਟਿਵਾਣਾ, ਮੀਡੀਆ ਸਲਾਹਕਾਰ ਮੋਨੂ ਡੱਲਾ, ਨਗਰ ਕੌਂਸਲ ਪ੍ਰਧਾਨ ਸ੍ਰੀ ਰਜਨੀਸ਼ ਮਿੱਤਲ ਸ਼ੰਟੀ, ਗੁਰਪ੍ਰੀਤ ਸਿੰਘ ਸੰਨੀ ਢੀਂਗੀ, ਬਲਾਕ ਕਾਂਗਰਸ ਪ੍ਰਧਾਨ ਪਵਨ ਗਰਗ, ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਕੱਲਰਮਾਜਰੀ, ਜਗਜੀਤ ਸਿੰਘ ਦੁਲੱਦੀ, ਬਲਵਿੰਦਰ ਸਿੰਘ ਬਿੱਟੂ, ਰੁਪਿੰਦਰ ਕੌਸ਼ਲ, ਜਗਦੀਸ਼ ਚੰਦ ਮੱਗੋ, ਅਮਰਦੀਪ ਖੰਨਾ, ਗੁਰਜੰਟ ਸਿੰਘ ਦੁੱਲਦੀ, ਹਰੀ ਸੇਠ, ਹਰਜਿੰਦਰ ਸਿੰਘ, ਚਮਕੌਰ ਨਿੱਕੂ, ਸਰਬਜੀਤ ਸੁੱਖੇਵਾਲ, ਕੁਲਵਿੰਦਰ ਸਿੰਘ, ਇਛਿਆਮਾਨ ਸਿੰਘ ਭੋਜੋਮਾਜਰੀ, ਚਰਨਜੀਤ ਬਾਤਿਸ਼, ਮਹਿਲਾ ਮੰਡਲ ਦੀ ਪ੍ਰਧਾਨ ਰੀਨਾ ਬਾਂਸਲ, ਸਤੀਸ਼ ਸੱਤੀ, ਸਤੀਸ਼ ਗਰਗ, ਭਗਵੰਤ ਸਿੰਘ ਮਣਕੂ, ਪੀ.ਏ. ਕਾਬਲ ਸਿੰਘ, ਚਰਨਜੀਤ ਬਾਤਿਸ਼, ਡੀ.ਐਸ.ਪੀ. ਚੰਦ ਸਿੰਘ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਜੋਧ ਸਿੰਘ ਨੌਹਰਾ, ਗੁਰਵਿੰਦਰ ਸਿੰਘ, ਮੱਖਣ ਸਿੰਘ ਟੌਹੜਾ, ਕਰਮ ਸਿੰਘ ਅਗੌਲ, ਕੁਲਵਿੰਦਰ ਸਿੰਘ ਸੁਖੇਵਾਲ, ਸਰਬਜੀਤ ਸਿੰਘ ਸੁੱਖੇਵਾਲ, ਕਰਨੈਲ ਸਿੰਘ ਸੌਜਾ, ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ, ਗੁਰਮਿੰਦਰ ਸਿੰਘ ਕਾਕਾ, ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਕੌਂਸਲਰਾਂ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਦੇ ਆਗੂ ਤੇ ਵਰਕਰ ਅਤੇ ਸ਼ਹਿਰ ਵਾਸੀ ਮੌਜੂਦ ਸਨ।
Facebook Comments