Patiala Politics

Patiala News Politics

Father Son killed in Patiala Sirhind road accident

 

ਚੜ੍ਹਦੀ ਸਵੇਰ ਖੂਨੀ ਪਟਿਆਲਾ-ਸਰਹਿੰਦ ਰੋਡ ਨੇ ਉਜਾੜ ਤਾ ਅੱਜ ਇਕ ਹੋਰ ਪਰਿਵਾਰ 😥 ਹੇਮਕੁੰਟ ਪਟਰੋਲ ਪੰਪ ਨੇੜੇ ਹੋਏ Accident ਚ 2️⃣ ਦੀ ਮੌਤ🔴

ਜਾਣਕਾਰੀ ਅਨੁਸਾਰ,ਟੱਕਰ ਕਾਰ ਅਤੇ ਮੋਟਰਸਾਈਕਲ ਵਿੱਚ ਹੋਈ
ਮੋਟਰਸਾਈਕਲ ਸਵਾਰ ਇੱਕ ਆਦਮੀ ਅਤੇ ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ,ਜਦਕਿ ਮੋਟਰਸਾਈਕਲ ਤੇ ਸਵਾਰ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਮਨਜੀਤ ਸਿੰਘ (45) ਤੇ ਜਸਮੀਤ ਸਿੰਘ (15) ਵਾਸੀ ਸ਼ੇਰ-ਏ-ਪੰਜਾਬ ਮਾਰਕੀਟ ਦੇ ਤੌਰ ‘ਤੇ ਹੋਈ ਹੈ ਤੇ ਪੁਲਿਸ ਕਾਰ ਸਵਾਰ ਨੂੰ ਵੀ ਮੌਕੇ ‘ਤੇ ਕਾਬੂ ਕਰ ਲਿਆ ਹੈ।

ਥਾਣਾ ਤ੍ਰਿਪੜੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਕਾਰ ਚਾਲਕ ਕਰਨਦੀਪ ਸਿੰਘ ਵਾਸੀ ਰਘਬੀਰ ਮਾਰਗ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ ਜਿਸ ਦੇ ਖਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Facebook Comments