Patiala Politics

Patiala News Politics

DHO conduct Food Sampling at Malhotra sweets Patiala

ਪਟਿਆਲਾ 24 ਅਗਸਤ ( ) ਬੀਤੇ ਦਿੰਨੀ ਅਨਾਰਦਾਣਾ ਚੌਂਕ ਸਥਿਤ ਮਿਠਾਈਆਂ ਦੀ ਦੁਕਾਨ ਤੇਂ ਪਕੌੜੇ ਵਿਚੌਂ ਕਾਕਰੋਚ ਨਿਕਲਣ ਦੀ ਵੀਡਿਓ ਸ਼ੋਸ਼ਲ ਮੀਡੀਆ ਤੇਂ ਵਾਇਰਲ ਹੋਣ ਤੇਂ ਸਬੰਧਤ ਦੁਕਾਨਦਾਰ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਬੀਤੀ ਰਾਤ ਜਿਲ੍ਹਾ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ, ਫੂਡ ਸੇਫਟੀ ਅਫਸਰ ਗਗਨਦੀਪ ਕੌਰ ਅਤੇ ਕੰਵਰਦੀਪ ਸਿੰਘ ਸ਼ਾਮਲ ਸੀ, ਵੱਲੋ ਮਿਠਾਈਆਂ ਦੀ ਸਬੰਧਤ ਦੁਕਾਨ ਦੀ ਚੈਕਿੰਗ ਕਰਕੇ ਉਥੌਂ ਪਕੋੜਾ, ਗੁਲਾਬ ਜਾਮਨ, ਘੇਵਰ ਅਤੇ ਕਲਾਕੰਦ ਆਦਿ ਦੇ ਕੁੱਲ ਚਾਰ ਸੈਂਪਲ ਭਰੇ ਗਏ।ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋਂ ਕੋਵਿਡ ਤੋਂ ਬਚਾਅ ਸਬੰਧੀ ਦੁਕਾਨਦਾਰਾਂ ਅਤੇ ਖਾਧ ਪਦਾਰਥ ਤਿਆਰ ਕਰਨ ਸਮੈਂ ਸਾਫ ਸ਼ਫਾਈ ਦਾ ਧਿਆਨ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ।

https://www.facebook.com/groups/punjabhelpline/permalink/1144728809384775/

Facebook Comments