Monsoon 2021: Rain expected in parts of Punjab

June 13, 2021 - PatialaPolitics

ਮਾਨਸੂਨ 2021 ਤਹਿ ਸਮੇਂ ਤੋਂ 15-16 ਦਿਨ ਪਹਿਲਾਂ ਪੰਜਾਬ ਚ ਦਾਖਲ, ਬੀਤੇ 2-3 ਦਿਨਾਂ ਤੋਂ ਪੂਰਬੀ ਹਵਾਵਾਂ ਦੇ ਨਾਲ ਚੱਲ ਰਹੀਆਂ ਮੀਂਹ ਦੀਆਂ ਕਰਾਵਾਈਆਂ ਅਤੇ ਬੱਦਲਾਂ ਦੀ ਚਾਲ ਅਤੇ ਦਿਸ਼ਾ ਦੇ ਅਧਾਰ ਤੇ ਸਰਕਾਰੀ ਮੌਸਮ ਏਜੰਸੀ IMD ਵੱਲੋਂ ਅੱਜ ਉੱਤਰ-ਪੂਰਬੀ ਪੰਜਾਬ ਚ ਅਜ 13 ਜੂਨ 2021 ਨੂੰ ਮਾਨਸੂਨ ਦੀ ਦਸਤਕ ਦਾ ਐਲਾਨ ਕਰ ਦਿੱਤਾ ਹੈ, ਆਮ ਤੌਰ ਤੇ ਮਾਨਸੂਨ 30 ਜੂਨ ਜਾਂ 1 ਜੁਲਾਈ ਦੇ ਆਸਪਾਸ ਪੰਜਾਬ ਚ’ ਪਹੁੰਚਦੀ ਹੈ, ਓਥੇ ਹੀ ਅਗਲੇ 3-4 ਦਿਨਾਂ ਦੌਰਾਨ ਪੰਜਾਬ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਆਸ ਹੈ, ਸੰਭਾਵਨਾਤਮਕ ਮੀਂਹ ਨੂੰ ਵੇਖਦੇ ਹੋਏ ਅਨੁਮਾਨ ਹੈ ਕਿ ਅਗਾਮੀ 24 ਤੋਂ 48 ਘੰਟਿਆਂ ਦੌਰਾਨ ਮਾਨਸੂਨ ਪੰਜਾਬ-ਹਰਿਆਣਾ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਸਕਦੀ ਹੈ।
ਮਾਨਸੂਨ ਦੀ ਉੱਤਰੀ ਸੀਮਾਂ ਪੰਜਾਬ ਦੇ ਅਮ੍ਰਿਤਸਰ, ਕਪੂਰਥਲਾ, ਮੋਗਾ, ਲੁਧਿਆਣਾ, ਪਟਿਆਲਾ ਤੋਂ ਹੋਕਿ ਗੁਜਰ ਰਹੀ ਹੈ। ਜਿਸਦੇ ਅਗਾਮੀ 48 ਘੰਟਿਆਂ ਦਰਮਿਆਨ ਹੋਰ ਅੱਗੇ ਵੱਧਣ ਦੀ ਉਮੀਦ ਹੈ।

Monsoon 2021: Rain expected in parts of Punjab