Nagam Panchayat Bhadson election results 2019

June 21, 2019 - PatialaPolitics


ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਪੰਚਾਇਤ ਭਾਦਸੋਂ ਦੀਆਂ ਅੱਜ ਕਰਵਾਈਆਂ ਗਈਆਂ ਆਮ ਚੋਣਾਂ ਲਈ 82 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਵੋਟਾਂ ਪੈਣ ਦੇ ਬਾਅਦ ਪੋਲਿੰਗ ਬੂਥਾਂ ‘ਤੇ ਹੀ ਵੋਟਾਂ ਦੀ ਗਿਣਤੀ ਕਰਵਾ ਕੇ ਨਤੀਜਾ ਵੀ ਐਲਾਨ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਚੋਣ ਲਈ 31 ਉਮੀਦਵਾਰ ਚੋਣ ਮੈਦਾਨ ‘ਚ ਸਨ, ਇਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਅਕਾਲੀ ਦਲ ਦੇ 3 ਅਤੇ ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਉਮੀਦਵਾਰ ਜੇਤੂ ਰਿਹਾ ਹੈ।
ਭਾਦਸੋਂ ਨਗਰ ਪੰਚਾਇਤ ਲਈ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਨਾਭਾ ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਵਾਰਡ ਨੰਬਰ 1 ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਸੁਰਿੰਦਰ ਕੌਰ, ਵਾਰਡ ਨੰਬਰ 2 ਵਿੱਚ ਕਾਂਗਰਸ ਦੇ ਸੰਜੀਵ ਕੁਮਾਰ, ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਸੁਖਪ੍ਰੀਤ ਕੌਰ, ਵਾਰਡ ਨੰਬਰ 4 ਵਿੱਚੋਂ ਕਾਂਗਰਸ ਦੇ ਚੁੰਨੀ ਲਾਲ, ਵਾਰਡ ਨੰਬਰ 5 ਵਿੱਚੋਂ ਅਕਾਲੀ ਦਲ ਦੇ ਪਰਮਜੀਤ ਕੌਰ, ਵਾਰਡ ਨੰਬਰ 6 ਵਿੱਚੋਂ ਕਾਂਗਰਸ ਦੇ ਬਾਲੀ ਰਾਮ, ਵਾਰਡ ਨੰਬਰ 7 ਵਿੱਚੋਂ ਕਾਂਗਰਸ ਦੇ ਸੁਨੀਤਾ ਰਾਣੀ, ਵਾਰਡ ਨੰਬਰ 8 ‘ਚੋਂ ਅਕਾਲੀ ਦਲ ਦੇ ਦਰਬਾਰਾ ਸਿੰਘ, ਵਾਰਡ ਨੰਬਰ 9 ਵਿੱਚੋਂ ਕਾਂਗਰਸ ਦੇ ਕੀਮਾ ਰਾਣੀ, ਵਾਰਡ ਨੰਬਰ 10 ਵਿੱਚੋਂ ਦਰਸ਼ਨ ਕੌੜਾ ਅਤੇ ਵਾਰਡ ਨੰਬਰ 11 ਵਿੱਚੋਂ ਕਾਂਗਰਸ ਪਾਰਟੀ ਦੇ ਗੋਪਾਲ ਸਿੰਘ ਜੇਤੂ ਰਹੇ ਹਨ।