Fake Police inspector arrested by Patiala Police

17/11/2021

ਜਆਲੀ ਪੁਲਿਸ ਇੰਸਪੈਕਟਰ ਦੱਸ ਕੇ ਲੋਕਾ ਨਾਲ ਠੱਗੀ ਮਾਰਨ ਵਾਲਾ ਸਮੇਤ ਪੁਲਿਸ ਵਰਦੀ ਤੇ ਕਾਰ ਸਮੇਤ ਕਾਬੂ **

ਸਰਦਾਰ ਗੁਰਚਰਨ ਸਿੰਘ ਭੁੱਲਰ ਮਾਨਯੋਗ ਐਸ.ਐਸ.ਪੀ. ਸਾਹਿਬ ਪਟਿਆਲਾ ਜੀ ਦੀਆਂ ਹਦਾਇਤਾਂ ਮੁਤਾਬਿਕ ਸ੍ਰ: ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ/ਦਿਹਾਤੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ-ਇੰਸਪੈਕਟਰ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਨੋਰ ਦੀ ਹਦਾਇਤ ਪਰ ਸ:ਥ:ਬਗੀਚਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਜੋੜੀਆਂ ਸੜਕਾਂ ਮੌਜੂਦ ਸੀ ਤਾਂ ਮੁੱਖ ਅਫਸਰ ਥਾਣਾ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 185 ਰਣਜੀਤ ਨਗਰ, ਭਾਦਸੋਂ ਰੋਡ, ਥਾਣਾ ਤ੍ਰਿਪੜੀ ਜਿਲਾ ਪਟਿਆਲਾ ਜੋ ਕਿ ਮਹਿਕਮਾ ਪੰਜਾਬ ਪੁਲਿਸ ਦਾ ਭਰਤੀ ਹੋਏ ਬਿਨਾ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹੈ ਅਤੇ ਅਕਸਰ ਹੀ ਆਪਣੀ ਕਾਰ ਵਿੱਚ ਪੁਲਿਸ ਇੰਸਪੈਕਟਰ ਦੀ ਵਰਦੀ ਟੰਗਕੇ ਪਟਿਆਲਾ ਤੇ ਆਸ ਪਾਸ ਦੇ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ ਤੇ ਭਲੇ ਭਾਲੇ ਲੋਕਾਂ ਨੂੰ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸਕੇ ਠੱਗੀਆ ਮਾਰਦਾ ਹੈ ਜੋ ਅੱਜ ਵੀ ਕਾਰ ਨੰਬਰ ਪੀ ਬੀ 11 ਸੀ ਏ 1735 ਮਾਰਕਾ ਸਵਿਫਟ ਰੰਗ ਚਿੱਟਾ ਜਿਸ ਪਰ ਪੰਜਾਬ ਪੁਲਿਸ ਦੇ ਸਟੀਕਰ ਲੱਗੇ ਹੋਏ ਹਨ, ਵਿੱਚ ਸਵਾਰ ਹੋ ਕੇ ਬਲਵੇੜਾ ਸਾਇਡ ਤੋਂ ਪਟਿਆਲਾ ਨੂੰ ਆ ਰਿਹਾ ਹੈ।ਜਿਸ ਪਰ ਮੋਕਾ ਮੁੱਖ ਅਫਸਰ ਥਾਣਾ ਨੇ ਪੁੱਜ ਕੇ ਦੋਰਾਨੇ ਨਾਕਾਬੰਦੀ ਦੋਸ਼ੀ ਮਨਪ੍ਰੀਤ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਪਾਸੋ ਪੁਲਿਸ ਇੰਸਪੈਕਟਰ ਦਾ ਜਾਅਲੀ ਆਈ.ਡੀ. ਕਾਰਡ, ਪੁਲਿਸ ਇੰਸਪੈਕਟਰ ਦੀ ਕੰਪਲੀਟ ਵਰਦੀ ਤੇ ਕਾਰ ਨੰਬਰੀ ਪੀ.ਬੀ 11 ਸੀ ਏ 1735 ਮਾਰਕਾ ਸਵਿਫਟ ਰੰਗ ਚਿੱਟਾ ਬਰਾਮਦ ਕਰਵਾਈ।ਜਿਸ ਪਰ ਮੁੱਕਦਮਾ 151 ਮਿਤੀ 16.11.2021 ਅ/ਧ 419,170,171 ਆਈ.ਪੀ.ਸੀ ਵਾਧਾ ਜੁਰਮ 467,468,471,ਆਈ.ਪੀ.ਸੀ ਥਾਣਾ ਸਨੋਰ ਦਰਜ ਕੀਤਾ ਗਿਆ ਜਿਸ ਪਾਸੋਂ ਪੁੱਛਗਿੱਛ ਜਾਰੀ ਹੈ।

Facebook Comments