Dr. Gandhi contribute one month salary for Kerala Flood victims

August 18, 2018 - PatialaPolitics

ਡਾਕਟਰ ਧਰਮਵੀਰ ਗਾਂਧੀ ਐਮ. ਪੀ. ਪਟਿਆਲਾ ਨੇ ਕੇਰਲਾ ਵਿਚ ਵਾਪਰੀ ਹੜ ਰੂਪੀ ਮਾਨਵੀ ਤ੍ਰਾਸਦੀ ਵਿਚ ਆਪਣੀ ਇਕ ਮਹੀਨੇ ਦੀ ਤਨਖਾ,ਇਕ ਲੱਖ ਰੁਪਈਆ ਮਦਦ ਦੇ ਰੂਪ ਵਿਚ,ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਜੀ ਨੂੰ ਅੱਜ ਦਿੱਤੇ। ਡਾਕਟਰ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਪਟਿਆਲਾ ਦੇ ਲੋਕਾਂ ਨੂੰ ਖਾਸਕਰ ਇਸ ਮੁਸੀਬਤ ਦੀ ਘੜੀ ਵਿਚ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ। ਜਿਸ ਤਰੀਕੇ ਨਾਲ ਕੇਰਲ ਵਿਚ ਲੱਖਾਂ ਲੋਕ ਇਸ ਹੜ ਨਾਲ ਬੇਘਰ ਹੋਏ ਅਤੇ ਉਜੜੇ ਹਨ, ਡਾਕਟਰ ਗਾਂਧੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਅਪੀਲ ਕੀਤੀ ਕਿ ਕੇਰਲਾ ਹੜ ਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰਨ।
Doctor Dharmvira Gandhi contributed salary cheque of rupees 1 lakh to DC Patiala Shri Kumar Amit ji as a help to the victims of Kerala Floods, the worst in the recent times in Southern India. Dr.Gandhi has appealed to people of Punjab in general and Patiala constituency in particular to contribute through all possible ways and means to tackle this humanitarian tragedy. Dr.Gandhi has appealed to honourable Prime Minister of India to declare Kerala Floods as National Emergency given the havoc it has created in the state of Kerala and rendered lakhs of people devastated and homeless.