Foot over bridge soon near Gurdwara Dukhniwaran Sahib Patiala

January 25, 2020 - PatialaPolitics


ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੇੜੇ 251.39 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਫੁੱਟ ਓਵਰ ਬਰਿੱਜ ਸਮੇਤ ਐਸਕੇਲੇਟਰ ਤੇ ਰੈਂਪ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਦੇ ਵਿਕਾਸ ਲਈ ਭੇਜੇ ਫੰਡਾਂ ਨਾਲ ਵਿਕਾਸ ਕਾਰਜ ਜੋਰਾਂ ‘ਤੇ ਚੱਲ ਰਹੇ ਹਨ। ਇਸੇ ਕੜੀ ਤਹਿਤ ਅੱਜ ਇਹ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ-ਸਰਹਿੰਦ ਰੋਡ, ਜੋ ਕਿ ਅੱਗੇ ਕੌਮੀ ਸ਼ਾਹ ਰਾਹ ਨਾਲ ਮਾਧੋਪੁਰ ਜੰਕਸ਼ਨ ਵਿਖੇ ਮਿਲਦੀ ਹੈ, ‘ਤੇ ਭਾਰੀ ਆਵਾਜਾਈ ਰਹਿਣ ਕਰਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ਾਂ ਵਿੱਚੋਂ ਆਉਂਦੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਸੜਕ ਪਾਰ ਕਰਨ ਮੌਕੇ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਇੱਥੇ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਸੜਕ ਦੇ ਦੂਸਰੇ ਪਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਕਾਰ ਪਾਰਕਿੰਗ ਤੱਕ ਸਮੇਤ ਸਰਹਿੰਦ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਲਈ ਜਾਣ ਵਾਸਤੇ ਬੱਸ ਕਿਯੂ ਸ਼ੈਲਟਰ ਤੱਕ ਪਹੁੰਚਣ ਅਤੇ ਤ੍ਰਿਪੜੀ ਤੇ ਹੋਰ ਇਲਾਕਿਆਂ ‘ਚ ਆਪਣੀ ਰਿਹਾਇਸ਼ ਵੱਲ ਜਾਣ ਸਮੇਂ ਟ੍ਰੈਫਿਕ ਦੀ ਭਾਰੀ ਆਵਾਜਾਈ ਕਰਕੇ ਵੱਡੀ ਮੁਸ਼ਕਿਲ ਪੇਸ਼ ਆਉਂਦੀ ਸੀ ਪਰੰਤੂ ਹੁਣ ਸੜਕ ਦੇ ਦੋਵੇਂ ਪਾਸੇ ਐਸਕਲਾਟਰ ਤੇ ਰੈਂਪ ਬਣਨ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾਾ ਇਸ ਕੰਮ ਲਈ ਧੰਨਵਾਦ ਵੀ ਕੀਤਾ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਫੁੱਟ ਓਵਰ ਬਰਿੱਜ ਬਨਣ ਨਾਲ ਜਿੱਥੇ ਦੇਸ਼ ਵਿਦੇਸ਼ਾਂ ਤੋਂ ਇਸ ਇਤਿਹਾਸਕ ਅਸਥਾਨ ਵਿਖੇ ਮੱਥਾ ਟੇਕਣ ਪੁੱਜਦੇ ਸ਼ਰਧਾਲੂਆਂ ਨੂੰ ਸੜਕ ਪਾਰ ਕਰਨ ਦੀ ਇਸ ਸਹੂਲਤ ਮਿਲੇਗੀ ਉਥੇ ਹੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗੀ, ਜਿਸ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਚਾਰ ਮਹੀਨਿਆਂ ‘ਚ 251.39 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਐਸਕੇਲੇਟਰ ਲੱਗੇ ਫੁੱਟ ਓਵਰ ਬਰਿੱਜ ਦੀ ਚੌੜਾਈ 3 ਮੀਟਰ ਅਤੇ ਲੰਬਾਈ 43 ਮੀਟਰ ਹੋਵੇਗੀ, ਇਸਨੂੰ ਪੋਲੀ ਕਾਰਬੋਨੇਟ ਸ਼ੀਟ ਨਾਲ ਕਵਰ ਕੀਤੇ ਜਾਣ ਸਮੇਤ ਲਾਇਟਾਂ ਲਗਾਈਆਂ ਜਾਣਗੀਆਂ। ਸ੍ਰੀ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ 250 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ ਅਤੇ ਹੋਰ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੰਤੋਖ ਸਿੰਘ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਸੋਨੂ ਸੰਗਰ, ਸ੍ਰੀਮਤੀ ਕਿਰਨ ਢਿੱਲੋਂ, ਸ੍ਰੀਮਤੀ ਬਿਮਲਾ ਸ਼ਰਮਾ, ਵਿਨੋਦ ਸਿੰਗਲਾ, ਰਵਿੰਦਰਪਾਲ ਸਿੰਘ ਸਵੀਟੀ, ਕੇ.ਕੇ. ਸਹਿਗਲ, ਰਣਜੀਤ ਸਿੰਘ ਨਿੱਕੜਾ, ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਪਵਨ ਡਾਬੀ, ਪਨਸਪ ਦੇ ਵਾਇਸ ਚੇਅਰਮੈਨ ਕ੍ਰਿਸ਼ਨ ਕੁਮਾਰ ਬੁੱਧੂ, ਨਰੇਸ਼ ਦੁੱਗਲ, ਨੰਦ ਲਾਲ ਗੁਰਾਬਾ, ਵੇਦ ਕਪੂਰ, ਸੁਖਦੇਵ ਮਹਿਤਾ, ਤਰਸੇਮ ਬਾਂਸਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕੌਂਸਲਰ ਵਿਜੇ ਕੂਕਾ, ਹਰਵਿੰਦਰ ਸਿੰਘ ਨਿੱਪੀ, ਯੂਥ ਪ੍ਰਧਾਨ ਅਨੁਜ ਖੋਸਲਾ, ਸੰਦੀਪ ਮਲਹੋਤਰਾ, ਰਕੇਸ਼ ਨਾਸਰਾ, ਹਰਦੇਵ ਸਿੰਘ ਬੱਲੀ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਲੋਕ ਨਿਰਮਾਣ ਵਿਭਾਗ ਦੇ ਸ. ਐਨ.ਪੀ. ਸਿੰਘ, ਐਕਸੀਐਨ ਸ. ਯੁਵਰਾਜ ਸਿੰਘ, ਐਸ.ਡੀ.ਓ. ਸ੍ਰੀ ਸੁਰੇਸ਼ ਕੁਮਾਰ ਸਮੇਤ ਸੰਗਤਾਂ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।