Patiala Politics

Patiala News Politics

District level Youth Parliament 2018

ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਹੈਰੀਟੇਜ ਕਾਲਜ ਸਰਕਾਰੀ ਮਹਿੰਦਰਾ ਕਾਲਜ ਵਿਖੇ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਨਹਿਰੂ ਯੂਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਨੌਜਵਾਨ ਸੰਸਦ ਦਾ ਅਯੋਜਨ ਕੀਤਾ ਗਿਆ। ਕਾਲਜ ਦੇ ਸਭਾ ਭਵਨ ਵਿਖੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਨੌਜਵਾਨਾਂ ਦੀ ਇਸ ਮੂਟ ਪਾਰਲੀਆਮੈਂਟ ‘ਚ ਭਾਗ ਲੈਂਦਿਆ ਕਿਹਾ ਕਿ ਸਮਕਾਲੀਨ ਮੁਦਿਆਂ ‘ਤੇ ਵਿਚਾਰ ਚਰਚਾ ਜਰੂਰੀ ਹੈ ਇਸ ਨਾਲ ਹੀ ਜਮੀਨੀ ਪੱਧਰ ‘ਤੇ ਲੋਕੀ ਕੀ ਸੋਚਦੇ ਹਨ ਸਾਹਮਣੇ ਆਉਂਦਾ ਹੈ, ਅਜਿਹੀ ਬਹਿਸ ਅਤੇ ਸਕਾਰਾਤਮਕ ਤਕਰਾਰ ਤਾਂ ਠੀਕ ਹੈ ਪਰ ਮੁਦਿਆਂ ਤੋਂ ਭਟਕਾਉਣ ਵਾਲੀ ਨਾਅਰੇਬਾਜੀ ਕਿਸੇ ਵੀ ਕੀਮਤ ‘ਤੇ ਨਹੀਂ ਹੋਣੀ ਚਾਹੀਦੀ।

ਮੂਟ ਪਾਰਲੀਆਮੈਂਟ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਸ਼੍ਰੀਮਤੀ ਪਰਨੀਤ ਕੌਰ ਨੇ ਵਿਦਿਆਰਥੀਆਂ ਦੇ ਦੋ ਪੱਖਾਂ, ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਹੋਈ ਵਿਚਾਰ ਚਰਚਾ ਦੀ ਭਰਪੂਰ ਪ੍ਰਸੰਸਾਂ ਕਰਦਿਆਂ ਕਿਹਾ ਕਿ ਨੌਜਵਾਨ ਹੀ ਸਮਾਜ ਦਾ ਅੱਜ ਅਤੇ ਕੱਲ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਹਰ ਸਮੱਸਿਆ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਸ ਦਾ ਹੱਲ ਵੀ ਕੱਢਣ ਲਈ ਵਿਚਾਰ ਕਰਦੇ ਹੋਇਆ ਇਹ ਦੇਖਣਾ ਚਾਹੀਦਾ ਹੈ ਕਿ ਕਿਸੇ ਸਮੱਸਿਆ ਨੂੰ ਕਿਵੇਂ ਨਜਿਠਿਆ ਜਾਵੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਵਿਚਾਰ ਚਰਚਾ ਨਾਲ ਨੌਜਵਾਨਾਂ ਦੀ ਸਕਾਰਤਮਕ ਸ਼ਕਤੀ ਬਾਹਰ ਆਉਂਦੀ ਹੈ ਅਤੇ ਇਸ ਉਰਜਾ ਨੂੰ ਇਕੱਤਰ ਕਰਕੇ ਸਹੀ ਦਿਸ਼ਾ ਵਿੱਚ ਲਾਇਆ ਜਾ ਸਕਦਾ ਹੈ।

ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਹੁੰਦਾ ਉਹੀ ਹੈ ਜੋ ਲੋਕੀ ਚਾਹੁੰਦੇ ਹਨ ਪਰ ਜੇਕਰ ਅਸੀਂ ਵਧੀਆ ਨਾਗਰਿਕ ਬਣਾਉਣ ਵਿੱਚ ਕਾਂਮਯਾਬ ਹੋ ਜਾਈਏ ਤਾਂ ਅਜਿਹੇ ਲੋਕੀ ਆਪਣੀ ਜਿੰਮੇਦਾਰੀ ਸਮਝਣਗੇ ਅਤੇ ਸਰਕਾਰ ਨਾਲ ਮਿਲ ਕੇ ਕਿਸੇ ਵੀ ਮੁੱਦੇ ਦਾ ਹੱਲ ਕੱਢ ਸਕਦੇ ਹਨ। ਬਹਿਸ ਦੌਰਾਨ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਵੀ ਹੋਈ। ਇਸ ‘ਤੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਨੂੰ ਵਧੀਆ ਕਦਰਾਂ ਕੀਮਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਨੂੰ ਸਿਖਣਾ ਅਤੇ ਸਿਖਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਗੱਲਤ ਕੰਮ ਅਸਾਨੀ ਨਾਲ ਰੋਕੇ ਜਾ ਸਕਦੇ ਹਨ ਜੇਕਰ ਸਾਡੀ ਸੋਚ ਦੀ ਨੀਂਹ ਮਜਬੂਤ ਹੈ।

ਇਸ ਤੋਂ ਪਹਿਲਾਂ ਨਹਿਰੂ ਯੂਵਾ ਕੇਂਦਰ ਦੇ ਯੂਥ ਕਲੱਬਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਦੀ ਪਾਰਲੀਆਮੈਂਟ ਵਾਂਗ ਬਹਿਸ ਕੀਤੀ। ਬਹਿਸ ਦੌਰਾਨ ਸਪੀਕਰ ਵੱਲੋਂ ਇਜਾਜਤ ਦੇਣ ਤੋਂ ਬਾਅਦ ਸੱਤਾ ਧਿਰ ਨੇ ਪਹਿਲਾਂ ਆਪਣੇ ਵੱਲੋਂ ਸਬੰਧਤ ਮੰਤਰਾਲੇ ਦੀ ਕਾਰਗੂਜਾਰੀ ਅਤੇ ਸਰਕਾਰ ਦੀਆਂ ਸਕੀਮਾਂ ਦੀ ਰਿਪਰੋਟ ਪੇਸ਼ ਕੀਤੀ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਜਮੀਨੀ ਹਕੀਕਤ ਬਾਰੇ ਦੱਸਦਿਆਂ ਕਈ ਮੁੱਦੇ ਉਠਾਏ ਅਤੇ ਆਪਣੇ ਵੱਲੋਂ ਸੂਝਾਅ ਵੀ ਪੇਸ਼ ਕੀਤੇ। 20-20 ਮਿੰਟ ਦੇ ਚਾਰ ਸੈਸਨ ਤੋਂ ਇਲਾਵਾ ਵਿਸ਼ੇਸ਼ ਸੈਸਨ ਵੀ ਬੁਲਾਇਆ ਗਿਆ। ਇਸ ਤੋਂ ਬਾਅਦ ਸੱਤਾ ਧਿਰ ਅਤੇ ਵਿਰੋਧੀ ਧਿਰ ਵੱਲੋਂ 11 ਮਤੇ ਪਾਏ ਗਏ। ਜਿਹਨਾਂ ਨੂੰ ਕਿ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਬਲਾਕ ਪੱਧਰ ‘ਤੇ ਆਯੋਜਿਤ ਕੀਤੀ ਗਈਆਂ ਨੌਜਵਾਨ ਸੰਸਦ ਤੋਂ ਬਾਅਦ ਅੱਜ ਜ਼ਿਲ੍ਹਾ ਪੱਧਰ ‘ਤੇ ਆਯੋਜਿਤ ਕੀਤੀ ਗਈ ਮੂਟ ਪਾਰਲੀਆਮੈਂਟ ਵਿੱਚ ਚੁਣੇ ਗਏ ਵਿਦਿਆਰਥੀ ਰਾਜ ਪੱਧਰੀ ਮੂਟ ਪਾਰਲੀਅਮੈਂਟ ਵਿੱਚ ਭਾਗ ਲੈਣਗੇ। ਇਹਨਾਂ ‘ਚ ਸਿਖਿਆ ਅਤੇ ਨਵਾਂ ਕੰਮ ਕਰਨ ਦੀ ਭਾਵਨਾ ਤੇ ਉਦਮਤਾ ਅਤੇ ਚੁਣੇ ਗਏ ਵਿਦਿਆਰਥੀਆਂ ‘ਚ ਹੈਪੀ, ਮਨਦੀਪ ਸਿੰਘ, ਲਕਸ਼ਯ ਅਤੇ ਮਨਜੀਤ ਕੌਰ, ਸਿਹਤ ਅਤੇ ਚੰਗੇ ਰਹਿਣ ਸਹਿਣ ਤੇ ਇਸ਼ਤਾ, ਦੀਪਕਾ, ਗੁਰਸੇਵਕ ਸਿੰਘ ਅਤੇ ਸੁਰਜੀਤ ਸਿੰਘ, ਸਭਿਆਚਾਰ ਅਤੇ ਸਿਵਲਾਈਜੇਸ਼ਨ ਮੁੱਦੇ ਤੇ ਮਨਦੀਪ ਸਿੰਘ, ਮਨਜੀਤ ਕੌਰ, ਸੰਦੀਪ ਕੋਟਲੀ ਅਤੇ ਜਸ਼ਨਜੋਤ ਜਦਕਿ ਕੁਝ ਨਵਾਂ ਬਣਾਉਣਾ ਅਤੇ ਨਵੇਂ ਵਿਚਾਰਾਂ ਦੇ ਮੁੱਦੇ ‘ਤੇ ਅਬਾਸ, ਸਜਨਜੋਤ ਸਿੰਘ ਅਤੇ ਧਨਵੀਰ ਨੇ ਆਪਣੇ ਸ਼ਾਨਦਾਰ ਵਿਚਾਰ ਰੱਖੇ ਜਦਕਿ ਸਪੀਕਰ ਦੀ ਭੂਮੀਕਾ ਦਲਜੀਤ ਕੌਰ ਨੇ ਨਿਭਾਈ ਬਹਿਸ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣ ਲਈ ਉਪਾਸਨਾ ਰਾਣੀ, ਗੁਰਪ੍ਰੀਤ ਕੌਰ, ਕੁਲਬੀਰ ਸਿੰਘ ਅਤੇ ਗੁਲਜਾਰ ਨੂੰ ਪ੍ਰਮੱਖ ਭੂਮੀਕਾ ਨਿਭਾਉਣ ‘ਤੇ ਰਾਜ ਪੱਧਰੀ ਮੂਟ ਪਾਰਲੀਆਮੈਂਟ ਲਈ ਚੁਣਿਆ ਗਿਆ।

ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅਮ੍ਰਿੰਤਪ੍ਰਤਾਪ ਸਿੰਘ ਹਨੀ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ, ਐਮ.ਸੀ. ਸ਼੍ਰੀ ਗਿਨੀ ਨਾਗਪਾਲ, ਸ਼੍ਰੀ ਸੰਦੀਪ ਮਲਹੋਤਰਾ, ਸ਼੍ਰੀ ਹਰੀਸ਼ ਕਪੂਰ, ਸ਼੍ਰੀ ਹਿਮਾਂਸ਼ੂ ਸੁਖੀਜਾ, ਸ਼੍ਰੀ ਸਚਿਨ ਢੰਡ, ਸ਼੍ਰੀ ਰਾਜਿੰਦਰ ਸ਼ਰਮਾ ਅਤੇ ਨਿਖਲ ਸ਼ਰਮਾ ਵੀ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕਤ ਅਹਿਮਦ ਪਰੇ ਦੇ ਨਿਰਦੇਸ਼ਨ ਵਿੱਚ ਆਯੋਜਿਤ ਕੀਤੀ ਗਈ ਇਸ ਮੂਟ ਪਾਰਲੀਆਮੈਂਟ ‘ਚ ਪੈਨਲਿਸਟ ਵਜੋਂ ਸਹਾਇਕ ਕਮਿਸ਼ਨਰ ਟਰੇਨੀ ਸ਼੍ਰੀ ਲਾਲ ਵਿਸ਼ਵਾਸ਼ ਅਤੇ ਸ਼੍ਰੀਮਤੀ ਇਸ਼ਮਤ ਵਿਜੇ ਸਿੰਘ ਨੇ ਆਪਣਾ ਫੈਸਲਾ ਦਿੱਤਾ। ਸਟੇਜ ਦੀ ਭੂਮੀਕਾ ਡਾ: ਐਸ.ਐਸ. ਰੇਖੀ ਨੇ ਨਿਭਾਈ। ਸਮਾਗਮ ਵਿਖੇ ਆਏ ਮਹਿਮਾਨਾਂ ਦਾ ਸਵਾਗਤ ਕਾਲਜ ਦੀ ਪ੍ਰਿੰਸੀਪਲ ਡਾ: ਸੰਗੀਤਾ ਹਾਂਡਾ ਨੇ ਕੀਤਾ ਜਦਕਿ ਨਹਿਰੂ ਯੂਵਾ ਕੇਂਦਰ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਮਨੀਸ਼ ਮਿੱਤਲ ਨੇ ਧੰਨਵਾਦ ਕੀਤਾ। ਇਸ ਮੌਕੇ ਯੂਵਾ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਡਾ: ਮਲਕੀਤ ਸਿੰਘ ਮਾਨ ਅਤੇ ਵੱਡੀ ਗਿਣਤੀ ਵਿੱਚ ਕਾਲਜਾਂ ਦੇ ਵਿਦਿਆਰਥੀ ਮੌਜੂਦ ਸਨ।

Facebook Comments